ਲੰਡਨ (ਬਿਊਰੋ)— ਸੁੰਦਰ ਲੁੱਕ ਪਾਉਣਾ ਹਰ ਲੜਕੀ ਦੀ ਖਾਹਿਸ਼ ਹੁੰਦੀ ਹੈ। ਇਸ ਕੋਸ਼ਿਸ਼ ਵਿਚ ਕਈ ਵਾਰ ਲੜਕੀਆਂ ਆਪਣੀ ਸਿਹਤ ਨਾਲ ਖਿਲਵਾੜ ਕਰ ਬੈਠਦੀਆਂ ਹਨ। ਅਜਿਹਾ ਹੀ ਕੁਝ ਇੰਗਲੈਂਡ ਵਿਚ ਰਹਿੰਦੀ 20 ਸਾਲ ਦੀ ਰੇਚਲ ਨਾਪੀਅਰ ਨਾਲ ਹੋਇਆ। ਰੇਚਲ ਨੇ ਆਪਣੇ ਇਸ ਕੌੜੇ ਅਨੁਭਵ ਨੂੰ ਸ਼ੇਅਰ ਕੀਤਾ ਹੈ ਤਾਂ ਜੋ ਹੋਰ ਲੜਕੀਆਂ ਉਸ ਵਾਂਗ ਕੋਈ ਗਲਤੀ ਨਾ ਕਰ ਬੈਠਣ। ਆਕਰਸ਼ਕ ਅਤੇ ਖੂਬਸੂਰਤ ਬੁੱਲ੍ਹ ਪਾਉਣ ਦੀ ਖਾਹਿਸ਼ ਵਿਚ ਅਕਸਰ ਲੜਕੀਆਂ ਸਰਜਰੀ ਕਰਾਉਣ ਦੇ ਨਾਲ-ਨਾਲ ਜਾਨਲੇਵਾ ਟੀਕੇ ਵੀ ਲਗਵਾ ਰਹੀਆਂ ਹਨ। ਪਰ ਕਈ ਵਾਰੀ ਇੰਝ ਕਰਨ ਦੇ ਨਤੀਜੇ ਖਤਰਨਾਕ ਵੀ ਹੋ ਸਕਦੇ ਹਨ।
ਨਸ਼ੇ ਦੀ ਹਾਲਤ ਵਿਚ ਲਗਵਾਇਆ ਟੀਕਾ
ਇੰਗਲੈਂਡ ਵਿਚ ਰਹਿਣ ਵਾਲੀ 29 ਸਾਲਾ ਰੇਚਲ ਆਪਣੀ ਦੋਸਤ ਦੇ ਘਰ 'ਬੋਟੋਕਸ ਪਾਰਟੀ' ਵਿਚ ਗਈ ਸੀ। ਪਾਰਟੀ ਦੌਰਾਨ ਉਸ ਨੇ ਸ਼ਰਾਬ ਦੇ ਨਸ਼ੇ ਵਿਚ ਸਸਤਾ ਬੋਟੋਕਸ ਟੀਕਾ ਲਗਵਾਇਆ ਸੀ, ਜਿਸ ਕਾਰਨ ਉਸ ਦੀ ਜਾਨ ਖਤਰੇ ਵਿਚ ਪੈ ਗਈ। ਅਸਲ ਵਿਚ ਰੇਚਲ ਆਪਣੇ ਬੁੱਲਾਂ ਨੂੰ ਖੂਬਸੂਰਤ ਬਣਾਉਣਾ ਚਾਹੁੰਦੀ ਸੀ। ਇਹ ਗੱਲ ਪਾਰਟੀ ਵਿਚ ਸ਼ਾਮਲ ਇਕ ਬਿਊਟੀਸ਼ੀਅਨ ਨੂੰ ਪਤਾ ਚੱਲੀ ਅਤੇ ਉਸ ਨੇ ਰੇਚਲ ਨੂੰ ਬੋਟੋਕਸ ਟੀਕਾ ਲਗਾਵਾਉਣ ਦੀ ਸਲਾਹ ਦਿੱਤੀ। ਰੇਚਲ ਨੇ ਸਲਾਹ ਦੇਣ ਵਾਲੀ ਮਹਿਲਾ ਨੂੰ ਨਰਸ ਸਮਝਿਆ ਅਤੇ ਟੀਕਾ ਲਗਵਾ ਲਿਆ।
ਦਰਦ ਨਾਲ ਹੋਇਆ ਬੁਰਾ ਹਾਲ
ਸਸਤਾ ਬੋਟੋਕਸ ਟੀਕਾ ਅਤੇ ਨਸ਼ੇ ਕਾਰਨ ਰੇਚਲ ਦੇ ਬੁੱਲ੍ਹ ਸੁੱਜ ਗਏ। ਰੇਚਲ ਦਾ ਦਰਦ ਨਾਲ ਬੁਰਾ ਹਾਲ ਹੋ ਗਿਆ। ਉਹ ਤੁਰੰਤ ਡਾਕਟਰ ਕੋਲ ਗਈ। ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਸ ਨੇ ਜਿਸ ਕੋਲੋਂ ਟੀਕਾ ਲਗਵਾਇਆ ਸੀ ਉਸੇ ਕੋਲੋਂ ਇਸ ਦਾ ਹੱਲ ਕੱਢਵਾਏ ਨਹੀਂ ਤਾਂ ਉਸ ਦੇ ਬੁੱਲ੍ਹ ਫੱਟ ਜਾਣਗੇ। ਇੰਨਾ ਹੀ ਨਹੀਂ ਡਾਕਟਰਾਂ ਨੇ ਇਹ ਵੀ ਕਿਹਾ ਕਿ ਜੇ ਉਸ ਨੇ ਜਲਦੀ ਹੀ ਬੋਟੋਕਸ ਨੂੰ ਠੀਕ ਨਾ ਕਰਵਾਇਆ ਤਾਂ ਜਾਨ ਬਚਾਉਣ ਲਈ ਉਸ ਦੇ ਬੁੱਲ੍ਹ ਕੱਟਣੇ ਵੀ ਪੈ ਸਕਦੇ ਹਨ।
