ਬੀਜਿੰਗ (ਏਜੰਸੀ)-ਦੁਨੀਆਭਰ ਦੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਇਕ-ਦੂਜੇ ਨਾਲੋਂ ਬਿਲਕੁਲ ਵੱਖ ਹੁੰਦੀਆਂ ਹਨ ਪਰ ਸ਼ਾਇਦ ਹੀ ਤੁਸੀਂ ਸੁਣਿਆ ਹੋਵੇ ਕਿ ਕੋਈ ਪਿਸ਼ਾਬ ’ਚ ਆਂਡੇ ਉਬਾਲ ਕੇ ਖਾਂਦਾ ਹੈ ਪਰ ਇਹ 100 ਫੀਸਦੀ ਸੱਚ ਹੈ। ਚੀਨ ਦੇ ਡੋਂਗਯਾਂਗ ’ਚ ਸਾਲਾਂ ਤੋਂ ਬੱਚਿਆਂ ਦੇ ਪਿਸ਼ਾਬ ’ਚ ਆਂਡਿਆਂ ਨੂੰ ਉਬਾਲ ਕੇ ਖਾਧਾ ਜਾਂਦਾ ਹੈ। ਬੇਸ਼ੱਕ ਦੁਨੀਆ ਇਹ ਗੱਲ ਜਾਣ ਕੇ ਹੈਰਾਨ ਰਹਿ ਜਾਂਦੀ ਹੈ ਪਰ ਚੀਨ ਦੇ ਇਸ ਪ੍ਰਾਂਤ ਦੇ ਲੋਕਾਂ ਵਿਚਾਲੇ ਇਹ ਬੇਹੱਦ ਲੋਕਪ੍ਰਿਯ ਹੈ।
ਦਰਅਸਲ ਈਸਟਰ ਦਾ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਤਿਓਹਾਰ ਦੇ ਆਉਣ ਦੀ ਖੁਸ਼ੀ ’ਚ ਚੀਨ ਦੇ ਕੁਝ ਚੋਣਵੇਂ ਸ਼ੈੱਫ ਨੇ ਡੋਂਗਯਾਂਗ ਸੂਬੇ ਦੀ ਇਸ ਰੈਸਿਪੀ ਨੂੰ ਨਵਾਂ ਰੂਪ ਦਿੱਤਾ। ਇਸ ਦੇ ਲਈ ਉਨ੍ਹਾਂ ਨੇ ਬੱਚਿਆਂ ਦੇ ਪਿਸ਼ਾਬ ’ਚ ਆਂਡਿਆਂ ਨੂੰ ਉਬਾਲਣ ਵਾਲੀ ਇਕ ਰੈਸਿਪੀ ਨੂੰ ਤਿਆਰ ਕੀਤਾ ਹੈ। ਅਜਿਹਾ ਕਰਨ ਨਾਲ ਇਸ ਰੈਸਿਪੀ ਦਾ ਸਵਾਦ ਥੋੜ੍ਹਾ ਨਮਕੀਨ ਹੋ ਜਾਂਦਾ ਹੈ। ਵੱਡੀ ਮਾਤਰਾ ਵਿਚ ਇਹ ਡਿਸ਼ ਬਣਾੳ ਲਈ ਸ਼ੈੱਫ ਸਕੂਲਾਂ ਤੋਂ ਮਦਦ ਲੈਂਦੇ ਹਨ। ਬਿਨਾਂ ਕਿਸੇ ਮੁਸੀਬਤ ਦੇ ਬੱਚਿਆਂ ਦੇ ਪਿਸ਼ਾਬ ਨੇੜੇ ਦੇ ਲੋਕਲ ਸਕੂਲਾਂ ਤੋਂ ਮਿਲ ਜਾਂਦਾ ਹੈ। ਬੱਚਿਆਂ ਦੇ ਪਿਸ਼ਾਬ ਨਾਲ ਉਬਲੇ ਆਂਡਿਆਂ ਨੂੰ ਖਾਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਸਵਾਦ ’ਚ ਬੇਹੱਦ ਬਿਹਤਰੀਨ ਲੱਗਦਾ ਹੈ। ਇਸ ਲਈ ਉਨ੍ਹਾਂ ਨੂੰ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਪਿਸ਼ਾਬ ’ਚ ਉਬਲੇ ਆਂਡੇ ਖਾਣ ਦੀ। ਉਨ੍ਹਾਂ ਨੇ ਦੱਸਿਆ ਕਿ ਅਜਿਹੇ ਆਂਡੇ ਖਾਣ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ।
ਖਾਲਿਸਤਾਨੀ ਲਹਿਰ ਨੂੰ ਸਮਰਥਨ ਦੇਣ ਲਈ ਕੈਪਟਨ ਨੇ ਕੈਨੇਡਾ ਸਰਕਾਰ ਨੂੰ ਦਿੱਤੀ ਚੇਤਾਵਨੀ
NEXT STORY