ਨਿਊ ਸਾਊਥ ਵੇਲਜ਼,(ਏਜੰਸੀ)— ਆਸਟ੍ਰੇਲੀਆ 'ਚ ਕੁਦਰਤ ਦੀ ਕਰੋਪੀ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਇੱਥੇ ਬਹੁਤ ਤੇਜ਼ ਗਰਮੀ ਪੈਣ ਕਾਰਨ ਬੁਸ਼ ਫਾਇਰ ਭਾਵ ਝਾੜੀਆਂ 'ਚ ਅੱਗ ਲੱਗੀ ਹੈ। ਹੁਣ ਇਕ ਵਾਰ ਫਿਰ ਨਿਊ ਸਾਊਥ ਵੇਲਜ਼ 'ਚ ਝਾੜੀਆਂ ਅੱਗ ਲੱਗਣ ਕਾਰਨ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਥੋਂ ਦੇ ਸ਼ਹਿਰ ਤਾਬੁਲੁਮ ਦੀਆਂ ਝਾੜੀਆਂ 'ਚ ਅੱਗ ਲੱਗ ਗਈ ਹੈ ਜੋ ਕਿ ਜੁਬੁਲੂ ਇਲਾਕੇ 'ਚ ਫੈਲਣ ਦਾ ਖਦਸ਼ਾ ਹੈ। ਇਸੇ ਲਈ ਮੰਗਲਵਾਰ ਨੂੰ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ।
ਅਧਿਕਾਰੀਆਂ ਨੇ ਕਿਹਾ ਇਨ੍ਹਾਂ ਇਲਾਕਿਆਂ 'ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਸੇਕ ਤੋਂ ਬਚਣ ਲਈ ਸੁਰੱਖਿਅਤ ਸ਼ੈਲਟਰਾਂ 'ਚ ਸ਼ਰਣ ਲੈ ਲੈਣ। ਬਹੁਤ ਸਾਰੇ ਲੋਕਾਂ ਨੂੰ ਫੋਨ ਕਰਕੇ ਅਲਰਟ ਕੀਤਾ ਗਿਆ ਹੈ। ਨਿਊ ਸਾਊਥ ਵੇਲਜ਼ ਦਾ 1000 ਹੈਕਟੇਅਰ ਖੇਤਰ ਅੱਗ 'ਚ ਪਹਿਲਾਂ ਹੀ ਝੁਲਸ ਚੁੱਕਾ ਹੈ। ਅਧਿਕਾਰੀਆਂ ਨੇ ਕਿਹਾ ਕਿ ਫਾਇਰ ਫਾਈਟਰਜ਼ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਅਜੇ ਤਕ ਅੱਗ ਦੀ ਗਤੀ ਨੂੰ ਘੱਟ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਦੱਸਿਆ ਕਿ ਲੇਕ ਕੋਪਟੇਨ ਅਤੇ ਟਿੰਗਾ ਇਲਾਕਾ ਅੱਗ ਦੀਆਂ ਲਪਟਾਂ 'ਚ ਘਿਰਿਆ ਹੋਇਆ ਹੈ। ਹੁਣ ਤਕ 40 ਸਥਾਨਾਂ 'ਤੇ ਲੱਗੀ ਅੱਗ ਨੂੰ ਬੁਝਾਉਣ 'ਚ ਫਾਇਰ ਫਾਈਟਰਜ਼ ਲੱਗੇ ਹੋਏ ਹਨ। ਤੇਜ਼ ਹਵਾਵਾਂ ਕਾਰਨ ਅੱਗ 'ਤੇ ਕਾਬੂ ਪਾਉਣਾ ਮੁਸ਼ਕਲ ਹੈ।
ਬੀਤੇ ਦਿਨੀਂ ਸੂਬੇ ਕੁਈਨਜ਼ਲੈਂਡ 'ਚ ਆਏ ਹੜ੍ਹ ਨੇ ਪਹਿਲਾਂ ਹੀ ਆਸਟ੍ਰੇਲੀਆ ਦਾ ਵਿੱਤੀ ਨੁਕਸਾਨ ਕੀਤਾ ਹੈ ਅਤੇ ਹੁਣ ਇਕ ਵਾਰ ਬੁਸ਼ ਫਾਇਰ ਭਾਵ ਝਾੜੀਆਂ ਦੀ ਅੱਗ ਲੋਕਾਂ ਨੂੰ ਗਰਮੀ 'ਚ ਹੋਰ ਤੰਗ ਕਰ ਰਹੀ ਹੈ।
ਜਾਪਾਨ: 70 ਜੋੜੀ ਜੁੱਤੀਆਂ ਚੋਰੀ ਕਰਨ ਵਾਲੇ ਚੋਰ ਨੇ ਕੀਤਾ ਹੈਰਾਨੀਜਨਕ ਖੁਲਾਸਾ
NEXT STORY