ਕਾਠਮੰਡੂ (ਏਜੰਸੀ)- ਉੱਤਰੀ ਨੇਪਾਲ ਵਿਚ ਵੀਰਵਾਰ ਨੂੰ 4.8 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ, ਜਿਸ ਦੇ ਝਟਕੇ ਰਾਜਧਾਨੀ ਕਾਠਮੰਡੂ ਅਤੇ ਨੇੜਲੇ ਜ਼ਿਲਿਆਂ ਵਿਚ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਖੋਜ ਕੇਂਦਰ (ਐੱਨ.ਐੱਸ.ਆਰ.ਸੀ.) ਮੁਤਾਬਕ ਭੂਚਾਲ ਦੁਪਹਿਰ 1.02 ਵਜੇ ਦਰਜ ਕੀਤਾ ਗਿਆ ਅਤੇ ਇਸ ਦਾ ਕੇਂਦਰ ਕਾਠਮੰਡੂ ਤੋਂ 70 ਕਿਲੋਮੀਟਰ ਉੱਤਰ 'ਚ ਸਿੰਧੂਪਾਲਚੌਕ ਜ਼ਿਲੇ 'ਚ ਸਥਿਤ ਸੀ।
ਲੋਕਾਂ ਨੇ ਭੂਚਾਲ ਦੇ ਝਟਕੇ ਕਾਠਮੰਡੂ ਅਤੇ ਨੇੜਲੇ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ। ਹਾਲਾਂਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਐੱਨ.ਐੱਸ.ਆਰ.ਸੀ. ਦੇ ਰਿਕਾਰਡ ਅਨੁਸਾਰ, ਨੇਪਾਲ ਵਿੱਚ ਤਿੰਨ ਤੋਂ ਵੱਧ ਤੀਬਰਤਾ ਦਾ ਇਹ ਨੌਵਾਂ ਭੂਚਾਲ ਸੀ, ਜਿਨ੍ਹਾਂ ਵਿੱਚੋਂ ਅੱਠ ਪੱਛਮੀ ਨੇਪਾਲ ਵਿੱਚ ਪਿਛਲੇ 20 ਦਿਨਾਂ ਵਿੱਚ ਆਏ।
ਭੂਚਾਲ ਪ੍ਰਭਾਵਿਤ ਵਾਨੂਅਤੂ ਨੂੰ 5 ਲੱਖ ਅਮਰੀਕੀ ਡਾਲਰ ਦੀ ਸਹਾਇਤਾ ਦੇਵੇਗਾ ਭਾਰਤ
NEXT STORY