ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੂੰ ਸਰਹੱਦ ਪਾਰ ਤੋਂ ਉਨ੍ਹਾਂ ਦੇ ਦੇਸ਼ ’ਚ ਹਮਲੇ ਕਰਨ ਤੋਂ ਰੋਕਣ ਵਿਚ ਨਾਕਾਮ ਰਹਿਣ ’ਤੇ ਨਿਰਾਸ਼ਾ ਪ੍ਰਗਟਾਈ ਅਤੇ ਕਿਹਾ ਕਿ ਉਨ੍ਹਾਂ ਦਾ ਮੁਲਕ ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨਾਲ ਨਜਿੱਠਣ ਲਈ ਆਪਣੀ ਰਣਨੀਤੀ ’ਤੇ ਮੁੜ ਵਿਚਾਰ ਕਰ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮੰਤਰੀ ਅਰੋੜਾ ਵੱਲੋਂ ਵੱਡੀ ਕਾਰਵਾਈ, ਸ਼ਹਿਰੀ ਵਿਕਾਸ ਵਿਭਾਗ ਦੇ 42 ਅਧਿਕਾਰੀਆਂ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ
ਨਿਊਯਾਰਕ ’ਚ ਸੰਯੁਕਤ ਰਾਸ਼ਟਰ ਦੇ ਇਕ ਪ੍ਰੋਗਰਾਮ ’ਚ ਬਿਲਾਵਲ ਨੇ ਕਿਹਾ ਕਿ ਪਾਕਿਸਤਾਨ ਸਰਹੱਦ ਪਾਰ ਤੋਂ ਟੀ. ਟੀ. ਪੀ. ਜਾਂ ਬੀ. ਐੱਲ. ਏ. (ਬਲੋਚਿਸਤਾਨ ਲਿਬਰੇਸ਼ਨ ਆਰਮੀ) ਵਰਗੇ ਹੋਰ ਅੱਤਵਾਦੀ ਸਮੂਹਾਂ ਦੇ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰੇਗਾ। ਪੇਸ਼ਾਵਰ ’ਚ ਆਰਮੀ ਪਬਲਿਕ ਸਕੂਲ (ਏ. ਪੀ. ਐੱਸ.) ’ਤੇ 16 ਦਸੰਬਰ, 2014 ਨੂੰ ਹੋਈ ਅੱਤਵਾਦੀ ਹਮਲੇ ’ਚ ਮਾਰੇ ਗਏ ਲੋਕਾਂ ਦੇ ਸਨਮਾਨ ’ਚ ਆਯੋਜਿਤ ਇਕ ਸ਼ਰਧਾਂਜਲੀ ਪ੍ਰੋਗਰਾਮ ’ਚ ਬਿਲਾਵਲ ਨੇ ਕਿਹਾ ਕਿ ਕਾਬੁਲ ਦੇ ਤਾਲਿਬਾਨ ਸ਼ਾਸਕ ਟੀ. ਟੀ. ਪੀ. ਨੂੰ ਸਰਹੱਦ ਪਾਰ ਅੱਤਵਾਦੀ ਹਮਲੇ ਕਰਨ ਤੋਂ ਰੋਕਣ ਦੀਆਂ ਪਾਕਿਸਤਾਨ ਦੀਆਂ ‘ਉਮੀਦਾਂ’ ’ਤੇ ਖਰੇ ਨਹੀਂ ਉੱਤਰੇ। ਅਫ਼ਗਾਨਿਸਤਾਨ ਤੋਂ ਆਏ ‘ਟੀ. ਟੀ. ਪੀ. ਅੱਤਵਾਦੀਆਂ ਨੇ 149 ਲੋਕਾਂ ਦਾ ਕਤਲ ਕਰ ਦਿੱਤਾ ਸੀ, ਜਿਸ ’ਚ 132 ਸਕੂਲੀ ਬੱਚੇ ਸ਼ਾਮਲ ਸਨ।
ਇਹ ਖ਼ਬਰ ਵੀ ਪੜ੍ਹੋ : ਹਰਸਿਮਰਤ ਬਾਦਲ ਵੱਲੋਂ ਸਾਹਿਬਜ਼ਾਦਿਆਂ ਦੀ ਯਾਦਗਾਰ ਮਨਾਉਣ ’ਤੇ PM ਮੋਦੀ ਦੀ ਸ਼ਲਾਘਾ, ਕੀਤੀ ਇਹ ਮੰਗ
ਗਿੰਨੀ ਤੋਂ ਦਿੱਲੀ ਆਈ ਔਰਤ ਕੋਲੋਂ 15.36 ਕਰੋੜ ਦੀ ਕੋਕੀਨ ਬਰਾਮਦ
NEXT STORY