ਲੰਡਨ (ਰਾਜਵੀਰ ਸਮਰਾ)— ਮਾਨਚੈਸਟਰ ਵਿਖੇ ਸ਼ਰਾਬ ਅਤੇ ਡਰੱਗ ਦੇ ਨਸ਼ੇ ਵਿਚ ਪੰਜਾਬੀ ਨੌਜਵਾਨ ਅਜੇ ਸਿੰਘ (26) ਨੇ ਬੀਤੇ ਦਿਨੀਂ ਗੱਡੀ ਚਲਾਉਂਦਿਆ ਸਾਈਕਲ 'ਤੇ ਜਾ ਰਹੀ 24 ਸਾਲਾ ਵਿੱਕੀ ਮਾਇਰਜ ਨਾਂ ਦੀ ਕੁੜੀ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਉਥੇ ਹੀ ਮੌਤ ਹੋ ਗਈ ਸੀ। ਹਾਦਸੇ ਤੋਂ ਪਹਿਲਾ ਸਿੰਘ ਨੂੰ 30 ਮੀਲ ਪ੍ਰਤੀ ਘੰਟਾ ਰਫਤਾਰ ਵਾਲੀ ਸੜਕ 'ਤੇ 80 ਮੀਲ ਪ੍ਰਤੀ ਘੰਟਾ ਰਫਤਾਰ ਤੱਕ ਗੱਡੀ ਭਜਾਉਂਦੇ ਦੇਖਿਆ ਗਿਆ ਸੀ। ਕੁੱਝ ਹੋਰ ਸਾਈਕਲ ਚਾਲਕਾਂ ਨੇ ਵੀ ਇਸ ਕਾਰ ਨੂੰ ਤੇਜ਼ ਰਫਤਾਰ ਨਾਲ ਜਾਂਦੇ ਹੋਏ ਦੇਖਿਆ ਸੀ।|ਜ਼ਿਕਰਯੋਗ ਹੈ ਕਿ ਇਸ ਹਾਦਸੇ ਤੋਂ ਅੱਧਾ ਕੁ ਘੰਟਾ ਪਹਿਲਾ ਸਿੰਘ ਨੂੰ ਅੱਧੀ ਵਾਈਨ ਦੀ ਬੋਤਲ ਹੱਥ ਵਿਚ ਲੈ ਕੇ ਕਾਰ ਵਿਚ ਬੈਠਦੇ ਦੇਖਿਆ ਗਿਆ ਸੀ ਅਤੇ ਉੱਚੀ ਅਵਾਜ਼ ਵਿਚ ਮਿਊਜ਼ਿਕ ਲਗਾ ਕੇ ਤੇਜ਼ ਰਫਤਾਰ ਨਾਲ ਗੱਡੀ ਭਜਾਉਂਦਿਆ ਵੀ ਦੇਖਿਆ ਗਿਆ ਸੀ ਅਤੇ ਮਿਸ ਮਾਇਰਜ (ਕੁੜੀ ਦਾ ਨਾਂ) ਵਿਚ ਕਾਰ ਵੱਜਣ ਵੇਲੇ 62 ਮੀਲ ਪ੍ਰਤੀ ਘੰਟਾ ਰਫਤਾਰ ਨਾਲ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅਜੈ ਸਿੰਘ ਮੌਕੇ 'ਤੇ ਰੁੱਕਣ ਦੀ ਬਜਾਏ ਗੱਡੀ ਭਜਾ ਕੇ ਲੈ ਗਿਆ ਸੀ, ਜਿਸ ਦੀ ਪਛਾਣ ਘਟਨਾ ਵਾਲੀ ਥਾਂ 'ਤੇ ਉਸ ਦੀ ਕਾਰ ਦੀ ਨੰਬਰ ਪਲੇਟ ਡਿੱਗ ਜਾਣ ਕਰਕੇ ਹੋਈ ਸੀ। ਜਦੋਂ ਪੁਲਸ ਨੇ ਉਸ ਨੂੰ ਕਾਬੂ ਕੀਤਾ ਤਾਂ ਉਹ ਸੋਫੇ 'ਤੇ ਬੇਹੋਸ਼ੀ ਦੀ ਹਾਲਤ ਵਿਚ ਪਿਆ ਸੀ। ਜਿਸ ਦੇ ਸਿਰ ਵਿਚ ਸ਼ੀਸ਼ੇ ਦੇ ਟੁਕੜੇ ਵੀ ਮਿਲੇ ਸਨ। ਉਸ ਨੇ ਮੰਨਿਆ ਕਿ ਉਸ ਨੇ ਡਰੱਗ ਅਤੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ। ਉਸ ਨੇ ਕਿਹਾ ਸੀ ਕਿ ਉਹ ਪੁਲਸ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਸੀ, ਕਿਉਂਕਿ ਡਰੱਗ ਡੀਲਰ ਉਨ੍ਹਾਂ ਨੂੰ ਖ਼ਤਰੇ ਵਿਚ ਪਾ ਸਕਦੇ ਸਨ।
ਇਸ ਮਾਮਲੇ ਵਿਚ ਸ਼ੁੱਕਰਵਾਰ ਨੂੰ ਮਾਨਚੈਸਟਰ ਮਿਨਸੁਲ ਸਟਰੀਟ ਕਰਾਊਨ ਕੋਰਟ ਅਦਾਲਤ ਵਿਚ ਸਿੰਘ ਨੇ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦਿਆ ਮੌਤ ਲਈ ਜਿੰਮੇਵਾਰ ਹੋਣ, ਹਾਦਸੇ ਵੇਲੇ ਨਾ ਰੁਕਣ ਅਤੇ ਹਾਦਸੇ ਦੀ ਰਿਪੋਰਟ ਨਾ ਕਰਨ ਦੇ ਦੋਸ਼ ਮੰਨ ਲਏ। ਉਸ ਦੇ ਸਫਾਈ ਪੱਖ ਦੇ ਵਕੀਲ ਨੇ ਅਦਾਲਤ ਵਿਚ ਉਸ ਵੱਲੋਂ ਮਿਸ ਮਾਇਰਜ ਦੇ ਪਰਿਵਾਰ ਨੂੰ ਲਿਖਿਆ ਮੁਆਫੀ ਭਰਿਆ ਖਤ ਵੀ ਪੇਸ਼ ਕੀਤਾ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਸਿੰਘ ਖਿਲਾਫ ਪਹਿਲਾ 2010 ਵਿਚ ਜਦੋਂ ਉਹ 18 ਸਾਲ ਦਾ ਸੀ, ਇਕ ਗਿਰੋਹ ਨਾਲ ਮਿਲ ਕੇ ਇਕ 17 ਸਾਲਾ ਮੁੰਡੇ 'ਤੇ ਹਮਲਾ ਕਰਨ ਦੇ ਦੋਸ਼ ਸਨ ਅਤੇ ਉਸ 'ਤੇ ਇਕ ਲੁੱਟਖੋਹ ਦਾ ਦੋਸ਼ ਵੀ ਲੱਗ ਚੁੱਕਾ ਹੈ। ਅਦਾਲਤ ਨੇ ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ ਉਪਰੰਤ ਸਿੰਘ ਨੂੰ 8 ਸਾਲ ਕੈਦ ਦੀ ਸਜ਼ਾ ਸੁਣਾਈ, ਜੋ ਕਿ ਉਹ ਅੱਧਾ ਜੇਲ ਵਿਚ ਅਤੇ ਅੱਧਾ ਸਮਾਂ ਲਾਇਸੰਸ 'ਤੇ ਬਿਤਾਵੇਗਾ। ਉਸ 'ਤੇ 10 ਸਾਲ ਲਈ ਡ੍ਰਾਈਵਿੰਗ ਦੀ ਪਾਬੰਦੀ ਵੀ ਲਗਾਈ ਗਈ ਅਤੇ ਉਸ ਨੂੰ ਮੁੜ ਤੋਂ ਡ੍ਰਾਈਵਿੰਗ ਦਾ ਟੈਸਟ ਪਾਸ ਕਰਨ ਦੇ ਹੁਕਮ ਵੀ ਸੁਣਾਏ ਗਏ ਹਨ।
ਬ੍ਰਿਸਬੇਨ 'ਚ 3 ਸਾਲਾ ਬੱਚੀ ਹੋਈ ਯੌਣ ਸ਼ੋਸ਼ਣ ਦੀ ਸ਼ਿਕਾਰ, ਹਾਲਤ ਗੰਭੀਰ
NEXT STORY