ਹੋਨੋਲੂਲੂ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੂਫਾਨ 'ਲੇਨ' ਤੋਂ ਨਜਿੱਠਣ ਲਈ ਤਿਆਰ ਰਹਿਣ। ਇਸ ਅਪੀਲ 'ਤੇ ਲੋਕਾਂ ਨੇ ਪਾਣੀ, ਖਾਧ ਪਦਾਰਥ ਅਤੇ ਐਮਰਜੈਂਸੀ ਸਾਮਾਨ ਜਮਾਂ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਦੇ ਹਵਾਈ ਸੂਬੇ ਦੇ ਲੋਕ ਤਾਕਤਵਰ ਤੂਫਾਨ ਦਾ ਸਾਹਮਣਾ ਕਰ ਰਹੇ ਹਨ। ਤੂਫਾਨ 'ਲੇਨ' ਕੱਲ ਰਾਤ ਕਮਜ਼ੋਰ ਹੋ ਕੇ ਸ਼੍ਰੇਣੀ 4 ਦੇ ਤੂਫਾਨ ਵਿਚ ਬਦਲ ਗਿਆ। ਤੂਫਾਨ ਕਾਰਨ 155 ਮੀਲ ਪ੍ਰਤੀ ਘੰਟਾ ਦੀ ਗਤੀ ਨਾਲ ਹਵਾਵਾਂ ਚੱਲ ਰਹੀਆਂ ਹਨ ਅਤੇ ਰਾਤ ਤੱਕ ਇਸ ਦੇ ਆਰਚਪੀਲਾਗੋ ਦੇ ਬਿਗ ਆਈਲੈਂਡ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਤੂਫਾਨ ਕਾਰਨ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਖਤਰਨਾਕ ਸਮੁੰਦਰੀ ਲਹਿਰਾਂ ਉੱਠਣ ਦੀ ਸੰਭਾਵਨਾ ਹੈ। ਰਾਸ਼ਟਰਪਤੀ ਟਰੰਪ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਅਤੇ ਸਥਾਨਕ ਅਧਿਕਾਰੀਆਂ ਦੀਆਂ ਸਲਾਹਾਂ ਨੂੰ ਧਿਆਨ ਨਾਲ ਸੁਣਨ।
ਜਰਮਨੀ 'ਚ ਬੋਲੇ ਰਾਹੁਲ, ਕਿਹਾ- ਮੋਦੀ ਨੂੰ ਪਾਈ ਜੱਫੀ ਤੋਂ ਕੁਝ ਕਾਂਗਰਸੀ ਨਹੀਂ ਸਨ ਖੁਸ਼
NEXT STORY