ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਅਤੇ ਲਿਬਨਾਨ ਵਿਚਾਲੇ ਲਗਭਗ 34 ਸਾਲਾਂ ਬਾਅਦ ਪਹਿਲੀ ਵਾਰ ਸਿੱਧੀ ਗੱਲਬਾਤ ਹੋਣ ਜਾ ਰਹੀ ਹੈ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੁੱਥ ਸੋਸ਼ਲ' 'ਤੇ ਇੱਕ ਪੋਸਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ, ਜਿਸ ਨੇ ਖੇਤਰ ਵਿੱਚ ਜੰਗਬੰਦੀ ਦੀ ਉਮੀਦ ਜਗਾ ਦਿੱਤੀ ਹੈ।
ਪੋਸਟ 'ਚ ਟਰੰਪ ਨੇ ਕਿਹਾ, "ਮੈਂ ਇਜ਼ਰਾਈਲ ਅਤੇ ਲਿਬਨਾਨ ਵਿਚਾਲੇ ਗੱਲਬਾਤ ਲਈ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਦੋਵਾਂ ਦੇਸ਼ਾਂ ਦੇ ਆਗੂਆਂ ਵਿਚਾਲੇ ਗੱਲਬਾਤ ਹੋਏ ਨੂੰ ਲਗਭਗ 34 ਸਾਲ ਹੋ ਗਏ ਹਨ। ਇਹ ਬਹੁਤ ਲੰਬਾ ਸਮਾਂ ਹੈ।" ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਇਹ ਇਤਿਹਾਸਕ ਗੱਲਬਾਤ ਭਲਕੇ (ਸ਼ੁੱਕਰਵਾਰ) ਹੋਣ ਜਾ ਰਹੀ ਹੈ। ਉਨ੍ਹਾਂ ਨੇ ਇਸ ਨੂੰ ਦੁਨੀਆ ਦੀ ਸ਼ਾਂਤੀ ਲਈ ਇੱਕ ਬਹੁਤ ਹੀ ਚੰਗਾ ਸੰਕੇਤ ਦੱਸਿਆ ਹੈ।

ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗਣਗੀਆਂ ਤੇਲ ਦੀਆਂ ਕੀਮਤਾਂ ! ਰਾਸ਼ਟਰਪਤੀ ਟਰੰਪ ਨੇ ਦੇ'ਤਾ ਵੱਡਾ ਬਿਆਨ
ਜ਼ਿਕਰਯੋਗ ਹੈ ਕਿ ਇਸ ਸਮੇਂ ਜਦੋਂ ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ 14 ਦਿਨਾਂ ਦੀ ਜੰਗਬੰਦੀ ਹੋ ਗਈ ਹੈ ਤਾਂ ਇਜ਼ਰਾਈਲੀ ਫੌਜ ਲਿਬਨਾਨ ਵਿੱਚ ਹਿਜ਼ਬੁੱਲ੍ਹਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਹਿਜ਼ਬੁੱਲ੍ਹਾ ਵੱਲੋਂ ਵੀ ਇਜ਼ਰਾਈਲ 'ਤੇ ਰਾਕੇਟ ਹਮਲੇ ਕੀਤੇ ਜਾ ਰਹੇ ਹਨ। ਟਰੰਪ ਦੀ ਇਸ ਪੋਸਟ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੁਣ ਇਜ਼ਰਾਈਲ ਤੇ ਲਿਬਨਾਨ ਵਿਚਾਲੇ ਦੀ ਜੰਗ ਵੀ ਰੁਕ ਸਕਦੀ ਹੈ।
ਭਾਵੇਂ ਟਰੰਪ ਗੱਲਬਾਤ ਦਾ ਦਾਅਵਾ ਕਰ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਅਜੇ ਵੀ ਦੋਵਾਂ ਪਾਸਿਓਂ ਹਮਲੇ ਜਾਰੀ ਹਨ। ਹਿਜ਼ਬੁੱਲ੍ਹਾ ਨੇ ਪਹਿਲਾਂ ਸ਼ਾਂਤੀ ਗੱਲਬਾਤ ਦੇ ਪ੍ਰਸਤਾਵਾਂ ਨੂੰ ਠੁਕਰਾ ਦਿੱਤਾ ਸੀ, ਪਰ ਅਮਰੀਕੀ ਦਬਾਅ ਅਤੇ ਟਰੰਪ ਦੀ ਨਿੱਜੀ ਦਖ਼ਲ ਕਾਰਨ ਹੁਣ ਸਥਿਤੀ ਬਦਲਦੀ ਨਜ਼ਰ ਆ ਰਹੀ ਹੈ ਤੇ ਜੇਕਰ ਇਹ ਗੱਲਬਾਤ ਸਫ਼ਲ ਰਹੀ ਤਾਂ ਪੱਛਮੀ ਏਸ਼ੀਆ 'ਚ ਸ਼ਾਂਤੀ ਦਾ ਮਾਹੌਲ ਪੈਦਾ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕੀ ਫ਼ੌਜ ਦਾ ਵੱਡਾ ਐਕਸ਼ਨ: ਨਸ਼ਾ ਸਮੱਗਲਰਾਂ ਦੀ ਕਿਸ਼ਤੀ 'ਤੇ ਹਮਲਾ, 4 ਲੋਕਾਂ ਦੀ ਮੌਤ
NEXT STORY