ਮਿਸਰ- ਪਿਰਾਮਿਡਾਂ ਦੇ ਦੇਸ਼ ਮਿਸਰ ਵਿਚ ਹਜ਼ਾਰਾਂ ਸਾਲ ਪੁਰਾਣੀਆਂ ਚੀਜ਼ਾਂ ਦਾ ਮਿਲਣਾ ਜਾਰੀ ਹੈ। ਹੁਣ ਇੱਥੋਂ 2500 ਸਾਲ ਪੁਰਾਣੇ 59 ਤਾਬੂਤ ਮਿਲੇ ਹਨ ਜੋ ਬਹੁਤ ਸੋਹਣੇ ਢੰਗ ਨਾਲ ਸਜਾਏ ਗਏ ਸਨ। ਪੁਰਾਤੱਤਵ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਆਪਣੇ ਤਰ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੈ। ਉਨ੍ਹਾਂ ਨੇ ਮੀਡੀਆ ਤੇ 60 ਅੰਬੈਸਡਰਾਂ ਦੇ ਸਾਹਮਣੇ ਇਨ੍ਹਾਂ ਨੂੰ ਪੇਸ਼ ਕੀਤਾ। ਲਗਭਗ ਕੁਝ ਹਫਤਿਆਂ ਵਿਚ ਇੱਥੇ 59 ਤਾਬੂਤ ਮਿਲੇ ਹਨ ਤੇ ਇਹ ਸਾਰੇ ਲੱਕੜ ਦੇ ਬਣੇ ਹੋਏ ਹਨ। ਇਸ ਲੱਕੜ ਨੂੰ ਬਹੁਤ ਧਿਆਨ ਨਾਲ ਰੰਗਿਆ ਗਿਆ ਹੈ। ਇਨ੍ਹਾਂ ਦੇ ਮਿਲਣ ਨਾਲ ਇਤਿਹਾਸ ਸਬੰਧੀ ਕਈ ਰਹੱਸਾਂ ਤੋਂ ਪਰਦਾ ਉੱਠੇਗਾ।
![PunjabKesari](https://static.jagbani.com/multimedia/13_08_25868977955-ll.jpg)
ਤੁਹਾਨੂੰ ਦੱਸ ਦਈਏ ਕਿ ਸੱਕਾਰਾ ਦਾ ਇਲਾਕਾ ਪਿਛਲੇ 3000 ਸਾਲਾਂ ਤੋਂ ਲਾਸ਼ਾਂ ਨੂੰ ਦਫਨਾਉਣ ਲਈ ਜਾਣਿਆ ਜਾਂਦਾ ਹੈ। ਪ੍ਰੈੱਸ ਕਾਨਫਰੰਸ ਦੌਰਾਨ 40 ਤਾਬੂਤ ਇਕ ਵੱਡੇ ਟੈਂਟ ਵਿਚ ਰੱਖੇ ਗਏ ਸਨ ਹਾਲਾਂਕਿ ਬਾਕੀਆਂ ਨੂੰ ਕਬਰਾਂ ਦੇ ਅੰਦਰ ਰੱਖਿਆ ਗਿਆ ਸੀ।
![PunjabKesari](https://static.jagbani.com/multimedia/13_09_291501607111-ll.jpg)
ਮਿਸਰ ਦੇ ਪੁਰਾਤੱਤਵ ਮਾਹਿਰਾਂ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਹਾਲ ਹੀ ਦੇ ਹਫਤਿਆਂ ਵਿਚ 59 ਚੰਗੀ ਤਰ੍ਹਾਂ ਸੰਭਾਲੇ ਹੋਏ ਤੇ ਸੀਲ ਕੀਤੇ ਹੋਏ ਲੱਕੜੀ ਦੇ ਤਾਬੂਤ ਮਿਲੇ ਹਨ, ਜੋ ਸ਼ਾਇਦ 2500 ਸਾਲ ਪਹਿਲਾਂ ਦਫਨਾਏ ਗਏ ਸਨ। ਇਨ੍ਹਾਂ ਤਾਬੂਤਾਂ ਨੂੰ ਗਰੈਂਡ ਮਿਸਰੀ ਮਿਊਜ਼ਿਅਮ ਵਿਚ ਲੈ ਜਾਇਆ ਜਾਣਾ ਹੈ।ਦੱਸਿਆ ਜਾ ਰਿਹਾ ਹੈ ਕਿ ਕਈ ਤਾਬੂਤਾਂ ਵਿਚ ਮਮੀਜ਼ ਵੀ ਹਨ। ਕੁਝ ਤਾਬੂਤ 26 ਫੁੱਟ ਡੂੰਘੇ ਖੂਹ ਵਿਚੋਂ ਮਿਲੇ ਹਨ।
ਲੰਡਨ ਦੀਆਂ ਸੜਕਾਂ 'ਤੇ ਹਾਦਸਿਆਂ 'ਚ ਪਿਛਲੇ ਸਾਲ ਗਈ ਇੰਨੇ ਲੋਕਾਂ ਦੀ ਜਾਨ
NEXT STORY