ਵਾਸ਼ਿੰਗਟਨ — ਅਮਰੀਕਾ 'ਚ ਮਿੱਡ ਟਰਮ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਨੇ ਪ੍ਰਤੀਨਿਧੀ ਸਭਾ ਮਤਲਬ ਅਮਰੀਕੀ ਸੰਸਦ ਦੇ ਹੇਠਲਾਂ ਸਦਨ 'ਹਾਊਸ ਆਫ ਰਿਪ੍ਰਜੈਂਟੇਟਿਵਸ' 'ਤੇ ਕਬਜ਼ਾ ਕਰ ਲਿਆ ਹੈ। ਇਨ੍ਹਾਂ ਨਤੀਜਿਆਂ ਨੇ ਕਈ ਸਮੀਕਰਣ ਬਦਲ ਕੇ ਰੱਖ ਦਿੱਤੇ ਹਨ। ਹੁਣ ਤੱਕ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦਾ ਦੋਹਾਂ ਸਦਨਾਂ (ਸੀਨੇਟ ਅਤੇ ਹਾਊਸ ਆਫ ਰਿਪ੍ਰਜੈਂਟੇਟਿਵਸ) 'ਚ ਬਹੁਮਤ ਸੀ।
ਅਮਰੀਕੀ ਕਾਂਗਰਸ 'ਚ ਪ੍ਰਤੀਨਿਧੀ ਸਭਾ ਦੀਆਂ ਕੁਲ 435 ਸੀਟਾਂ 'ਚੋਂ 218 ਦੇ ਬਹੁਮਤ ਦਾ ਅੰਕੜਾ ਪਾਰ ਕਰਦੇ ਹੋਏ ਡੈਮੋਕ੍ਰੇਟਿਕ ਪਾਰਟੀ ਨੇ 245 ਦੇ ਕਰੀਬ ਸੀਟਾਂ ਆਪਣੇ ਨਾਂ ਕੀਤੀਆਂ। ਹਾਲਾਂਕਿ ਸੀਨੇਟ 'ਚ ਰਿਪਬਲਿਕਨ ਪਾਰਟੀ ਦਾ ਦਬਾਦਬਾਅ ਬਰਕਰਾਰ ਹੈ। ਰਿਪਬਲਿਕਨ ਪਾਰਟੀ ਨੂੰ ਸੀਨੇਟ 'ਚ ਕੁਲ 100 ਸੀਟਾਂ 'ਚੋਂ 51 ਦੀ ਬਜਾਏ 54 ਸੀਟਾਂ ਮਿਲ ਗਈਆਂ ਹਨ। 8 ਸਾਲਾਂ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੇ ਪ੍ਰਤੀਨਿਧੀ ਸਭਾ 'ਚ ਫਿਰ ਤੋਂ ਬਹੁਮਤ ਹਾਸਲ ਕੀਤਾ ਹੈ। ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਨੇਨੀ ਪਲੋਸੀ, ਜੋ ਹੁਣ ਪ੍ਰਤੀਨਿਧੀ ਸਭਾ 'ਚ ਸਪੀਕਰ ਦਾ ਅਹੁਦਾ ਵੀ ਸੰਭਾਲ ਸਕਦੀ ਹੈ, ਨੇ ਆਖਿਆ ਕਿ ਹੁਣ ਡੈਮੋਕ੍ਰੇਟਸ ਟਰੰਪ ਪ੍ਰਸ਼ਾਸਨ 'ਤੇ ਲਗਾਮ ਲਾਉਣਗੇ।
— ਨਤੀਜਿਆਂ ਦੇ ਮਾਇਨੇ
ਇਨ੍ਹਾਂ ਨਤੀਜਿਆਂ ਦਾ ਵਿਸ਼ਲੇਸ਼ਣ ਕਈ ਪੈਮਾਨਿਆਂ 'ਤੇ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਨਤੀਜੇ ਯੂ. ਐਸ. 