ਸਾਊਥ ਅਫਰੀਕਾ— ਇਨ੍ਹੀਂ ਦਿਨੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਸਨੇਕ ਕੈਚਰ ਅਜਗਰ ਤੋਂ ਵਾਲ-ਵਾਲ ਬਚਿਆ। ਇਸ ਤਰ੍ਹਾਂ ਹੀ ਕਈ ਵਾਰ ਇਨ੍ਹਾਂ ਨੂੰ ਫੜਨ ਵਾਲਿਆਂ ਦੀ ਜਾਨ ਉੱਤੇ ਬਣ ਆਉਂਦੀ ਹੈ ।
ਇਸ 1 ਮਿੰਟ 36 ਸੈਕੰਡ ਦੇ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇਹ ਸਨੇਕ ਕੈਚਰ ਵਾਲ-ਵਾਲ ਬਚਿਆ । ਦੱਸਣਯੋਗ ਹੈ ਕਿ ਸਾਊਥ ਅਫਰੀਕਾ ਦਾ ਇਕ ਸਨੇਕ ਕੈਚਰ ਲਿੰਪੋਪੋ ਸੂਬੇ ਵਿਚ ਇਕ 9 ਫੁੱਟ ਦੇ ਅਜਗਰ ਨੂੰ ਫੜਨ ਗਿਆ ਹੋਇਆ ਸੀ। ਜਦੋਂ ਉਸ ਨੇ ਅਜਗਰ ਨੂੰ ਧੋਣ ਤੋਂ ਫੜਿਆ ਤਾਂ ਉਹ ਉਸ ਦੀਆਂ ਲੱਤਾਂ ਨਾਲ ਲਿਪਟ ਗਿਆ ਜਿਸ ਕਾਰਨ ਸਨੇਕ ਕੈਚਰ ਦਾ ਸੰਤੁਲਨ ਵਿਗੜ ਗਿਆ । ਉਦੋਂ ਹੀ ਦੂਜਾ ਸ਼ਖਸ ਉਸ ਨੂੰ ਬਚਾਉਣ ਲਈ ਤੁਰੰਤ ਆਇਆ ।
ਮਰ ਕੇ ਮੁੜ ਜਿਊਂਦੇ ਹੋਏ ਇਹ ਲੋਕ, ਦੱਸਿਆ ਮੌਤ ਦੇ ਬਾਅਦ ਦਾ 'ਸੱਚ'
NEXT STORY