ਕਾਠਮੰਡੂ - ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਕੋਰੋਨਾਵਾਇਰਸ ਤੋਂ ਜਿੰਨੇ ਲੋਕ ਪ੍ਰਭਾਵਿਤ ਹੋਏ ਹਨ, ਉਨ੍ਹਾਂ ਵਿਚੋਂ 85 ਫੀਸਦੀ ਅਜਿਹੇ ਹਨ ਜੋ ਭਾਰਤ ਤੋਂ ਪਰਤੇ ਹਨ। ਉਨ੍ਹਾਂ ਦਾ ਦਾਅਵਾ ਦੋਹਾਂ ਦੇਸ਼ਾਂ ਵਿਚ ਚੱਲ ਰਹੇ ਸਰਹੱਦੀ ਵਿਵਾਦ ਵਿਚਾਲੇ ਆਇਆ ਹੈ। ਭਾਰਤ ਨੇ ਨੇਪਾਲ ਨੂੰ ਸਖਤ ਸੁਰ ਵਿਚ ਕਿਹਾ ਸੀ ਕਿ ਖੇਤਰੀ ਦਾਅਵਿਆਂ ਦਾ 'ਨਕਲੀ ਵਿਸਥਾਰ' ਨਾ ਲਿਆ ਜਾਵੇ। ਉਸ ਤੋਂ ਪਹਿਲਾਂ ਨੇਪਾਲ ਨੇ ਲਿਪੁਲੇਖ, ਕਾਲਾਪਾਣੀ ਅਤੇ ਲਿਮਪਿਯਾਧੁਰਾ 'ਤੇ ਦਾਅਵਾ ਕਰਦੇ ਹੋਏ ਨਵਾਂ ਨਕਸ਼ਾ ਜਾਰੀ ਕੀਤਾ ਸੀ।
ਨੇਪਾਲ ਦੇ ਸਿਹਤ ਮੰਤਰਾਲੇ ਮੁਤਾਬਕ, ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 279 ਨਵੇਂ ਮਰੀਜ਼ ਆਉਣ ਨਾਲ ਦੇਸ਼ ਵਿਚ ਇਸ ਮਹਾਮਾਰੀ ਦੇ ਮਾਮਲੇ ਵਧ ਕੇ 4,364 ਹੋ ਗਏ। ਘਟੋਂ-ਘੱਟ 15 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਭਾਰਤ ਦੀ ਸਰਹੱਦ ਨਾਲ ਲੱਗਦੇ ਦੱਖਣੀ ਨੇਪਾਲ ਦੇ ਸੂਬੇ ਨੰਬਰ-2 ਵਿਚ ਕੋਵਿਡ-19 ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਓਲੀ ਸਰਕਾਰ ਕੋਵਿਡ-19 ਮਹਾਮਾਰੀ ਨੂੰ ਲੈ ਕੇ ਵਿਭਿੰਨ ਵਰਗਾਂ ਦੇ ਨਿਸ਼ਾਨੇ 'ਤੇ ਹਨ। ਆਲੋਚਕਾਂ ਮੁਤਾਬਕ, ਦੇਸ਼ ਵਿਚ 2 ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਲਾਕਡਾਊਨ ਦੇ ਬਾਵਜੂਦ ਕੋਰੋਨਾਵਾਇਰਸ ਵੱਧਦਾ ਹੀ ਜਾ ਰਿਹਾ ਹੈ। ਭਾਰਤ-ਨੇਪਾਲ ਸਰਹੱਦ ਨਾਲ ਲੱਗਦੇ ਖੇਤਰਾਂ ਵਿਚ ਹਜ਼ਾਰਾਂ ਲੋਕ ਕੁਆਰੰਟੀਨ ਵਿਚ ਰੱਖੇ ਗਏ ਹਨ ਪਰ ਇਹ ਕੁਆਰੰਟੀਨ ਕੇਂਦਰ ਘੱਟ ਸਵੱਛਤਾ ਸੁਵਿਧਾਵਾਂ ਦੀ ਘਾਟ ਕਾਰਨ ਕੋਰੋਨਾ ਦੇ ਹਾਟ-ਸਪਾਟ ਬਣਦੇ ਜਾ ਰਹੇ ਹਨ। ਓਲੀ ਨੇ ਸਾਂਸਦ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸੰਸਦ ਵਿਚ ਆਖਿਆ ਕਿ ਨੇਪਾਲ ਵਿਚ ਜਿਹੜੇ ਲੋਕ ਕੋਵਿਡ-19 ਪ੍ਰਭਾਵਿਤ ਪਾਏ ਗਏ ਹਨ, ਉਨ੍ਹਾਂ ਵਿਚੋਂ 85 ਫੀਸਦੀ ਅਜਿਹੇ ਹਨ ਜੋ ਭਾਰਤ ਤੋਂ ਪਰਤੇ ਹਨ।