'ਚ ਸੱਤਾ ਦਾ ਸੰਤੁਲਨ ਸਥਾਪਿਤ ਕਰ ਸਕਦੇ ਹਨ। ਕਿਉਂਕਿ 2016 'ਚ ਚੋਣਾਂ ਤੋਂ ਬਾਅਦ ਟਰੰਪ ਦੋਹਾਂ ਸਦਨਾਂ 'ਚ ਬਹੁਮਤ 'ਚ ਸਨ ਅਤੇ ਕਿਸੇ ਤਰ੍ਹਾਂ ਦੇ ਕਾਨੂੰਨ ਨੂੰ ਪਾਸ ਕਰਾਉਣ 'ਚ ਉਨ੍ਹਾਂ ਨੂੰ ਕੋਈ ਰੋਕਣ-ਟੋਕਣ ਵਾਲਾ ਨਹੀਂ ਸੀ। ਹੁਣ ਡੈਮੋਕ੍ਰੇਟਸ ਇਸ ਸਥਿਤੀ 'ਚ ਪਹੁੰਚ ਗਏ ਹਨ ਕਿ ਉਹ ਅਜਿਹੇ ਕਾਨੂੰਨ ਨੂੰ ਰੋਕ ਸਕਦੇ ਹਨ। ਹੁਣ ਤੋਂ 2 ਮਹੀਨਿਆਂ ਬਾਅਦ ਜਦੋਂ ਨਵਾਂ ਸਦਨ ਡੈਮੋਕ੍ਰੇਟਸ ਦੇ ਕੰਟਰੋਲ 'ਚ ਹੋਵੇਗਾ ਤਾਂ ਹਲਾਤ ਬਦਲੇ ਹੋਣਗੇ। ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਨੇਂਸੀ ਪਲੋਸੀ ਪ੍ਰਤੀਨਿਧੀ ਸਭਾ 'ਚ ਸਪੀਕਰ ਦਾ ਅਹੁਦਾ ਸੰਭਾਲ ਸਕਦੀ ਹੈ। ਰਾਸ਼ਟਰਪਤੀ ਟਰੰਪ ਨੂੰ ਹੁਣ ਵੀ ਡਰ ਸਤਾ ਰਿਹਾ ਹੋਵੇਗਾ ਕਿ ਡੈਮੋਕ੍ਰੇਟਸ ਉਨ੍ਹਾਂ ਦੇ ਪ੍ਰਸ਼ਾਸਨਿਕ ਕੰਮਕਾਜ ਦੀ ਜਾਂਚ-ਪੜਤਾਲ ਕਰਨ ਦੀ ਤਿਆਰੀ 'ਚ ਹੈ।
ਪ੍ਰਤੀਨਿਧੀ ਸਭਾ ਦੀ ਖੁਫੀਆ ਕਮੇਟੀ 2016 ਦੀਆਂ ਚੋਣਾਂ 'ਚ ਰੂਸ ਦੇ ਕਥਿਤ ਦਖਲਅੰਦਾਜ਼ੀ ਦੀ ਜਾਂਚ ਕਰ ਰਹੀ ਹੈ ਅਤੇ ਇਸ ਦੀ ਕਮਾਨ ਟਰੰਪ ਦੇ ਕੱਟੜ ਵਿਰੋਧੀ ਮੰਨੇ ਜਾਣ ਵਾਲੇ ਐਡਮ ਸ਼ਿਫ ਦੇ ਹੱਥਾਂ 'ਚ ਹੈ। ਉਨ੍ਹਾਂ ਨੇ ਵਾਰ-ਵਾਰ ਦੁਹਰਾਇਆ ਹੈ ਕਿ ਉਹ ਇਸ ਜਾਂਚ ਨੂੰ ਅੰਜ਼ਾਮ ਤੱਕ ਪਹੁੰਚਾਉਣਗੇ ਅਤੇ ਟਰੰਪ ਦੇ ਵਿਦੇਸ਼ਾਂ 'ਚ ਲੈਣ-ਦੇਣ ਦੀ ਸਖਤ ਜਾਂਚ ਕਰਨਗੇ। ਟਰੰਪ ਹੀ ਨਹੀਂ, ਉਨ੍ਹਾਂ ਦੀ ਸਰਕਾਰ ਦੇ ਦੂਜੇ ਮੈਂਬਰਾਂ 'ਤੇ ਵੀ ਡੈਮੋਕ੍ਰੇਟਾਂ ਦੀ ਨਜ਼ਰ ਹੋਵੇਗੀ। ਸਭ ਤੋਂ ਪਹਿਲਾਂ ਗ੍ਰਹਿ ਮੰਤਰੀ ਰਿਆਨ ਜ਼ਿੰਕੇ 'ਤੇ ਨਿਸ਼ਾਨਾ ਵਿੰਨ੍ਹਿਆ ਜਾ ਸਕਦਾ ਹੈ। ਉਸ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਕਾਰੋਬਾਰੀ ਹਿੱਤਾਂ ਲਈ ਸਰਕਾਰ 'ਚ ਆਪਣੀ ਸਥਿਤੀ ਦਾ ਫਾਇਦਾ ਚੁਕਿਆ। ਰਿਪਬਲਿਕਨ ਪਾਰਟੀ ਦੀ ਪ੍ਰਤੀਨਿਧੀ ਸਭਾ 'ਚ ਆਪਣਾ ਬਹੁਮਤ ਗੁਆ ਦੇਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੂੰ ਆਪਣਾ ਰਾਜਨੀਤਕ ਏਜੰਡਾ ਵਧਾਉਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਲੇ ਸਾਲ ਜਨਵਰੀ ਤੋਂ ਉਨ੍ਹਾਂ ਲਈ ਕਈ ਚੀਜ਼ਾਂ ਲਈ ਡੈਮੋਕ੍ਰੇਟਿਕਸ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ।
