ਸਿਅੋਲ— ਦੱਖਣੀ ਕੋਰੀਆ ਵਿਚ ਅਮਰੀਕਾ ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ (ਥਾਡ) ਦੇ ਵਿਰੋਧ ਵਿਚ ਕੱਢੀ ਗਈ ਰੈਲੀ ਦੌਰਾਨ ਵੀਰਵਾਰ ਨੂੰ ਦਰਜਨ ਭਰ ਪ੍ਰਦਰਸ਼ਨਕਾਰੀ ਅਤੇ ਪੁਲਸ ਕਰਮੀ ਜ਼ਖਮੀ ਹੋ ਗਏ। ਦੱਖਣੀ ਕੋਰੀਆ ਵਿਚ ਜਿਸ ਜਗ੍ਹਾ 'ਤੇ ਥਾਡ ਪ੍ਰਣਾਲੀ ਸਥਾਪਿਤ ਕੀਤੀ ਜਾਵੇਗੀ ਉਸ ਨੇੜੇ ਸਿਅੋਂਗਜੂ ਸ਼ਹਿਰ ਵਿਚ ਲੱਗਭਗ 400 ਸਥਾਨਕ ਨਾਗਰਿਕਾਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ। ਇਹ ਲੋਕ ਥਾਡ ਪ੍ਰਣਾਲੀ ਸਥਾਪਿਤ ਹੋਣ ਮਗਰੋਂ ਉੱਤਰੀ ਕੋਰੀਆ ਵੱਲੋਂ ਸੰਭਾਵਿਤ ਹਮਲੇ ਨੂੰ ਲੈ ਕੇ ਫਿਕਰਮੰਦ ਹਨ।
ਪ੍ਰਦਰਸ਼ਨਕਾਰੀਆਂ ਨੇ ਖੁਦ ਨੂੰ ਟਰੱਕਾਂ ਨਾਲ ਬੰਨ ਕੇ ਸੜਕਾਂ ਰੋਕ ਦਿੱਤੀਆਂ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਲੋਹੇ ਦੀਆਂ ਜੰਜ਼ੀਰਾਂ ਨੂੰ ਗਰਦਨ ਵਿਚ ਲਪੇਟ ਕੇ ਖੁਦ ਨੂੰ ਟਰੱਕਾਂ ਨਾਲ ਬੰਨਿਆ ਹੋਇਆ ਸੀ। ਹੋਰ ਲੋਕਾਂ ਨੇ ਵੀ ਰੱਸੀਆਂ ਨਾਲ ਇਕ-ਦੂਜੇ ਨੂੰ ਬੰਨਿਆ ਹੋਇਆ ਸੀ ਤਾਂ ਜੋ ਪੁਲਸ ਉਨ੍ਹਾਂ ਨੂੰ ਵੱਖ-ਵੱਖ ਨਾ ਕਰ ਸਕੇ।
ਪ੍ਰਦਰਸ਼ਨਕਾਰੀਆਂ ਨੇ ਥਾਡ ਦੀ ਤੈਨਾਤੀ ਮਗਰੋਂ ਇਸ ਨਾਲ ਪੈਦਾ ਹੋਏ ਰੇਡੀਏਸ਼ਨ ਨਾਲ ਸਿਹਤ ਅਤੇ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਦੇ ਬਾਰੇ ਵਿਚ ਸਵਾਲੀਆ ਨਿਸ਼ਾਨ ਕੀਤੇ। ਲੱਗਭਗ 8,000 ਪੁਲਸ ਕਰਮੀਆਂ ਨੂੰ ਥਾਡ ਸਥਲ ਦੇ ਆਲੇ-ਦੁਆਲੇ ਤੈਨਾਤ ਕੀਤਾ ਗਿਆ ਹੈ।
ਇਹ ਪ੍ਰਦਰਸ਼ਨ ਥਾਡ ਦੇ ਇਲਾਵਾ 4 ਹੋਰ ਇੰਟਰਸੈਪਟਰ ਲਾਂਚਰ ਦੇ ਵਿਰੁੱਧ ਵੀ ਕੀਤੇ ਗਏ। ਇਸ ਤੋਂ ਪਹਿਲਾਂ ਦੋ ਇੰਟਰਸੈਪਟਰ ਲਾਂਚਰ ਸਥਾਪਿਤ ਕੀਤੇ ਜਾ ਚੁੱਕੇ ਹਨ, ਜੋ ਹੁਣ ਕੰਮ ਕਰ ਰਹੇ ਹਨ। ਅਮਰੀਕਾ ਦੇ 10 ਮਿਲਟਰੀ ਜਹਾਜ਼ਾਂ ਵਿਚ ਥਾਡ ਉਪਕਰਣਾਂ ਨੂੰ ਲਿਆਂਦਾ ਗਿਆ। ਪ੍ਰਦਰਸ਼ਕਾਰੀਆਂ ਨੇ ਥਾਡ ਸਥਾਪਿਤ ਸਥਲ ਤੱਕ ਪਹੁੰਚਣ ਵਾਲੇ ਰਸਤੇ 'ਤੇ ਜਾਮ ਲਗਾਇਆ ਪਰ ਪੁਲਸ ਨੇ ਉਨ੍ਹਾਂ ਨੂੰ ਖਦੇੜ ਦਿੱਤਾ।
ਫੈਕਟਰੀ ਨੇ ਕਰਮਚਾਰੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਕੀਤਾ ਕੁਝ ਅਜਿਹਾ, ਜਿਸ ਤੋਂ ਖੁਸ਼ ਹੋਏ ਸਾਰੇ ਵਰਕਰਜ਼
NEXT STORY