ਉਨ੍ਹਾਂ ਅੱਗੇ ਆਖਿਆ ਕਿ ਭਾਰਤ ਤੋਂ ਲੋਕਾਂ ਦੀ ਆਵਾਜਾਈ ਸ਼ੁਰੂ ਹੋਣ ਦੇ ਨਾਲ ਹੀ ਨੇਪਾਲ ਵਿਚ ਕੋਰੋਨਾਵਾਇਰਸ ਦੇ ਮਾਮਲੇ ਸਿਰਫ ਇਕ ਹੀ ਮਹੀਨੇ ਵਿਚ ਦੁਗਣੇ ਹੋ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਪ੍ਰੈਲ-ਮਈ ਵਿਚ ਸਿਰਫ 7400 ਨੇਪਾਲੀ ਹੀ ਭਾਰਤ ਤੋਂ ਆਏ ਸਨ ਪਰ ਮਈ-ਜੂਨ ਵਿਚ 2,22,000 ਲੋਕ ਭਾਰਤ ਤੋਂ ਪਰਤੇ ਅਤੇ ਹੁਣ ਹਰ ਦਿਨ ਭਾਰਤ ਤੋਂ 7,000 ਤੋਂ 8,000 ਲੋਕ ਆ ਰਹੇ ਹਨ। ਉਨ੍ਹਾਂ ਆਖਿਆ ਕਿ ਭਰੀਆਂ ਟਰੇਨਾਂ ਅਤੇ ਬਸਾਂ ਤੋਂ ਕਈ ਲੋਕ ਭਾਰਤ ਤੋਂ ਪਰਤੇ ਹਨ ਅਤੇ ਇਸ ਯਾਤਰਾ ਦੌਰਾਨ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਗਏ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ 8 ਮਈ ਨੂੰ ਉਤਰਾਖੰਡ ਵਿਚ ਧਾਰਚੂਲਾ ਅਤੇ ਲਿਪੁਲੇਖ ਪਾਸ ਨੂੰ ਜੋੜਣ ਵਾਲੇ 80 ਕਿਲੋਮੀਟਰ ਲੰਬੇ, ਰਣਨੀਤਕ ਰੂਪ ਤੋਂ ਅਹਿਮ ਰਾਹ ਦਾ ਉਦਘਾਟਨ ਕੀਤੇ ਜਾਣ 'ਤੇ ਭਾਰਤ ਅਤੇ ਨੇਪਾਲ ਵਿਚਾਲੇ ਰਿਸ਼ਤੇ ਵਿਚ ਤਣਾਅ ਆ ਗਿਆ। ਨੇਪਾਲ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਅਤੇ ਆਖਿਆ ਕਿ ਇਹ ਰਾਜ ਮਾਰਗ ਉਸ ਦੇ ਖੇਤਰ ਤੋਂ ਲੰਘਦਾ ਹੈ। ਭਾਰਤ ਨੇ ਇਹ ਆਖਦੇ ਹੋਏ ਉਸ ਦੇ ਦਾਅਵੇ ਨੂੰ ਖਾਰਿਜ਼ ਕਰ ਦਿੱਤਾ ਕਿ ਇਹ ਸੜਕ ਪੂਰੀ ਤਰ੍ਹਾਂ ਭਾਰਤ ਦੀ ਸਰਹੱਦ ਦੇ ਅੰਦਰ ਹੈ।
ਬਿ੍ਰਟੇਨ 'ਚ ਗੁਲਾਮਾਂ ਦੇ ਵਪਾਰੀ ਰਾਬਰਟ ਮਿਲੀਗਨ ਦਾ ਹਟਾਇਆ ਗਿਆ ਬੁੱਤ
NEXT STORY