ਪੈਰਿਸ— ਕੀ ਤੁਸੀਂ ਜਾਣਦੇ ਹੋ ਸਪੇਸ 'ਚ ਭੇਜੇ ਗਏ ਸਪੇਸ ਕ੍ਰਾਫਟਸ ਦਾ ਧਰਤੀ 'ਤੇ ਕਬਰਿਸਤਾਨ ਹੈ? ਜੀ ਹਾਂ ਧਰਤੀ 'ਤੇ ਅਜਿਹੀ ਥਾਂ ਹੈ ਤੇ ਇਸ ਨੂੰ ਪੁਆਇੰਟ ਨੀਮੋ ਕਿਹਾ ਜਾਂਦਾ ਹੈ। ਇਹ ਸਥਾਨ ਗਲੋਬ 'ਤੇ ਜ਼ਮੀਨ ਤੋਂ ਕਿਸੇ ਦੂਜੇ ਸਥਾਨ ਦੀ ਤੁਲਨਾ 'ਚ ਸਭ ਤੋਂ ਜ਼ਿਆਦਾ ਦੂਰ ਹੈ ਤੇ ਇਥੇ ਪਹੁੰਚਣਾ ਆਸਾਨ ਨਹੀਂ ਹੈ। ਦੱਖਣੀ ਪ੍ਰਸ਼ਾਂਤ ਮਹਾਸਾਗਰ 'ਚ ਇਹ ਥਾਂ ਪਿਟਕੇਅਰਨ ਆਈਲੈਂਡ ਤੋਂ ਉੱਤਰ ਵਾਲੇ ਪਾਸੇ 2,688 ਕਿਲੋਮੀਟਰ ਦੂਰ ਹੈ। ਗਲੋਬ 'ਤੇ ਇਹ ਡਾਟ ਮਾਹੇਰ ਆਈਲੈਂਡ ਚੋਂ ਦੱਖਣ ਦੇ ਪਾਸੇ ਹੈ। ਮੰਨਿਆ ਜਾ ਰਿਹਾ ਸੀ ਕਿ ਕੰਟਰੋਲ ਤੋਂ ਬਾਹਰ ਹੋਇਆ ਚੀਨ ਦਾ ਸਪੇਸ ਸਟੇਸ਼ਨ ਤਿਯਾਂਗੋਂਗ-1 ਵੀ ਐਤਵਾਰ ਨੂੰ ਇਥੇ ਹੀ ਡਿੱਗੇਗਾ। ਹਾਲਾਂਕਿ ਹੁਣ ਇਸ ਦੇ ਇਥੇ ਸਮਾਧੀ ਲੈਣ ਦੀ ਸੰਭਾਵਨਾ ਨਹੀਂ ਹੈ।
ਇਸ ਤਰ੍ਹਾਂ ਨਾਲ ਦੱਖਣੀ ਪ੍ਰਸ਼ਾਂਤ ਮਹਾਸਾਗਰ ਦਾ ਸਪਾਟ ਇਕ ਵਾਰ ਫਿਰ ਚਰਚਾ 'ਚ ਆ ਗਿਆ ਹੈ। ਇਸ ਨੂੰ ਮਹਾਸਾਗਰ ਦਾ ਸਭ ਤੋਂ ਦੂਰ ਦਾ ਇਲਾਕਾ ਕਿਹਾ ਜਾਂਦਾ ਹੈ। ਟਾਈਟੇਨੀਅਮ ਫਿਊਲ ਟੈਂਕਸ ਤੇ ਦੂਜੇ ਹਾਈ-ਟੈਕ ਸਪੇਸ ਦੇ ਮਲਬੇ ਦੇ ਲਈ ਇਹ ਸਮੁੰਦਰ 'ਚ ਕਬਰਿਸਤਾਨ ਦੀ ਤਰ੍ਹਾਂ ਹੈ। ਫ੍ਰੈਂਚ ਨਾਵਲਿਸਟ ਜੂਲਸ ਵਰਨੇ ਦੇ ਫਿਕਸ਼ਨਲ ਪਣਡੁੱਬੀ ਕੈਪਟਨ ਦੇ ਸਨਮਾਨ 'ਚ ਇਸ ਨੂੰ ਸਪੇਸ ਜੰਕੀਜ਼ ਜਾਂ ਪੁਆਇੰਟ ਨੀਮੋ ਕਿਹਾ ਜਾਂਦਾ ਹੈ।
ਜਰਮਨੀ 'ਚ ਯੂਰਪੀ ਸਪੇਸ ਏਜੰਸੀ 'ਚ ਸਪੇਸ ਮਲਬੇ ਦੇ ਮਾਹਰ ਸਟੀਜਨ ਲੇਮੰਸ ਨੇ ਕਿਹਾ ਕਿ ਇਸ ਥਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਥੇ ਕੋਈ ਨਹੀਂ ਰਹਿੰਦਾ। ਜੇਕਰ ਸਹੀ ਤਰੀਕੇ ਨਾਲ ਸਪੇਸ ਕ੍ਰਾਫਟ ਦੀ ਦੁਬਾਰਾ ਐਂਟਰੀ ਕਰਵਾਈ ਜਾਵੇ ਤਾਂ ਇਸ ਤੋਂ ਬਿਹਤਰ ਕੋਈ ਦੂਜੀ ਥਾਂ ਨਹੀਂ ਹੋਵੇਗੀ। ਕਿਸਮਤ ਨਾਲ ਇਥੇ ਜੈਵਿਕ ਰੂਪ ਨਾਲ ਕੋਈ ਡਾਇਵਰਸਿਟੀ ਨਹੀਂ ਹੈ। ਅਜਿਹੇ 'ਚ ਇਸ ਦਾ ਡੰਪਿੰਗ ਗ੍ਰਾਊਂਡ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਸ ਨੂੰ ਸਪੇਸ ਗ੍ਰੇਵਯਾਰਡ ਕਹਿਣਾ ਵੀ ਜ਼ਿਆਦਾ ਸਹੀ ਹੋਵੇਗਾ। ਮੁੱਖ ਰੂਪ ਨਾਲ ਇਥੇ ਕਾਰਗੋ ਸਪੇਸ ਕ੍ਰਾਫਟ ਦਫਨ ਕੀਤੇ ਜਾਂਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਇਥੇ 250 ਤੋਂ 300 ਸਪੇਸ ਕ੍ਰਾਫਟ ਦਫਨ ਹੋ ਚੁੱਕੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਧਰਤੀ ਦੇ ਵਾਤਾਵਰਣ 'ਚ ਪ੍ਰਵੇਸ਼ ਕਰਨ ਤੋਂ ਬਾਅਦ ਸੜ ਗਏ ਸਨ। ਹੁਣ ਤੱਕ ਜੋ ਸਭ ਤੋਂ ਵੱਡਾ ਆਬਜੈਕਟ ਪੁਆਇੰਟ ਨੀਮੋ 'ਚ ਸਮਾਇਆ, ਇਹ 2001 'ਚ ਰੂਸ ਦੀ ਐਮ.ਆਈ.ਆਰ. ਸਪੇਸ ਲੈਬ ਸੀ। ਇਸ ਦਾ ਭਾਰ 120 ਟਨ ਸੀ। ਲੇਮੰਸ ਨੇ ਅੱਗੇ ਕਿਹਾ ਕਿ ਅੱਜਕਲ ਇਸ ਦੀ ਵਰਤੋਂ ਰੂਸ ਦੇ ਪ੍ਰੋਗ੍ਰੈਸ ਕੈਪਸੂਲ ਦੇ ਲਈ ਕੀਤੀ ਜਾਂਦੀ ਹੈ, ਜੋ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਚ ਆਉਂਦੇ-ਜਾਂਦੇ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ 420 ਟਨ ਦੀ ਮੰਜ਼ਿਲ ਦੀ ਵੀ ਆਖਰੀ ਮੰਜ਼ਿਲ 2024 'ਚ ਪੁਆਇੰਟ ਨੀਮੋ ਹੀ ਹੈ।
ਜਾਣਕਾਰਾਂ ਦਾ ਕਹਿਣਾ ਹੈ ਕਿ ਭਵਿੱਖ 'ਚ ਜ਼ਿਆਦਾਤਰ ਸਪੇਸਕ੍ਰਾਫਟ ਇਸ ਤਰ੍ਹਾਂ ਦੇ ਪਦਾਰਥ ਨਾਲ ਡਿਜ਼ਾਇਨ ਕੀਤੇ ਜਾਣਗੇ ਕਿ ਰੀ-ਐਂਟਰੀ 'ਤੇ ਪੂਰੀ ਤਰ੍ਹਾਂ ਪਿਘਲ ਜਾਵੇ। ਅਜਿਹੇ 'ਚ ਉਨ੍ਹਾਂ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਲਗਭਗ ਖਤਮ ਹੋ ਜਾਵੇਗੀ। ਇਸ ਦਿਸ਼ਾ 'ਚ ਨਾਸਾ ਤੇ ਈ.ਐਸ.ਏ. ਦੋਵੇਂ ਕੰਮ ਕਰ ਰਹੇ ਹਨ ਤੇ ਉਹ ਫਿਊਲ ਟੈਂਕਸ ਦੇ ਨਿਰਮਾਣ ਦੇ ਲਈ ਟਾਈਟੇਨੀਅਮ ਤੋਂ ਐਲੂਮੀਨੀਅਮ 'ਤੇ ਸ਼ਿਫਟ ਹੋ ਰਹੇ ਹਨ।
100 ਸਾਲਾਂ 'ਚ 9 ਲੱਖ ਵਰਗ ਕਿ. ਮੀ. ਵਧ ਰਿਹਾ ਹੈ ਸਹਾਰਾ ਰੇਗੀਸਤਾਨ
NEXT STORY