ਨਿਊਯਾਰਕ/ਵਾਸ਼ਿੰਗਟਨ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਸਨ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਨੂੰ ਮਿਲਣ ਆਏ ਹੋਰ ਗਲੋਬਲ ਨੇਤਾ ਵਾਸ਼ਿੰਗਟਨ ਵਿੱਚ ਸੰਘੀ ਇਮਾਰਤਾਂ ਦੇ ਨੇੜੇ ਟੈਂਟ ਅਤੇ ਗ੍ਰੈਫਿਟੀ ਦੇਖਣ। ਟਰੰਪ ਨੇ ਅਮਰੀਕੀ ਰਾਜਧਾਨੀ ਦੀ ਸਫਾਈ ਦੇ ਹੁਕਮ ਦਿੱਤੇ ਹਨ। ਟਰੰਪ ਨੇ ਸ਼ੁੱਕਰਵਾਰ ਨੂੰ ਨਿਆਂ ਵਿਭਾਗ ਵਿੱਚ ਟਿੱਪਣੀ ਕਰਦਿਆਂ,"ਅਸੀਂ ਆਪਣੇ ਸ਼ਹਿਰ ਦੀ ਸਫਾਈ ਕਰ ਰਹੇ ਹਾਂ। ਅਸੀਂ ਇਸ ਰਾਜਧਾਨੀ ਦੀ ਸਫਾਈ ਕਰ ਰਹੇ ਹਾਂ ਅਤੇ ਅਸੀਂ ਅਪਰਾਧ ਨਹੀਂ ਹੋਣ ਦੇਵਾਂਗੇ, ਅਸੀਂ ਅਪਰਾਧ ਦੇ ਪੱਖ ਵਿਚ ਖੜ੍ਹੇ ਨਹੀਂ ਹੋਵਾਂਗੇ, ਅਸੀਂ ਗ੍ਰੈਫਿਟੀ ਹਟਾਉਣ ਜਾ ਰਹੇ ਹਾਂ, ਅਸੀਂ ਪਹਿਲਾਂ ਹੀ ਟੈਂਟ ਹਟਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੇ ਹਾਂ।''
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ: ਭਾਰਤੀ ਵਿਦਿਆਰਥਣ ਅਮਰੀਕਾ ਤੋਂ ਹੋਈ self-deports, ਜਾਣੋ ਪੂਰਾ ਮਾਮਲਾ
ਉਨ੍ਹਾਂ ਕਿਹਾ ਕਿ ਹੁਣ ਤੱਕ ਵਾਸ਼ਿੰਗਟਨ ਦੇ ਮੇਅਰ ਮੂਰੀਅਲ ਬਾਊਸਰ ਨੇ ਰਾਜਧਾਨੀ ਦੀ ਸਫਾਈ ਲਈ ਚੰਗਾ ਕੰਮ ਕੀਤਾ ਹੈ। ਟਰੰਪ ਨੇ ਕਿਹਾ, “ਵਿਦੇਸ਼ ਵਿਭਾਗ ਦੇ ਸਾਹਮਣੇ ਬਹੁਤ ਸਾਰੇ ਤੰਬੂ ਲੱਗੇ ਹੋਏ ਹਨ। ਉਨ੍ਹਾਂ ਨੂੰ ਹਟਾਉਣਾ ਪਵੇਗਾ। ਅਸੀਂ ਇੱਕ ਅਜਿਹੀ ਰਾਜਧਾਨੀ ਚਾਹੁੰਦੇ ਹਾਂ ਜੋ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਸਕੇ। ਉਨ੍ਹਾਂ ਨੇ ਕਿਹਾ, ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ, ਫਰਾਂਸ ਦੇ ਰਾਸ਼ਟਰਪਤੀ, ਇਹ ਸਾਰੇ ਲੋਕ... ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਾਰੇ ਪਿਛਲੇ ਡੇਢ ਹਫ਼ਤੇ ਵਿੱਚ ਮੈਨੂੰ ਮਿਲਣ ਆਏ ਅਤੇ ਜਦੋਂ ਉਹ ਆਏ... ਮੈਂ ਰਸਤਾ ਬਦਲ ਦਿੱਤਾ। ਮੈਂ ਨਹੀਂ ਚਾਹੁੰਦਾ ਸੀ ਕਿ ਉਹ ਤੰਬੂ ਲੱਗੇ ਵੇਖਣ। ਮੈਂ ਨਹੀਂ ਚਾਹੁੰਦਾ ਸੀ ਕਿ ਉਹ ਗ੍ਰੈਫਿਟੀ ਦੇਖਣ। ਮੈਂ ਨਹੀਂ ਚਾਹੁੰਦਾ ਸੀ ਕਿ ਉਹ ਸੜਕਾਂ 'ਤੇ ਟੁੱਟੀਆਂ ਰੁਕਾਵਟਾਂ ਅਤੇ ਟੋਏ ਵੇਖਣ। ਅਸੀਂ ਇਸਨੂੰ ਸੁੰਦਰ ਬਣਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
'ਯੂਕ੍ਰੇਨੀ ਸੈਨਿਕ ਕਰ ਦੇਣ ਆਤਮਸਮਰਪਣ', Trump ਦੀ ਅਪੀਲ 'ਤੇ ਬੋਲੇ Putin
NEXT STORY