ਕਾਬੁਲ-ਅਫਗਾਨਿਸਤਾਨ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਰਾਜਧਾਨੀ ਕਾਬੁਲ ਵਿਚ ਐਤਵਾਰ ਨੂੰ ਹੋਏ ਅਮਰੀਕੀ ਹਵਾਈ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਦੂਸਰੇ ਦੇਸ਼ਾਂ ਵਿਚ ਮਨਮਰਜ਼ੀ ਨਾਲ ਹਮਲਾ ਕਰਨਾ ਤਾਨਾਸ਼ਾਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਸੰਭਾਵਿਤ ਖਤਰਾ ਸੀ ਤਾਂ ਸਾਨੂੰ ਇਸਦੀ ਸੂਚਨਾ ਦਿੱਤੀ ਜਾਣੀ ਚਾਹੀਦੀ ਸੀ, ਨਾ ਕਿ ਮਨਮਰਜ਼ੀ ਨਾਲ ਹਮਲਾ ਕੀਤਾ ਜਾਣਾ ਜ਼ਰੂਰੀ ਸੀ ਜਿਸਦੇ ਕਾਰਨ ਕਈ ਨਾਗਰਿਕ ਮਾਰੇ ਗਏ ਹਨ। ਉਥੇ ਤਾਲਿਬਾਨ ਨੇ ਅਮਰੀਕਾ ਤੋਂ ਅਫਗਾਨਿਸਤਾਨ ਵਿਚ ਕਿਸੇ ਤਰ੍ਹਾਂ ਦੇ ਅੰਦਰੂਨੀ ਖਤਰੇ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਮੰਗ ਕੀਤੀ ਹੈ।
ਅਫਗਾਨ ਦੇ ਗੁਆਂਢੀ ਦੇਸ਼ਾਂ ਤੋਂ ਹਥਿਆਰਾਂ ਤੇ ਹੈਲੀਕਾਪਟਰਾਂ ਦੇ ਰੂਸ ਨੂੰ ਮਿਲੇ ਹਨ ਨਵੇਂ ਆਰਡਰ
NEXT STORY