ਦੁਬਈ (ਭਾਸ਼ਾ): ਯੂ.ਏ.ਈ. ਵਿਚ ਰਹਿਣ ਵਾਲੇ ਓਟੀਜ਼ਮ ਨਾਲ ਪ੍ਰਭਾਵਿਤ 19 ਸਾਲਾ ਭਾਰਤੀ ਵਿਦਿਆਰਥੀ ਨੂੰ ਇਕ ਸਮਾਂ ਸਧਾਰਨ ਸਕੂਲ ਵਿਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਹੁਣ ਉਸ ਦੀ ਵਿਲੱਖਣ ਯਾਦ ਸ਼ਕਤੀ ਕਾਰਨ ਕਾਫੀ ਤਾਰੀਫ ਹੋ ਰਹੀ ਹੈ। ਖਲੀਜ਼ ਟਾਈਮਜ਼ ਦੇ ਮੁਤਾਬਕ ਤਾਮਿਲਨਾਡੂ ਦਾ ਰਹਿਣ ਵਾਲਾ ਰੋਹਿਤਪਾਰਿਥਿ ਰਾਮਕ੍ਰਿਸ਼ਨਨ ਅਤੀਤ ਜਾਂ ਭਵਿੱਖ ਦੀ ਕਿਸੇ ਵੀ ਤਰੀਕ ਜਾਂ ਦਿਨ ਦੇ ਬਾਰੇ ਵਿਚ ਕੁਝ ਸੈਕੰਡ ਵਿਚ ਦੱਸ ਸਕਦਾ ਹੈ। ਜਦੋਂ ਰਾਮਕ੍ਰਿਸ਼ਨਨ ਦਾ ਜਨਮ ਹੋਇਆ ਉਸ ਸਮੇਂ ਉਸ ਦਾ ਵਜ਼ਨ ਸਿਰਫ ਇਕ ਕਿਲੋਗ੍ਰਾਮ ਸੀ, ਮਹੀਨਿਆਂ ਤੱਕ ਉਸ ਨੂੰ ਇਨਕਿਊਬੇਟਰ 'ਤੇ ਰੱਖਿਆ ਗਿਆ ਅਤੇ ਕਈ ਵਾਰ ਸਰਜਰੀ ਵੀ ਹੋਈ। ਉਹ 2 ਸਾਲ ਦਾ ਵੀ ਨਹੀਂ ਹੋਇਆ ਸੀ ਜਦੋਂ ਪਤਾ ਚੱਲਿਆ ਕਿ ਉਸ ਨੂੰ ਓਟੀਜ਼ਮ ਹੈ।
ਰਾਮਕ੍ਰਿਸ਼ਨਨ ਦੀ ਮਾਂ ਮਾਲਿਨੀ ਨੇ ਕਿਹਾ,''ਉਹ ਇਕ ਅਦਭੁੱਤ ਬੱਚਾ ਹੈ। ਹਾਈਪਰਐਕਟੀਵਿਟੀ ਦੇ ਕਾਰਨ ਉਸ ਨੂੰ ਇਕ ਸਮੇਂ ਸਧਾਰਨ ਸਕੂਲ ਵਿਚ ਦਾਖਲਾ ਨਹੀਂ ਦਿੱਤਾ ਗਿਆ ਸੀ। ਸਾਡੇ ਡਾਕਟਰਾਂ ਨੇ ਉਸ ਨੂੰ ਸਪੈਸ਼ਲ ਸਕੂਲ ਵਿਚ ਦਾਖਲ ਕਰਾਉਣ ਦਾ ਸੁਝਾਅ ਦਿੱਤਾ।'' ਬਾਅਦ ਵਿਚ ਰਾਮਕ੍ਰਿਸ਼ਨਨ ਦੇ ਮਾਤਾ-ਪਿਤਾ ਨੂੰ ਅਹਿਸਾਸ ਹੋਇਆ ਕਿ ਉਸ ਕੋਲ ਅਸਧਾਰਨ ਪ੍ਰਤਿਭਾ ਹੈ। ਮਾਲਿਨੀ ਨੇ ਕਿਹਾ,''ਉਹ ਟੀਵੀ 'ਤੇ ਸੁਣੇ ਗਾਣਿਆਂ ਨੂੰ ਗੁਨਗੁਨਾਉਂਦਾ ਸੀ। ਉਸਨੇ ਗਣਿਤ ਵਿਚ ਕਦੇ ਗਲਤੀ ਨਹੀਂ ਕੀਤੀ।''
ਸਾਲ 2018 ਵਿਚ ਰਾਮਕ੍ਰਿਸ਼ਨਨ ਜਮਾਤ 10ਵੀਂ ਵਿਚ ਸਫਲ ਰਿਹਾ। ਉਸ ਦੀ ਯਾਦ ਸਮਰੱਥਾ ਨੂੰ ਪਰਖਣ ਲਈ ਉਸ ਨੂੰ 10 ਸਾਲਾਂ ਅਤੇ ਤਰੀਕਾਂ ਦੇ ਬਾਰੇ ਵਿਚ ਦੱਸਣ ਲਈ ਕਿਹਾ ਗਿਆ ਅਤੇ ਉਸ ਨੇ ਇਸ ਦੇ ਸਹੀ ਜਵਾਬ ਦਿੱਤੇ। ਰਾਮਕ੍ਰਿਸ਼ਨਨ ਨੇ ਵਿਭਿੰਨ ਸਮੂਹਾਂ ਅਤੇ ਐਸੋਸੀਏਸ਼ਨਾਂ ਵੱਲੋਂ ਆਯੋਜਿਤ ਇਲੈਕਟ੍ਰੋਨਿਕ ਕੀ-ਬੋਰਡ ਮੁਕਾਬਲੇ ਵਿਚ ਸਧਾਰਨ ਸ਼੍ਰੇਣੀ ਵਿਚ ਜਿੱਤ ਹਾਸਲ ਕੀਤੀ। ਮਾਲਿਨੀ ਨੇ ਕਿਹਾ,''ਉਹ ਇਕ-ਦੋ ਵਾਰ ਸੰਗੀਤ ਸੁਣ ਕੇ ਉਸੇ ਤਰ੍ਹਾਂ ਦੀ ਧੁਨ ਕੱਢ ਸਕਦਾ ਹੈ।''
ਦਫਤਰ 'ਚ ਜ਼ਿਆਦਾ ਕੰਮ ਕਰਨ ਵਾਲੇ ਹੋ ਸਕਦੇ ਹਨ ਇਸ ਬੀਮਾਰੀ ਦੇ ਸ਼ਿਕਾਰ
NEXT STORY