ਵਾਸ਼ਿੰਗਟਨ (ਰਾਜ ਗੋਗਨਾ ) - ਬੀਤੇਂ ਦਿਨ ਅਮਰੀਕਾ ਵਿਚ ਆਪਣੇ ਚੋਣ ਪ੍ਰਚਾਰ ਦੌਰਾਨ ਟਰੰਪ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਇਸ ਘਟਨਾ ਦੌਰਾਨ ਉਨ੍ਹਾਂ ਦੇ ਸੱਜੇ ਕੰਨ 'ਤੇ ਜ਼ਖਮ ਹੋ ਗਿਆ ਸੀ। ਘਟਨਾ ਦੀਆਂ ਤਸਵੀਰਾਂ ਵਾਇਰਲ ਹੋਣ ਦੇ ਕੁਝ ਸਮੇਂ ਬਾਅਦ ਹੀ ਚੀਨ ਦੀਆਂ ਫੈਕਟਰੀਆਂ ਨੇ ਤਸਵੀਰ ਵਾਲੀਆਂ ਟੀ-ਸ਼ਰਟਾਂ ਛਾਪ ਦਿੱਤੀਆਂ ਅਤੇ ਉਨ੍ਹਾਂ ਨੂੰ ਆਨਲਾਈਨ ਵੇਚਣਾ ਵੀ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਚੋਣਾਂ 'ਚ ਵਰਤਿਆ ਜਾਣ ਵਾਲਾ ਕਈ ਤਰ੍ਹਾਂ ਦਾ ਸਾਮਾਨ ਚੀਨ 'ਚ ਤਿਆਰ ਕੀਤਾ ਜਾਂਦਾ ਹੈ। ਹੁਣ ਅਮਰੀਕਾ 'ਚ ਟਰੰਪ ਦੇ ਸਮਰਥਕ ਅਜਿਹੀਆਂ ਟੀ-ਸ਼ਰਟਾਂ ਦਾ ਆਰਡਰ ਦੇ ਰਹੇ ਹਨ। ਇਸ ਘਟਨਾ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਚੋਣ ਪ੍ਰਚਾਰ ਹੁਣ ਤੱਕ ਸੁਸਤ ਲੱਗ ਰਿਹਾ ਸੀ, ਪਰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹੀ ਚੋਣ ਦੰਗਲ ਕਾਫੀ ਗਰਮਾ ਗਿਆ ਹੈ।
ਦੁਨੀਆ ਵਿੱਚ ਵਾਪਰਨ ਵਾਲੀ ਕਿਸੇ ਵੀ ਘਟਨਾ ਤੋਂ ਚੀਨ ਨੂੰ ਕਾਰੋਬਾਰ ਦਾ ਮੌਕਾ ਮਿਲਦਾ ਹੈ। ਅਮਰੀਕਾ 'ਚ ਬੀਤੇਂ ਦਿਨ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੋਲੀਬਾਰੀ ਦੇ ਕੁਝ ਘੰਟਿਆਂ ਦੇ ਅੰਦਰ ਹੀ ਚੀਨ 'ਚ ਟਰੰਪ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਦੀ ਵਿਕਰੀ ਹੋ ਰਹੀ ਹੈ। ਇਸ ਦਾ ਮਤਲਬ ਇਹ ਸੀ ਕਿ ਜਿਵੇਂ ਹੀ ਟਰੰਪ ਦੀਆਂ ਖੂਨ ਨਿਕਲਣ ਦੀਆਂ ਤਸਵੀਰਾਂ ਮੀਡੀਆ 'ਤੇ ਆਈਆਂ ਤਾਂ ਇਲ ਦੇ ਤੁਰੰਤ ਬਾਅਦ ਟੀ-ਸ਼ਰਟਾਂ ਚੀਨ ਵਿੱਚ ਛਾਪੀਆਂ ਗਈਆਂ ਅਤੇ ਸਟੋਰਾਂ ਵਿੱਚ ਵੀ ਵੇਚੀਆਂ ਵੀ ਜਾਣ ਲੱਗੀਆਂ ਹਨ।
ਜ਼ਿਕਰਯੋਗੈ ਹੈ ਕਿ ਬੀਤੇ ਦਿਨ ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਵਿੱਚ ਇਕ ਚੋਣ ਰੈਲੀ ਵਿੱਚ ਹਿੱਸਾ ਲੈ ਰਹੇ ਟਰੰਪ ਨੂੰ ਗੋਲੀ ਮਾਰੀ ਗਈ ਸੀ। ਗੋਲੀ ਟਰੰਪ ਦੇ ਸੱਜੇ ਕੰਨ ਨੂੰ ਜ਼ਖਮੀ ਕਰਦੀ ਹੋਈ ਲੰਘ ਗਈ ਸੀ ਜਿਸ ਕਾਰਨ ਉਸ ਦੇ ਕੰਨ 'ਚੋਂ ਖ਼ੂਨ ਵਹਿ ਨਿਕਲਿਆ। ਹੁਣ ਟਰੰਪ ਦੇ ਕੰਨਾਂ 'ਚੋਂ ਖੂਨ ਨਿਕਲਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
