ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਜਾਪਾਨ ਦੇ ਯੁਵਰਾਜ ਨਾਰੂਹਿਤੋ ਨਾਲ ਮੁਲਾਕਾਤ ਕਰਨਗੇ। ਉਹ ਦੋਵੇਂ ਯੁਵਰਾਜ ਦੇ ਸਮਰਾਟ ਬਣਨ ਦੇ ਬਾਅਦ ਉਨ੍ਹਾਂ ਨਾਲ ਮੁਲਾਕਾਤ ਕਰਨ ਵਾਲੇ ਪਹਿਲੇ ਵਿਦੇਸ਼ੀ ਸਟੇਟ ਮਹਿਮਾਨ ਹੋਣਗੇ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਟਰੰਪ ਦੀ ਬੁਲਾਰਨ ਸਾਰਾ ਸੈਂਡਰਸ ਨੇ ਇਕ ਬਿਆਨ ਵਿਚ ਦੱਸਿਆ ਕਿ 1 ਮਈ 2019 ਨੂੰ ਯੁਵਰਾਜ ਨਾਰੂਹਿਤੋ ਦੇ ਜਾਪਾਨ ਦੇ ਨਵੇਂ ਸਮਰਾਟ ਦੇ ਰੂਪ ਵਿਚ ਤਾਜਪੋਸ਼ੀ ਦੇ ਬਾਅਦ ਪਹਿਲੇ ਸਟੇਟ ਮਹਿਮਾਨ ਦੇ ਰੂਪ ਵਿਚ ਟਰੰਪ 25 ਤੋਂ 28 ਮਈ ਤੱਕ ਜਾਪਾਨ ਦੀ ਯਾਤਰਾ 'ਤੇ ਰਹਿਣਗੇ। ਸੈਂਡਰਸ ਨੇ ਦੱਸਿਆ ਕਿ ਟਰੰਪ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨਾਲ ਵੀ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਉਹ ਦੋਵੇ 26-27 ਅਪ੍ਰੈਲ ਨੂੰ ਵਾਸ਼ਿੰਗਟਨ ਵਿਚ ਵਾਰਤਾ ਕਰਨਗੇ।
ਟਰੰਪ ਨੇ ਮੂਲਰ ਦੀ ਰਿਪੋਰਟ 'ਤੇ ਕਿਹਾ- 'ਗੇਮ ਓਵਰ'
NEXT STORY