ਵੈੱਬ ਡੈਸਕ- ਇੰਡੀਅਨ ਡਰੈੱਸਾਂ ਵਿਚ ਮੁਟਿਆਰਾਂ ਅਤੇ ਔਰਤਾਂ ਨੂੰ ਸਭ ਤੋਂ ਵੱਧ ਸੂਟ ਪਹਿਨਣਾ ਪਸੰਦ ਹੁੰਦਾ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਕੈਜੂਅਲ ਤੋਂ ਲੈ ਕੇ ਖਾਸ ਮੌਕਿਆਂ ’ਤੇ ਵੀ ਸੂਟ ਵਿਚ ਦੇਖਿਆ ਜਾ ਸਕਦਾ ਹੈ ਪਰ ਬੇਬੀ ਪਿੰਕ ਕਲਰ ਦੇ ਸੂਟ ਦਾ ਕ੍ਰੇਜ਼ ਹਮੇਸ਼ਾ ਟਾਪ ’ਤੇ ਰਹਿੰਦਾ ਹੈ। ਇਹ ਰੰਗ ਮੁਟਿਆਰਾਂ ਨੂੰ ਸਿੰਪਲ, ਸੋਬਰ, ਕਿਊਟ ਅਤੇ ਸੁੰਦਰ ਲੁਕ ਪ੍ਰਦਾਨ ਕਰਦਾ ਹੈ। ਬੇਬੀ ਪਿੰਕ ਇਕ ਅਜਿਹਾ ਹਲਕਾ–ਫੁਲਕਾ ਰੰਗ ਹੈ ਜੋ ਹਰ ਸਕਿਨ ਟੋਨ ’ਤੇ ਜੱਚਦਾ ਹੈ।
ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਮੁਟਿਆਰਾਂ, ਨਵੀਆਂ ਵਿਆਹੀਆਂ ਅਤੇ ਔਰਤਾਂ ਤੱਕ ਇਸ ਰੰਗ ਦੀਆਂ ਦੀਵਾਨੀਆਂ ਹਨ। ਇਸਦੀ ਖਾਸੀਅਤ ਇਹ ਹੈ ਕਿ ਇਸਦਾ ਟਰੈਂਡ ਕਦੇ ਪੁਰਾਣਾ ਨਹੀਂ ਹੁੰਦਾ। ਗਰਮੀਆਂ ਵਿਚ ਫਲੋਰਲ ਪ੍ਰਿੰਟਿਡ ਬੇਬੀ ਪਿੰਕ ਸੂਟ ਮੁਟਿਆਰਾਂ ਨੂੰ ਫਰੈੱਸ ਲੁਕ ਦਿੰਦਾ ਹੈ ਜਦਕਿ ਸਾਦੇ ਬੇਬੀ ਪਿੰਕ ਸੂਟ ’ਤੇ ਸਫੈਦ ਜਾਂ ਹੋਰ ਰੰਗਾਂ ਦੀ ਕਢਾਈ ਅਤੇ ਵਰਕ ਇਸਨੂੰ ਹੋਰ ਖੂਬਸੂਰਤ ਬਣਾ ਦਿੰਦੇ ਹਨ। ਕੁਝ ਮੁਟਿਆਰਾਂ ਫੁੱਲ ਬੇਬੀ ਪਿੰਕ ਸੂਟ ਨੂੰ ਤਰਜੀਹ ਦਿੰਦੀਆਂ ਹਨ ਤਾਂ ਕੁਝ ਕੰਟ੍ਰਾਸਟ ਡਿਜ਼ਾਈਨ ਪਸੰਦ ਕਰਦੀਆਂ ਹਨ ਜਿਵੇਂ ਬੇਬੀ ਪਿੰਕ ਨਾਲ ਵ੍ਹਾਈਟ, ਬਲੈਕ, ਗ੍ਰੀਨ ਦਾ ਕਲਰ ਵੀ ਬਹੁਤ ਜਚਦੇ ਹਨ। ਇਹ ਸੂਟ ਆਊਟਿੰਗ, ਸ਼ਾਪਿੰਗ, ਦਫਤਰ ਮੀਟਿੰਗ, ਮੰਗਣੀ, ਮਹਿੰਦੀ ਵਰਗੇ ਮੌਕਿਆਂ ’ਤੇ ਖੂਬ ਪਹਿਨੇ ਜਾਂਦੇ ਹਨ।