ਟਰੰਪ ਨੂੰ ਗੋਲੀ ਮਾਰਨ ਤੋਂ ਦੋ ਘੰਟੇ ਹੀ ਬਾਅਦ, ਚੀਨੀ ਪ੍ਰਚੂਨ ਵਿਕਰੇਤਾ ਟਰੰਪ ਨੂੰ ਗੋਲੀ ਮਾਰਨ ਦੇ ਸਮੇਂ ਦੀ ਤਸਵੀਰ ਵਾਲੀਆਂ ਟੀ-ਸ਼ਰਟਾਂ ਆਨਲਾਈਨ ਵੇਚ ਰਹੇ ਸਨ।ਇਸ ਟੀ-ਸ਼ਰਟ ਨੂੰ ਤਾਓਬਾਓ ਵੈੱਬਸਾਈਟ 'ਤੇ ਵਿਕਰੀ ਲਈ ਰੱਖਿਆ ਗਿਆ ਹੈ। ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਟੀ-ਸ਼ਰਟਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ। ਡਿਜੀਟਲ ਪ੍ਰਿੰਟਿੰਗ ਤਕਨਾਲੋਜੀ ਦੇ ਕਾਰਨ, ਉਹ ਗਾਹਕਾਂ ਨੂੰ ਟੀ-ਸ਼ਰਟ ਦਾ ਡਿਜ਼ਾਈਨ ਤੇਜ਼ੀ ਨਾਲ ਦਿਖਾ ਰਹੇ ਹਨ ਅਤੇ ਪ੍ਰਿੰਟਿੰਗ ਵੀ ਕਰ ਰਹੇ ਹਨ। ਅਜਿਹੀਆਂ ਟੀ-ਸ਼ਰਟਾਂ ਕੁਝ ਦਿਨਾਂ ਲਈ ਮੰਗ ਵਿੱਚ ਹਨ, ਪਰ ਬਹੁਤ ਜਲਦੀ ਵਿਕ ਵੀ ਜਾਂਦੀਆਂ ਹਨ।
ਚੀਨ ਦੇ ਗੋਂਗੋਨ ਵਿੱਚ ਸਥਿਤ ਇੱਕ ਕੰਪਨੀ Xinflying ਡਿਜੀਟਲ ਪ੍ਰਿੰਟਿੰਗ ਪ੍ਰੋਡਕਸ਼ਨ ਨੇ ਕਿਹਾ ਕਿ ਡਿਜੀਟਲ ਪ੍ਰਿੰਟਿੰਗ ਮਸ਼ੀਨ ਹਰ ਘੰਟੇ ਵਿੱਚ ਅੱਠ ਚੋਣਾਂ ਨਾਲ ਸਬੰਧਤ ਟੀ-ਸ਼ਰਟਾਂ ਨੂੰ ਛਾਪ ਸਕਦੀ ਹੈ। ਤਾਜ਼ਾ ਅੰਕੜਿਆਂ ਦੇ ਅਨੁਸਾਰ, ਅਮਰੀਕਾ ਵਿੱਚ ਵਰਤੀ ਜਾਣ ਵਾਲੀ ਜ਼ਿਆਦਾਤਰ ਮੁਹਿੰਮ ਸਮੱਗਰੀ ਚੀਨ ਵਿੱਚ ਤਿਆਰ ਕੀਤੀ ਜਾਂਦੀ ਹੈ। ਟੀ-ਸ਼ਰਟ ਫੈਕਟਰੀਆਂ ਨੇ ਇੰਟਰਨੈਟ ਤੋਂ ਟਰੰਪ ਦੀਆਂ ਤਸਵੀਰਾਂ ਡਾਊਨਲੋਡ ਕਰਕੇ ਅਤੇ ਟੀ-ਸ਼ਰਟਾਂ 'ਤੇ ਪ੍ਰਿੰਟ ਕਰਕੇ ਉਤਪਾਦਨ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਕੁਝ ਛੋਟੀਆਂ ਫੈਕਟਰੀਆਂ ਇਸ ਤਰ੍ਹਾਂ ਹਰ ਮਿੰਟ ਇੱਕ ਟੀ-ਸ਼ਰਟ ਤਿਆਰ ਕਰਦੀਆਂ ਹਨ। ਆਉਣ ਵਾਲੇ ਦਿਨਾਂ 'ਚ ਟਰੰਪ 'ਤੇ ਹੋਈ ਗੋਲੀਬਾਰੀ ਦੀਆਂ ਤਸਵੀਰਾਂ ਦੇ ਨਾਲ ਮੱਗ, ਕੀ-ਚੇਨ ਅਤੇ ਹੋਰ ਚੀਜ਼ਾਂ ਵੀ ਵਿਕਣ ਦੀ ਸੰਭਾਵਨਾ ਹੈ।
ਗੁ: ਨਾਨਕ ਦਰਬਾਰ ਤੋਂ ਸਜਾਇਆ ਗਿਆ ਨਗਰ ਕੀਰਤਨ : ਵੱਡੀ ਗਿਣਤੀ ’ਚ ਸੰਗਤਾਂ ਨੇ ਕੀਤੀ ਸ਼ਮੂਲੀਅਤ
NEXT STORY