ਮੈਕਸੀਕੋ ਸਿਟੀ (ਭਾਸ਼ਾ): ਉੱਤਰੀ-ਮੱਧ ਮੈਕਸੀਕੋ ਵਿਖੇ ਦੋ ਘਰਾਂ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿਚ ਇਕ ਬੱਚੇ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਇੱਕ ਘਰ ਵਿੱਚ ਮੌਜੂਦ ਚਾਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਇਸ ਦੌਰਾਨ ਉੱਥੇ ਮੌਜੂਦ ਇੱਕ ਔਰਤ ਦੀ ਵੀ ਮੌਤ ਹੋ ਗਈ।
ਸਥਾਨਕ ਮੀਡੀਆ ਮੁਤਾਬਕ ਸਾਲਿਓ ਕਸਬੇ ਦੇ ਦੂਰ-ਦੁਰਾਡੇ ਇਲਾਕੇ 'ਚ ਸਥਿਤ ਘਰ ਦੀ ਵਰਤੋਂ ਨਸ਼ਾ ਕਰਨ ਵਾਲੇ ਲੋਕਾਂ ਵੱਲੋਂ ਕੀਤੀ ਜਾਂਦੀ ਸੀ। ਇਸ ਦੌਰਾਨ ਮੰਗਲਵਾਰ ਦੇਰ ਰਾਤ ਹੋਏ ਹਮਲੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਇਕ ਵਿਅਕਤੀ ਦੀ ਬੁੱਧਵਾਰ ਨੂੰ ਮੌਤ ਹੋ ਗਈ। ਗੁਆਨਾਜੁਆਤੋ ਰਾਜ ਦੇ ਵਕੀਲਾਂ ਨੇ ਕਿਹਾ ਕਿ ਤਿੰਨ ਹੋਰ ਲੋਕ ਜ਼ਖਮੀ ਹੋਏ ਹਨ ਅਤੇ ਹਸਪਤਾਲ ਵਿਚ ਦਾਖਲ ਹਨ। ਅਧਿਕਾਰੀ ਨੇ ਦੱਸਿਆ ਕਿ ਇੱਕ 16 ਸਾਲ ਦੀ ਕੁੜੀ ਅਤੇ ਇੱਕ 16 ਮਹੀਨੇ ਦਾ ਬੱਚਾ ਨੇੜਲੇ ਘਰ ਵਿੱਚ ਮ੍ਰਿਤਕ ਪਾਇਆ ਗਿਆ, ਦੋਹਾਂ ਦੇ ਸਰੀਰਾਂ 'ਤੇ ਗੋਲੀਆਂ ਦੇ ਨਿਸ਼ਾਨ ਸਨ।
ਪੜ੍ਹੋ ਇਹ ਅਹਿਮ ਖਬਰ - Year Ender 2021: ਇਸ ਸਾਲ 'ਨੋਬਲ ਪੁਰਸਕਾਰ' ਜੇਤੂ ਬਣੀਆਂ ਇਹ ਸ਼ਖਸੀਅਤਾਂ
ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਨ੍ਹਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਜਾਂ ਉਹ ਗੋਲੀਬਾਰੀ ਦੀ ਮਾਰ ਹੇਠ ਆਏ ਸਨ। ਗੁਆਨਾਜੁਆਤੋ ਸੂਬੇ ਦੇ ਲੋਕ ਇਸ ਹਾਦਸੇ ਤੋਂ ਹੈਰਾਨ ਹਨ। ਰਾਜ ਦੇ ਗ੍ਰਹਿ ਸਕੱਤਰ ਲੀਬੀਆ ਗਾਰਸੀਆ ਨੇ ਟਵੀਟ ਕੀਤਾ ਕਿ ਸਾਲਿਓ ਵਿੱਚ ਅੱਜ ਜੋ ਹੋਇਆ ਉਸ ਤੋਂ ਅਸੀਂ ਬਹੁਤ ਦੁਖੀ ਹਾਂ। ਗੁਆਨਾਜੁਆਤੋ ਦੀ ਸਰਕਾਰ ਹੋਣ ਦੇ ਨਾਤੇ ਅਸੀਂ ਮਿਲ ਕੇ ਕੰਮ ਕਰਾਂਗੇ ਅਤੇ ਲੋਕਾਂ ਦੀ ਜਾਨ ਲੈਣ ਵਾਲੇ ਕਾਇਰਾਂ ਨੂੰ ਕੋਈ ਮੌਕਾ ਨਹੀਂ ਦੇਵਾਂਗੇ। ਉਨ੍ਹਾਂ ਨੇ ਲਿਖਿਆ ਕਿ ਪੀੜਤਾਂ ਨੂੰ ਇਨਸਾਫ ਮਿਲੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕੇ 'ਚ ਕੱਢਿਆ ਗਿਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਤ ਜਾਗਰੂਕਤਾ ਮਾਰਚ
NEXT STORY