ਮੁਟਿਆਰਾਂ ਬੇਬੀ ਪਿੰਕ ਵਿਚ ਪਲਾਜ਼ੋ ਸੂਟ, ਪਟਿਆਲਾ ਸੂਟ, ਫਲੇਅਰ ਸੂਟ, ਨਾਇਰਾ ਸੂਟ, ਫਰਾਕ ਸੂਟ, ਅਨਾਰਕਲੀ ਸੂਟ ਆਦਿ ਵੱਖ-ਵੱਖ ਸਟਾਈਲ ਟਰਾਈ ਕਰ ਰਹੀਆਂ ਹਨ। ਸੂਟ ਤੋਂ ਇਲਾਵਾ ਪਾਰਟੀ ਵੀਅਰ ਗਾਊਨ, ਸਾੜ੍ਹੀ ਅਤੇ ਲਹਿੰਗਾ-ਚੋਲੀ ਵਿਚ ਵੀ ਇਹ ਰੰਗ ਛਾਇਆ ਰਹਿੰਦਾ ਹੈ। ਗਰਮੀਆਂ ਵਿਚ ਆਲ-ਓਵਰ ਫਲਾਵਰ ਪ੍ਰਿੰਟਿਡ ਸੂਟ ਖਾਸ ਪਾਪੁਲਰ ਹਨ, ਜੋ ਹਲਕੇ ਅਤੇ ਆਰਾਮਦਾਇਕ ਹੁੰਦੇ ਹਨ। ਬੇਬੀ ਪਿੰਕ ਸੂਟ ਦੀ ਇਕ ਹੋਰ ਖੂਬਸੂਰਤੀ ਇਹ ਹੈ ਕਿ ਇਨ੍ਹਾਂ ਨਾਲ ਗੋਲਡਨ ਤੋਂ ਸਿਲਵਰ ਤੱਕ ਮੈਚਿੰਗ ਜਿਊਲਰੀ ਜਾਂ ਮਲਟੀ ਕਲਰ ਜਿਊਲਰੀ ਆਸਾਨੀ ਨਾਲ ਕੈਰੀ ਕੀਤੀ ਜਾ ਸਕਦੀ ਹੈ। ਮੁਟਿਆਰਾਂ ਕਲਚ ਬੈਗ, ਗਾਗਲਜ਼ ਆਦਿ ਨਾਲ ਇਨ੍ਹਾਂ ਨੂੰ ਸਟਾਈਲਿਸ਼ ਬਣਾਉਂਦੀਆਂ ਹਨ। ਫੁੱਟਵੀਅਰ ਵਿਚ ਸੈਂਡਲ, ਜੁੱਤੀ, ਬੈਲੀ, ਕੋਹਲਾਪੁਰੀ ਚੱਪਲ ਸਭ ਕੁਝ ਸੂਟ ਕਰਦਾ ਹੈ ਜੋ ਲੁਕ ਨੂੰ ਪਰਫੈਕਟ ਬਣਾਉਣ ਦੇ ਨਾਲ-ਨਾਲ ਕੰਪਲੀਟ ਕਰਦਾ ਹੈ। ਬੇਬੀ ਪਿੰਕ ਸੂਟ ਨਾ ਸਿਰਫ ਸਟਾਈਲਿਸ਼ ਹਨ, ਸਗੋਂ ਮੁਟਿਆਰਾਂ ਨੂੰ ਕਾਂਫੀਡੈਂਟ ਅਤੇ ਆਕਰਸ਼ਕ ਬਣਾਉਂਦੇ ਹਨ। ਇਸ ਰੰਗ ਦੇ ਸੂਟ ਭਾਰਤੀ ਪਹਿਰਾਵਿਆਂ ਵਿਚ ਹਮੇਸ਼ਾ ਟਰੈਂਡਿੰਗ ਵਿਚ ਰਹਿੰਦੇ ਹਨ ਜੋ ਹਰ ਮੁਟਿਆਰ ਅਤੇ ਔਰਤ ਦੀ ਵਾਰਡਰੋਬ ਦਾ ਅਹਿਮ ਹਿੱਸਾ ਹਨ।
ਕੀ ਰਾਤ ਨੂੰ ਸੋਣ ਤੋਂ ਪਹਿਲਾਂ ਖਾਣਾ ਚਾਹੀਦਾ ਹੈ 'ਕੇਲਾ'!
NEXT STORY