ਵੈੱਬ ਡੈਸਕ: ਕਾਲਾ ਸਾਗਰ (Black Sea) ਖੇਤਰ ਵਿੱਚ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਰੂਸ ਤੋਂ ਕੱਚਾ ਤੇਲ ਲੈ ਕੇ ਜਾ ਰਹੇ ਤੁਰਕੀ ਦੇ ਇੱਕ ਤੇਲ ਟੈਂਕਰ 'ਤੇ ਬੋਸਫੋਰਸ ਸਟ੍ਰੇਟ (Bosphorus Strait) ਦੇ ਨੇੜੇ ਡਰੋਨ ਨਾਲ ਹਮਲਾ ਕੀਤਾ ਗਿਆ ਹੈ।
ਸਿੱਧਾ ਇੰਜਣ ਰੂਮ ਨੂੰ ਬਣਾਇਆ ਨਿਸ਼ਾਨਾ
ਪ੍ਰਾਪਤ ਜਾਣਕਾਰੀ ਅਨੁਸਾਰ, "ਅਲਤੂਰਾ" (Altura) ਨਾਮਕ ਇਹ ਟੈਂਕਰ ਲਗਭਗ 1,40,000 ਟਨ ਕੱਚਾ ਤੇਲ ਲੈ ਕੇ ਜਾ ਰਿਹਾ ਸੀ। ਇਹ ਜਹਾਜ਼ ਰੂਸ ਦੇ ਨੋਵੋਰੋਸਿਸਕ ਬੰਦਰਗਾਹ (Novorossiysk Port) ਤੋਂ ਰਵਾਨਾ ਹੋਇਆ ਸੀ। ਡਰੋਨ ਹਮਲਾ ਇੰਨਾ ਸਟੀਕ ਸੀ ਕਿ ਇਸ ਨੇ ਸਿੱਧਾ ਜਹਾਜ਼ ਦੇ ਬ੍ਰਿਜ ਅਤੇ ਇੰਜਣ ਰੂਮ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ। ਤੁਰਕੀ ਦੇ ਅਧਿਕਾਰੀ ਅਬਦੁਲਕਾਦਿਰ ਉਰਾਲੋਗਲੂ ਨੇ ਪੁਸ਼ਟੀ ਕੀਤੀ ਹੈ ਕਿ ਇਹ ਹਮਲਾ ਸਮੁੰਦਰੀ ਡਰੋਨ ਰਾਹੀਂ ਕੀਤਾ ਗਿਆ ਸੀ, ਹਾਲਾਂਕਿ ਇਸ ਪਿੱਛੇ ਕਿਸ ਦਾ ਹੱਥ ਹੈ, ਇਸ ਬਾਰੇ ਅਜੇ ਸਪੱਸ਼ਟ ਨਹੀਂ ਕੀਤਾ ਗਿਆ।
ਸਾਰੇ ਕਰੂ ਮੈਂਬਰ ਸੁਰੱਖਿਅਤ
ਰਾਹਤ ਦੀ ਗੱਲ ਇਹ ਰਹੀ ਕਿ ਹਮਲੇ ਦੌਰਾਨ ਜਹਾਜ਼ 'ਤੇ ਸਵਾਰ ਸਾਰੇ 27 ਕਰੂ ਮੈਂਬਰ ਸੁਰੱਖਿਅਤ ਹਨ ਤੇ ਕਿਸੇ ਦੇ ਵੀ ਹਤਾਹਤ ਹੋਣ ਦੀ ਖ਼ਬਰ ਨਹੀਂ ਹੈ। ਘਟਨਾ ਤੋਂ ਬਾਅਦ ਤਕਨੀਕੀ ਟੀਮਾਂ ਨੂੰ ਮੌਕੇ 'ਤੇ ਭੇਜ ਦਿੱਤਾ ਗਿਆ ਹੈ ਜੋ ਨੁਕਸਾਨ ਦਾ ਜਾਇਜ਼ਾ ਲੈ ਰਹੀਆਂ ਹਨ।
ਵਧਿਆ ਅੰਤਰਰਾਸ਼ਟਰੀ ਤਣਾਅ
ਰਿਪੋਰਟਾਂ ਅਨੁਸਾਰ, ਇਹ ਜਹਾਜ਼ ਉਸ "ਸ਼ੈਡੋ ਫਲੀਟ" (Shadow Fleet) ਦਾ ਹਿੱਸਾ ਰਿਹਾ ਹੈ, ਜਿਸ ਦੀ ਵਰਤੋਂ ਯੂਰਪੀ ਸੰਘ ਦੀਆਂ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਨਿਰਯਾਤ ਕਰਨ ਲਈ ਕੀਤੀ ਜਾਂਦੀ ਹੈ। ਇਸ ਹਮਲੇ ਤੋਂ ਬਾਅਦ ਕਾਲਾ ਸਾਗਰ ਖੇਤਰ 'ਚ ਪਹਿਲਾਂ ਤੋਂ ਚੱਲ ਰਿਹਾ ਤਣਾਅ ਹੋਰ ਗੰਭੀਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੱਧ ਪੂਰਬ ਜੰਗ: ਅਬੂ ਧਾਬੀ 'ਚ ਡਿੱਗਿਆ ਮਿਜ਼ਾਈਲ ਦਾ ਮਲਬਾ, ਭਾਰਤੀ ਸਮੇਤ 2 ਦੀ ਮੌਤ
NEXT STORY