1. ਮੈਕਸੀਕੋ ਦੀ ਸਰਹੱਦ 'ਤੇ ਕੰਧ - 2016 ਦੇ ਚੋਣ ਅਭਿਆਨ 'ਚ ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਮੈਕਸੀਕੋ ਦੀ ਸਰਹੱਦ 'ਤੇ ਕੰਧ ਬਣਾਉਣਗੇ। ਅਰਬਾਂ ਡਾਲਰ ਦੇ ਇਸ ਪ੍ਰਾਜੈਕਟ ਨੂੰ ਸੰਸਦ ਤੋਂ ਪਾਸ ਕਰਾਉਣਾ ਜ਼ਰੂਰੀ ਹੋਵੇਗੀ। ਹਾਲਾਂਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਟਰੰਪ ਗੱਲਬਾਤ ਦੇ ਜ਼ਰੀਏ ਇਸ ਲਈ ਰਾਸ਼ੀ ਇਕੱਠਾ ਸਕਦੇ ਹਨ। ਉਹ ਕੁਝ ਰਿਆਇਤਾਂ ਦੇ ਬਦਲੇ ਅਜਿਹਾ ਕਰ ਸਕਦੇ ਹਨ ਪਰ ਪ੍ਰਤੀਨਿਧੀ ਸਭਾ 'ਚ ਬਹੁਮਤ ਨਾ ਹੋਣ ਨਾਲ ਟਰੰਪ ਲਈ ਅਜਿਹਾ ਕਰਨਾ ਮੁਸ਼ਕਿਲ ਹੋਵੇਗਾ।
2. ਰੱਦ ਨਹੀਂ ਹੋਵੇਗਾ ਓਬਾਮਾ ਕੇਅਰ : ਸਦਨ 'ਚ ਬਦਲੇ ਹੋਏ ਸਮੀਕਰਣਾਂ ਤੋਂ ਬਾਅਦ ਰਿਪਬਿਲਕਨ ਪਾਰਟੀ ਲਈ ਹੁਣ ਇਸ ਨੂੰ (ਓਬਾਮਾ ਕੇਅਰ) ਰੱਦ ਕਰਨਾ ਮੁਸ਼ਕਿਲ ਹੋ ਜਾਵੇਗਾ। ਪ੍ਰਤੀਨਿਧੀ ਸਭਾ 'ਚ ਹੁਣ ਡੈਮੋਕ੍ਰੇਟ ਬਹੁਮਤ 'ਚ ਹੈ। ਮਿੱਡ ਟਰਮ ਚੋਣਾਂ ਦੌਰਾਨ ਡੈਮੋਕ੍ਰੇਟਾਂ ਨੇ ਓਬਾਮਾ ਕੇਅਰ ਦੇ ਪੱਖ 'ਚ ਅਭਿਆਨ ਚਲਾਇਆ ਸੀ। ਇਸ ਲਈ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਇਸ ਨੂੰ ਰੱਦ ਕਰਨ ਦੇ ਕਿਸੇ ਵੀ ਕਦਮ ਦਾ ਹੁਣ ਇਹ ਸੰਸਦੀ ਮੈਂਬਰ ਵਿਰੋਧ ਕਰਨਗੇ।
3. ਵੀਜ਼ਾ ਲਾਟਰੀ ਨੂੰ ਖਤਮ ਕਰਨਗੇ - ਅਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਜਿਹੇ ਕੁਝ ਪ੍ਰਸਤਾਵ ਹਨ ਜਿਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਨੇ ਪਿਛਲੇ 2 ਸਾਲਾ 