ਇੰਟਰਨੈਸ਼ਨਲ ਡੈਸਕ : ਨੇਪਾਲ 'ਚ ਸ਼ਨੀਵਾਰ ਸਵੇਰੇ 4.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਭਾਰਤੀ ਸਮੇਂ ਮੁਤਾਬਕ ਦੁਪਹਿਰ 3:59 ਵਜੇ ਆਇਆ। ਇਸ ਦਾ ਕੇਂਦਰ ਜੁਮਲਾ ਜ਼ਿਲ੍ਹੇ ਵਿਚ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਨੈਸ਼ਨਲ ਸੈਂਟਰ ਆਫ਼ ਸਿਸਮਲੋਜੀ (ਐੱਨਸੀਐੱਸ) ਨੇ ਇਹ ਜਾਣਕਾਰੀ ਦਿੱਤੀ ਅਤੇ ਇਹ ਵੀ ਕਿਹਾ ਕਿ ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਯੂਐੱਸਜੀਐੱਸ ਮੁਤਾਬਕ ਭੂਚਾਲ ਦਾ ਕੇਂਦਰ ਜੁਮਲਾ ਜ਼ਿਲ੍ਹੇ ਵਿਚ ਸੀ।
ਨੇਪਾਲ 'ਚ ਲਗਾਤਾਰ ਭੂਚਾਲ ਦੇ ਝਟਕੇ
ਪਹਾੜੀ ਦੇਸ਼ ਨੇਪਾਲ ਵਿਚ ਭੂਚਾਲ ਆਮ ਗੱਲ ਹੈ। ਇੱਥੇ 17 ਅਤੇ 19 ਦਸੰਬਰ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। 19 ਦਸੰਬਰ ਨੂੰ ਨੇਪਾਲ ਦੇ ਪਾਰਸ਼ੇ ਤੋਂ 16 ਕਿਲੋਮੀਟਰ ਦੀ ਦੂਰੀ 'ਤੇ 4.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਅਤੇ 17 ਦਸੰਬਰ ਨੂੰ ਮੇਲਬੀਸੌਨੀ ਤੋਂ 23 ਕਿਲੋਮੀਟਰ ਦੀ ਦੂਰੀ 'ਤੇ 4.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਇਹ ਵੀ ਪੜ੍ਹੋ : ਰੂਸ ਦੇ ਰਿਲਸਕ 'ਚ ਯੂਕ੍ਰੇਨ ਨੇ ਕੀਤਾ ਮਿਜ਼ਾਈਲ ਹਮਲਾ, ਮਾਸੂਮ ਬੱਚੇ ਸਮੇਤ 6 ਲੋਕਾਂ ਦੀ ਮੌਤ
20 ਦਸੰਬਰ ਨੂੰ ਸਵੇਰੇ 10.29 ਵਜੇ ਤੱਕ ਯੂਐੱਸਜੀਐੱਸ ਅਪਡੇਟ ਅਨੁਸਾਰ, ਜੁਮਲਾ ਤੋਂ 62 ਕਿਲੋਮੀਟਰ ਪੱਛਮ ਉੱਤਰ-ਪੱਛਮ ਵਿਚ 5 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ। ਇਸ ਕਾਰਨ ਆਸਪਾਸ ਦੇ ਜੁਮਲਾ, ਦਿਪਯਾਲ, ਦਾਲੇਖ, ਬੀਰੇਂਦਰਨਗਰ ਅਤੇ ਡਡੇਲਧੁਰਾ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਨੇਪਾਲ 'ਚ ਭਿਆਨਕ ਭੂਚਾਲ
ਨੇਪਾਲ ਨੂੰ ਪਿਛਲੇ ਕੁਝ ਸਾਲਾਂ ਵਿਚ ਗੰਭੀਰ ਭੂਚਾਲਾਂ ਦਾ ਸਾਹਮਣਾ ਕਰਨਾ ਪਿਆ ਹੈ। ਨਵੰਬਰ 2023 ਵਿਚ ਹੀ ਨੇਪਾਲ ਵਿਚ 6.4 ਤੀਬਰਤਾ ਦੇ ਭੂਚਾਲ ਵਿਚ 150 ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਭੂਚਾਲ ਨੇ ਪੱਛਮੀ ਨੇਪਾਲ ਦੇ ਜਾਰਕੋਟ ਅਤੇ ਰੁਕਮ ਜ਼ਿਲ੍ਹਿਆਂ 'ਚ ਭਾਰੀ ਤਬਾਹੀ ਮਚਾਈ ਸੀ, ਜਿਸ 'ਚ ਕਰੀਬ 150 ਲੋਕ ਜ਼ਖਮੀ ਵੀ ਹੋਏ। ਕਈ ਘਰਾਂ ਵਿਚ ਤਰੇੜਾਂ ਆ ਗਈਆਂ ਅਤੇ ਕਈ ਘਰ ਤਬਾਹ ਹੋ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਨੇ ਡਿਪੋਰਟ ਕੀਤੇ 192 ਦੇਸ਼ਾਂ ਦੇ 2,71,000 ਪ੍ਰਵਾਸੀ
NEXT STORY