ਵਾਸ਼ਿੰਗਟਨ (ਏਜੰਸੀਆਂ)- ਅਮਰੀਕਾ ’ਚ ਵਾਈਟ ਹਾਊਸ ਦੇ ਵਕੀਲ ਪੈਟ ਸੀਪੋਲੋਨ ਨੇ ਅਮਰੀਕੀ ਸੰਸਦ ਦੀ ਜੁਡੀਸ਼ੀਅਲ ਕਮੇਟੀ ਦੇ ਮੁਖੀ ਜੇਰੋਡ ਨੂੰ ਇਕ ਚਿੱਠੀ ਲਿਖੀ ਹੈ, ਜਿਸ ’ਚ ਉਨ੍ਹਾਂ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਦੀ ਪ੍ਰਕਿਰਿਆ ਖਤਮ ਹੋਣੀ ਚਾਹੀਦੀ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਬੇਬੁਨਿਆਦੀ ਅਤੇ ਮਿੱਥੇ ਪੈਮਾਨਿਆਂ ਵਿਰੁੱਧ ਹੈ। ਉਨ੍ਹਾਂ ਆਪਣੀ ਚਿੱਠੀ ’ਚ ਲਿਖਿਆ ਹੈ ਕਿ ਟਰੰਪ ਵਿਰੁੱਧ ਮਹਾਦੋਸ਼ ਚਲਾਉਣ ਨਾਲ ਹਾਊਸ ਦੇ ਡੈਮੋਕ੍ਰੇਟ ਮੈਂਬਰਾਂ ਵੱਲੋਂ ਸੱਤਾ ਦੀ ਦੁਰਵਰਤੋਂ ਕਰਨ ਅਤੇ ਸਾਡੇ ਦੇਸ਼ ਦੇ ਇਤਿਹਾਸ ’ਚ ਮਹਾਦੋਸ਼ ਦਾ ਸਭ ਤੋਂ ਵੱਧ ਅਨਿਆਂਪੂਰਨ ਅਤੇ ਗੈਰ-ਸੰਵਿਧਾਨਕ ਯਤਨ ਹੋਵੇਗਾ।
ਇਟਲੀ: ਬੱਸ ਤੇ ਕੂੜੇ ਵਾਲੇ ਟਰੱਕ ਵਿਚਾਲੇ ਭਿਆਨਕ ਟੱਕਰ
NEXT STORY