ਲੰਡਨ (ਬਿਊਰੋ)— ਇੰਗਲੈਂਡ ਅਤੇ ਵੇਲਜ਼ ਵਿਚ ਸਕਰਟ ਪਹਿਨੇ ਕਿਸੇ ਮਹਿਲਾ ਦੀ ਤਸਵੀਰ ਖਿੱਚਣਾ ਅਪਰਾਧ ਐਲਾਨਿਆ ਗਿਆ ਹੈ। ਇੱਥੇ 18 ਮਹੀਨੇ ਦੀ ਮੁਹਿੰਮ ਦੇ ਬਾਅਦ ਇਹ ਕਾਨੂੰਨ ਬਣਾਇਆ ਗਿਆ ਹੈ। ਸਕਰਟ ਪਹਿਨੇ ਕਿਸੇ ਕੁੜੀ ਜਾਂ ਮਹਿਲਾ ਦੀ ਜਾਣਕਾਰੀ ਦੇ ਬਿਨਾਂ ਉਸ ਦੀ ਤਸਵੀਰ ਲੈਣਾ, ਵੀਡੀਓ ਬਣਾਉਣੀ, ਜਿਸ ਵਿਚ ਮਹਿਲਾ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ ਹੁਣ ਇਕ ਵੱਖਰਾ ਅਪਰਾਧ ਬਣ ਗਿਆ ਹੈ। ਅਜਿਹੇ ਅਪਰਾਧੀਆਂ ਨੂੰ 2 ਸਾਲ ਦੀ ਜੇਲ ਦੀ ਸਜ਼ਾ ਹੋਵੇਗੀ ਅਤੇ ਉਸ ਦਾ ਨਾਮ ਦੇਸ਼ ਦੇ ਯੌਨ ਅਪਰਾਧ ਦੋਸ਼ੀਆਂ ਵਿਚ ਸ਼ਾਮਲ ਕੀਤਾ ਜਾਵੇਗਾ।
'ਅਪਸਕਰਟਿੰਗ' ਦੀ ਪੀੜਤ ਗਿਨਾ ਮਾਰਟੀਨ ਦੀ ਅਗਵਾਈ ਵਿਚ ਇਸ ਕਾਨੂੰਨ ਦੀ ਮੰਗ ਨੂੰ ਲੈ ਕੇ 18 ਮਹੀਨੇ ਤੱਕ ਮੁਹਿੰਮ ਚਲਾਈ ਗਈ ਸੀ। ਇਸ ਦੇ ਬਾਅਦ ਇਸ ਅਪਰਾਧ ਨਾਲ ਸਬੰਧਤ ਬਿੱਲ ਨੂੰ ਵੀਰਵਾਰ ਨੂੰ ਮਹਾਰਾਣੀ ਐਲੀਜ਼ਾਬੇਥ ਦੂਜੀ ਦੀ ਮਨਜ਼ੂਰੀ ਮਿਲ ਗਈ। ਇਸ ਦੇ ਨਾਲ ਹੀ 'ਅਪਸਕਰਟਿੰਗ' ਕਾਨੂੰਨ ਬਣ ਗਿਆ।
ਰੋਮ 'ਚ 24 ਨੂੰ ਮਨਾਇਆ ਜਾਵੇਗਾ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਦਿਹਾੜਾ
NEXT STORY