'ਚ ਲਾਗੂ ਕਰਨ ਦਾ ਯਤਨ ਕੀਤਾ ਹੈ, ਹਾਲਾਂਕਿ ਇਨ੍ਹਾਂ ਕੋਸ਼ਿਸ਼ਾਂ 'ਚ ਉਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਪਾਏ ਹਨ। ਹੁਣ ਡੈਮੋਕ੍ਰੇਟਸ ਦੇ ਜ਼ਿਆਦਾ ਮਜ਼ਬੂਤ ਹੋਣ ਨਾਲ ਇਨ੍ਹਾਂ ਪ੍ਰਸਤਾਵਾਂ ਦੇ ਅੱਗੇ ਵਧਣ ਦੀ ਸੰਭਾਵਨਾ ਘੱਟ ਹੋ ਗਈ ਹੈ।
4. ਜਨਮ ਦੇ ਆਧਾਰ 'ਤੇ ਨਾਗਰਿਕਤਾ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਜਨਮ-ਜਾਤ ਜਾਂ ਜਮਾਂਦਰੂ ਨਾਗਰਿਕਤਾ ਸਬੰਧੀ ਕਾਨੂੰਨ ਨੂੰ ਖਤਮ ਕਰਨ ਲਈ ਇਕ ਵਿਸ਼ੇਸ਼ ਫਰਮਾਨ ਲਿਆਉਣ ਦੀ ਗੱਲ ਕਹੀ ਹੈ। ਇਹ ਕਾਨੂੰਨ ਪਾਸ ਕਰਾਉਣਾ ਵੀ ਸੌਖਾ ਨਹੀਂ ਹੈ ਅਤੇ ਇਸ ਦੇ ਲਈ ਟਰੰਪ ਨੂੰ ਸੰਸਦ ਦੇ 2-ਤਿਹਾਈ ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ। ਹੁਣ ਇਸ ਕਾਨੂੰਨ ਦੇ ਤਹਿਤ ਜੋ ਅਮਰੀਕਾ 'ਚ ਪੈਦਾ ਹੋਵੇਗਾ ਉਸ ਨੂੰ ਅਮਰੀਕੀ ਨਾਗਰਿਕ ਮੰਨਿਆ ਜਾਂਦਾ ਹੈ, ਫਿਰ ਭਾਂਵੇ ਬੱਚੇ ਦੇ ਜਨਮ ਸਮੇਂ ਬੱਚੇ ਦੇ ਮਾਤਾ-ਪਿਤਾ ਗੈਰ-ਕਾਨੂੰਨੀ ਢੰਗ ਨਾਲ ਕਿਉਂ ਨਾ ਰਹਿ ਰਹੇ ਹੋਣ।
5. ਟੈਕਸ 'ਚ ਹੋਰ ਕਟੌਤੀ - ਨਾਗਰਿਕਾਂ ਲਈ ਇਨਕਮ ਟੈਕਸ ਲਈ 2017 ਦੇ ਆਖਿਰ 'ਚ ਰਿਪਬਿਲਕਨ ਪਾਰਟੀ ਦੇ ਮੈਂਬਰਾਂ ਨੇ ਵ੍ਹਾਈਟ ਹਾਊਸ 'ਤੇ ਦਬਾਅ ਬਣਾਇਆ ਸੀ। ਇਸ ਪ੍ਰਸਤਾਵ ਦੇ ਪਾਸ ਹੋਣ ਦਾ ਡੈਮੋਕ੍ਰੇਟਾਂ ਨੇ ਜ਼ੋਰਦਾਰ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਟਰੰਪ ਨੂੰ ਇਕ ਹੋਰ ਖਤਰਾ ਹੈ ਅਤੇ ਉਹ ਹੈ ਮਹਾਦੋਸ਼। ਰਾਸ਼ਟਰਪਤੀ ਤੋਂ ਹਟਾਉਣ ਲਈ ਸ਼ੁਰੂ ਕੀਤੀ ਜਾਣ ਵਾਲੀ ਇਸ ਪ੍ਰਕਿਰਿਆ ਦਾ ਪਹਿਲਾ ਕਦਮ ਚੁਕਣ ਲਈ ਬਹੁਮਤ ਦੀ ਜ਼ਰੂਰਤ ਹੈ ਅਤੇ ਡੈਮੋਕ੍ਰੇਟਸ ਹੁਣ ਇਸ ਤਾਕਤ 'ਚ ਹੈ।
ਗੂਗਲ ਨੇ ਕੀਤਾ ਯੌਨ ਸ਼ੋਸ਼ਣ ਮਾਮਲਿਆਂ 'ਤੇ ਸਖਤੀ ਦਾ ਵਾਅਦਾ
NEXT STORY