ਡਾਕਟਰਾਂ ਦੀ ਸਲਾਹ 'ਤੇ ਰੇਚਲ ਨੇ ਟੀਕਾ ਲਗਾਉਣ ਵਾਲੀ ਮਹਿਲਾ ਨੂੰ ਫੋਨ ਕੀਤਾ। ਫੋਨ 'ਤੇ ਮਹਿਲਾ ਨੇ ਕਿਹਾ ਕਿ ਟੀਕੇ ਕਾਰਨ ਕੁਝ ਨਹੀਂ ਹੋਇਆ ਹੋਵੇਗਾ। ਇਹ ਕੋਈ ਇੰਨਫੈਕਸ਼ਨ ਜਾਂ ਪ੍ਰਤੀਕਿਰਿਆ ਹੋ ਸਕਦੀ ਹੈ। ਪੁੱਛਗਿੱਛ ਵਿਚ ਪਤਾ ਚੱਲਿਆ ਕਿ ਰੇਚਲ ਨੂੰ ਬੋਟੋਕਸ ਟੀਕਾ ਲਗਵਾਉਣ ਲਈ ਮਨਾਉਣ ਵਾਲੀ ਮਹਿਲਾ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਵਿਚ ਜੇਲ ਜਾ ਚੁੱਕੀ ਹੈ।
ਨਾੜੀ ਵਿਚ ਲੱਗ ਗਿਆ ਸੀ ਟੀਕਾ
ਡਾਕਟਰਾਂ ਮੁਤਾਬਕ ਮਹਿਲਾ ਨੇ ਰੇਚਲ ਦੇ ਬੁੱਲ੍ਹਾਂ 'ਤੇ disolving ਏਜੰਟ ਪਾਇਆ। ਲਗਾਤਾਰ 3 ਮਹੀਨਿਆਂ ਤੱਕ ਰੇਚਲ ਦੇ ਬੁੱਲ੍ਹਾਂ 'ਤੇ ਇਹ ਏਜੰਟ ਪਾਇਆ ਗਿਆ, ਇਸ ਮਗਰੋਂ ਉਸ ਦੇ ਬੁੱਲ੍ਹਾਂ ਦੀ ਸੋਜ ਘੱਟ ਹੋਣ ਲੱਗੀ। ਇਸ ਬਾਰੇ ਵਿਚ ਰੇਚਲ ਨੇ ਦੱਸਿਆ ਕਿ ਦਰਦ ਕਾਰਨ ਜਦੋਂ ਮੈਂ ਡਾਕਟਰਾਂ ਕੋਲ ਪਹੁੰਚੀ ਉਦੋਂ ਉਨ੍ਹਾਂ ਨੇ ਦੱਸਿਆ ਕਿ ਟੀਕਾ ਗਲਤੀ ਨਾਲ ਨਾੜੀ ਵਿਚ ਲੱਗ ਗਿਆ ਸੀ। ਇਸ ਕਾਰਨ ਬੁੱਲ੍ਹਾਂ ਵਿਚ ਮੌਜੂਦ ਸਾਫਟ ਟਿਸ਼ੂ ਖਰਾਬ ਹੋ ਗਏ ਸਨ। ਦਰਦ ਇੰਨਾ ਤੇਜ਼ ਸੀ ਿਕ ਲੱਗਾ ਜਿਵੇਂ ਬੁੱਲ੍ਹ ਫਟਣ ਕਾਰਨ ਮੈਂ ਮਰ ਜਾਵਾਂਗੀ।
ਕੀ ਹੁੰਦੀ ਹੈ 'ਬੋਟੋਕਸ ਪਾਰਟੀ'
ਬੋਟੋਕਸ ਪਾਰਟੀ ਵਿਚ ਅਕਸਰ ਕਈ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਪਾਰਟੀ ਦੀ ਖਾਸ ਗੱਲ ਇਹ ਹੁੰਦੀ ਹੈ ਕਿ ਇਸ ਵਿਚ ਸ਼ਾਮਲ ਲੋਕਾਂ ਨੂੰ ਆਪਣੇ ਸਰੀਰ ਦੇ ਕੁਝ ਅੰਗ ਉਭਾਰਨ ਲਈ ਟੀਕੇ ਲਗਾਏ ਜਾਂਦੇ ਹਨ। ਇਸ ਤਰ੍ਹਾਂ ਦੀ ਪਾਰਟੀ ਦਾ ਵਿਦੇਸ਼ਾਂ ਵਿਚ ਕਾਫੀ ਚਲਨ ਹੈ ਜੋ ਅਕਸਰ ਸੈਲੀਬ੍ਰਿਟੀਜ਼ ਕਰਦੇ ਹਨ।
ਫੁੱਟਬਾਲਰ ਮੈਸੀ ਦੀ 'ਟੀ-ਸ਼ਰਟ' ਪਾਉਣ ਵਾਲਾ ਬੱਚਾ ਹੋਇਆ ਬੇਘਰ
NEXT STORY