ਬਟਾਲਾ (ਸਾਹਿਲ)- ਅੱਜ ਬਾਅਦ ਦੁਪਹਿਰ ਪਿੰਡ ਧਰਮਕੋਟ ਬੱਗਾ ਨੇੜੇ ਇਕ ਛੋਟਾ ਹਾਥੀ ਪਲਟਣ ਨਾਲ ਅੱਧੀ ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਕ ਛੋਟਾ ਹਾਥੀ ਜੋ ਪਿੰਡ ਜੌਹਲ ਨੰਗਲ ਤੋਂ ਦਰਜਨ ਦੇ ਕਰੀਬ ਸਵਾਰੀਆਂ ਲੈ ਕੇ ਪਿੰਡ ਮੂਲਾ ਸੁਨਈਆ ਵੱਲ ਆ ਰਿਹਾ ਸੀ। ਜਦੋਂ ਇਹ ਪਿੰਡ ਜੌਹਲ ਨੰਗਲ ਅਤੇ ਧਰਮਕੋਟ ਦੇ ਦਰਮਿਆਨ ਪਹੁੰਚਿਆ ਤਾਂ ਰਸਤੇ ਵਿਚ ਅਚਾਨਕ ਬੇਕਾਬੂ ਹੁੰਦਾ ਹੋਇਆ ਬਿਜਲੀ ਦੇ ਖੰਬੇ ਵਿਚ ਜਾ ਵੱਜਾ ਤੇ ਫਿਰ ਖੇਤਾਂ ਵਿਚ ਪਲਟ ਗਿਆ, ਜਿਸ ਦੇ ਸਿੱਟੇ ਵਜੋਂ ਇਸ ਟੈਂਪੂ ਵਿਚ ਸਵਾਰ ਡਰਾਈਵਰ ਸਮੇਤ ਰੇਖਾ ਪਤਨੀ ਵਾਰਿਸ ਮਸੀਹ, ਮੋਹਿਤ ਪੁੱਤਰ ਦਿਲਬਾਗ, ਪਰਮਜੀਤ ਕੌਰ ਪਤਨੀ ਵਿਲੀਅਮ, ਰਮਨ ਪਤਨੀ ਸਾਹਿਬ ਆਦਿ ਜ਼ਖਮੀ ਹੋ ਗਏ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
cਹੋਰ ਜਾਣਕਾਰੀ ਦੇ ਮੁਤਾਬਕ ਜ਼ਖਮੀ ਲੋਕ ਇਕੋ ਪਰਿਵਾਰ ਦੇ ਮੈਂਬਰ ਦੱਸੇ ਜਾਂਦੇ ਹਨ। ਓਧਰ, ਇਸ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਮੌਕੇ ’ਤੇ ਪਹੁੰਚੀ ਐਂਬੂਲੈਂਸ 108 ਦੇ ਮੁਲਾਜ਼ਮਾਂ ਨੇ ਉਕਤ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ।
ਗਾਂਜਾ ਤੇ ਡਰੱਗ ਮਨੀ ਸਮੇਤ ਮੁਲਜ਼ਮ ਕਾਬੂ
NEXT STORY