ਮਾਸਕੋ - ਰੂਸ ਦੇ ਜੇਰਜਸਿਕ ਸ਼ਹਿਰ ਕ੍ਰਿਸਟਲ ਫੈਕਟਰੀ (ਪਲਾਂਟ) 'ਚ ਧਮਾਕਾ ਹੋਇਆ। ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਐਮਰਜੰਸੀ ਦਾ ਐਲਾਨ ਕੀਤਾ ਹੈ। ਇਸ ਘਟਨਾ 'ਚ ਜ਼ਖਮੀ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 38 ਹੋ ਗਈ ਹੈ। ਸਥਾਨਕ ਗਵਰਨਰ ਨੇ ਦੱਸਿਆ ਕਿ ਪਲਾਂਟ 'ਚ ਅੱਜ ਸਵੇਰੇ ਅੱਗ ਲੱਗਣ ਕਾਰਨ ਧਮਾਕਾ ਹੋਇਆ। ਐਮਰਜੰਸੀ ਸੇਵਾਵਾਂ ਵੱਲੋਂ ਮੁਹੱਈਆ ਕਰਾਏ ਗਏ ਅੰਕੜਿਆਂ ਜ਼ਖਮੀਆਂ ਦੀ ਗਿਣਤੀ ਵੱਧ ਕੇ 38 ਹੋ ਗਈ ਹੈ। ਉਨ੍ਹਾਂ ਆਖਿਆ ਕਿ ਜੇਰਜਸਿਕ, ਪਿਅਰਾ, ਲੇਸਨੋਏ ਕੋਰਡੋਨ 'ਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦਾ ਉਦੇਸ਼ ਧਮਾਕੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨਾ ਹੈ।
ਨਗਰ ਪ੍ਰਸ਼ਾਸਨ ਨੇ ਦੱਸਿਆ ਕਿ ਜੇਰਜਸਿਕ ਦੇ ਨੇੜੇ ਮਾਸਕੋ ਰਾਜ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਜਿੱਥੇ ਘੇਰਾਬੰਦੀ ਕੀਤੀ ਗਈ, ਉਹ ਐੱਮ-7 ਕ੍ਰਿਸਟਲ ਪਲਾਂਟ ਵੱਲ ਜਾਣ ਵਾਲਾ ਮੋਡ ਹੈ। ਰਾਜ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਜਾਰੀ ਹੈ ਪਰ ਮੋਡ ਨੂੰ ਬੰਦ ਕਰ ਦਿੱਤਾ ਹੈ। ਇਹ ਲੋਕਾਂ ਦੇ ਬਚਾਅ ਲਈ ਕੀਤਾ ਗਿਆ ਹੈ ਤਾਂ ਜੋ ਕੋਈ ਪਲਾਂਟ ਦੇ ਨੇੜੇ ਨਾ ਜਾ ਸਕੇ। ਪ੍ਰਸ਼ਾਸਨ ਤੋਂ ਸਪੱਸ਼ਟ ਕਿਹਾ ਕਿ ਰਾਜ ਮਾਰਗ 'ਤੇ ਵਾਹਨਾਂ ਦੇ ਪਰਿਚਾਲਨ ਨੂੰ ਨਹੀਂ ਰੋਕਿਆ ਗਿਆ। ਕ੍ਰਿਸਟਲ ਪਲਾਂਟ 'ਚ ਸ਼ਨੀਵਾਰ ਨੂੰ 3 ਧਮਾਕੇ ਹੋਏ ਸਨ ਜਿਸ ਤੋਂ ਬਾਅਦ ਅੱਗ ਵੀ ਲੱਗ ਗਈ ਸੀ।
ਹਰਸਿਮਰਤ ਬਾਦਲ ਨੂੰ ਪਾਕਿਸਤਾਨੀ ਐਮ.ਐਲ.ਏ. ਦੀ ਸਲਾਹ
NEXT STORY