ਮਿਲਾਨ,(ਸਾਬੀ ਚੀਨੀਆ)— ਵਿਰਾਸਤੀ ਸ਼ਹਿਰ ਕਪੂਰਥਲਾ ਦੀ ਧਰਤੀ ਨਾਲ ਸਬੰਧਤ ਉੱਘੇ ਕਿਸਾਨ ਆਗੂ ਸ. ਮੋਹਨ ਸਿੰਘ ਦੁਰਗਾਪੁਰ 'ਤੇ ਉਨ੍ਹਾਂ ਦੀ ਪਤਨੀ ਬੀਬੀ ਜਗੀਰ ਕੌਰ ਆਪਣੀ ਯੂਰਪ ਫੇਰੀ ਦੌਰਾਨ ਇਟਲੀ ਪੁੱਜੇ । ਇੱਥੇ ਬ੍ਰੇਸ਼ੀਆ ਦੇ ਰੀਗਲ ਰੈਸਟੋਰੈਂਟ 'ਚ ਪੁੱਜਣ 'ਤੇ ਪੰਜਾਬੀ ਭਾਈਚਾਰੇ ਦੇ ਆਗੂਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸ. ਮੋਹਨ ਸਿੰਘ ਨੂੰ ਇਟਲੀ ਪੁੱਜਣ 'ਤੇ 'ਜੀ ਆਇਆ' ਆਖਣ ਵਾਲਿਆਂ 'ਚੋਂ ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਡੋਗਰਾਵਾਲ, ਉਨ੍ਹਾਂ ਦੀ ਪਤਨੀ ਬੀਬੀ ਬਲਜਿੰਦਰ ਕੌਰ , ਸ. ਜਸਵੀਰ ਸਿੰਘ ਡੋਗਰਾਵਾਲਾ, ਬੀਬੀ ਗੁਰਵਿੰਦਰ ਕੌਰ, ਸਨਦੀਪ ਕੌਰ, ਹਰਮਨਪ੍ਰੀਤ ਕੌਰ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸ. ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇਟਲੀ ਫੇਰੀ ਪੂਰੀ ਤਰ੍ਹਾਂ ਪਰਿਵਾਰਕ ਹੈ, ਜਿੱਥੇ ਉਹ ਆਪਣੇ ਪੁੱਤਰ ਜਗਮੀਤ ਸਿੰਘ ਪ੍ਰਧਾਨ 'ਸ਼ਹੀਦ ਊਧਮ ਸਿੰਘ ਯੂਥ ਐਂਡ ਕਲਚਰ ਕਲੱਬ' ਇਟਲੀ ਦੇ ਸੱਦੇ 'ਤੇ ਆਏ ਹਨ ਪਰ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਇੱਥੋਂ ਦੀਆਂ ਦੁੱਧ ਦੀਆਂ ਡੇਅਰੀਆਂ ਅਤੇ ਖੇਤੀ ਫਾਰਮਾਂ 'ਤੇ ਕਿਸਾਨਾਂ ਵਲੋਂ ਅਪਣਾਈਆਂ ਜਾ ਰਹੀਆਂ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕੁੱਝ ਫਾਰਮਾਂ 'ਤੇ ਜਾਣਗੇ । ਇਟਲੀ ਤੋਂ ਬਾਅਦ ਉਹ ਕੈਨੇਡਾ ਲਈ ਰਵਾਨਾ ਹੋ ਜਾਣਗੇ।
ਮਾਰਿਆ ਗਿਆ ਆਈ. ਐੱਸ. ਦੇ ਸਰਗਣੇ ਬਗਦਾਦੀ ਦਾ ਲੜਕਾ
NEXT STORY