ਐਮਸਟਰਡਮ-ਯੂਰਪੀਅਨ ਮੈਡੀਸਨ ਏਜੰਸੀ ਨੇ ਕਿਹਾ ਕਿ ਉਸ ਨੇ 6 ਤੋਂ 11 ਸਾਲ ਉਮਰ ਵਰਗ ਦੇ ਬੱਚਿਆਂ/ਬਾਲਗਾਂ ਨੂੰ ਕੋਵਿਡ ਰੋਕੂ ਟੀਕਾਕਰਨ ਲਈ ਮਾਡਰਨਾ ਦੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਾਲ ਹੀ ਏਜੰਸੀ ਨੇ 12 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਲਈ ਫਾਈਜ਼ਰ ਦੀ ਬੂਸਟਰ ਖੁਰਾਕ ਦੀ ਇਜਾਜ਼ਤ ਦੇ ਦਿੱਤੀ ਹੈ। ਡਰੱਗ ਏਜੰਸੀ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਯੂਰਪ 'ਚ ਕੋਵਿਡ-19 ਨਾਲ ਬੱਚਿਆਂ ਦੇ ਬਚਾਅ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਰੂਸ ਦੇ ਇਸ ਚੋਟੀ ਦੇ ਜਨਰਲ ਦੀ ਮੌਤ, ਸੀਰੀਆ 'ਚ ਫੌਜੀ ਮੁਹਿੰਮ 'ਚ ਲਿਆ ਸੀ ਹਿੱਸਾ
ਯੂਰਪੀਅਨ ਯੂਨੀਅਨ ਦੇ ਰੈਗੂਲੇਟਰ ਟੀਕਾ ਪ੍ਰਮੁੱਖ ਡਾਕਟਰ ਮਾਰਕੋ ਕਾਵਲਰੀ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਬੱਚਿਆਂ ਨੂੰ ਲਾਏ ਜਾਣ ਵਾਲੇ ਮਾਡਰਨਾ ਦੇ ਕੋਵਿਡ ਰੋਕੂ ਟੀਕੇ ਦੀ ਖੁਰਾਕ ਹੋਰ ਬਾਲਗਾਂ (12 ਤੋਂ 18 ਸਾਲ) ਅਤੇ ਬਾਲਗਾਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਦੀ ਅੱਧੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤੋਂ ਕੋਵਿਡ-19 ਰੋਕੂ ਟੀਕੇ ਲਵਾ ਚੁੱਕੇ ਲੋਕ ਬੂਸਟਰ ਖੁਰਾਕ ਦੇ ਰੂਪ 'ਚ ਮਾਡਰਨਾ ਦਾ ਟੀਕਾ ਲਵਾ ਸਕਦੇ ਹਨ।
ਇਹ ਵੀ ਪੜ੍ਹੋ :ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਮੁੱਦੇ 'ਤੇ ਚੀਨ ਨੇ ਦਿੱਤੀ ਸਫ਼ਾਈ, ਕਿਹਾ-ਇਹ ਝੂਠੀ ਰਿਪੋਰਟ
ਫਾਈਜ਼ਰ-ਬਾਇਓਨਟੈਕ ਦੇ ਟੀਕੇ ਨੂੰ ਨਵੰਬਰ 2021 'ਚ ਪੰਜ ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਦੇ ਟੀਕਾਕਰਨ 'ਚ ਇਸਤੇਮਾਲ ਕਰਨ ਦੀ ਇਜਾਜ਼ਤ ਮਿਲ ਗਈ ਸੀ। ਕਾਵਲਰੀ ਨੇ ਕਿਹਾ ਕਿ ਇਜ਼ਰਾਈਲ ਅਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਤੋਂ 4,00,000 ਤੋਂ ਜ਼ਿਆਦਾ ਬੱਚਿਆਂ ਨਾਲ ਜੁੜੇ ਅੰਕੜਿਆਂ ਮੁਤਾਬਕ, 12 ਸਾਲ ਤੱਕ ਦੇ ਬੱਚਿਆਂ ਲਈ ਫਾਈਜ਼ਰ-ਬਾਇਓਨਟੈੱਕ ਟੀਕੇ ਦੀ ਤੀਸਰੀ ਖੁਰਾਕ ਸੁਰੱਖਿਅਤ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨਵੇਂ ਸੁਰੱਖਿਆ ਸੰਕੇਤ ਦੀ ਪਛਾਣ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਕੀਵ ਛੱਡ ਕੇ ਜਾ ਰਹੇ ਅਪਾਹਜ, ਅਨਾਥ ਲੋਕਾਂ ਨੂੰ ਪੋਲੈਂਡ ਤੇ ਹੰਗਰੀ ਦੇ ਰਿਹਾ ਸ਼ਰਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਯੂਕ੍ਰੇਨ 'ਚ ਰੂਸ ਦੇ ਇਸ ਚੋਟੀ ਦੇ ਜਨਰਲ ਦੀ ਮੌਤ, ਸੀਰੀਆ 'ਚ ਫੌਜੀ ਮੁਹਿੰਮ 'ਚ ਲਿਆ ਸੀ ਹਿੱਸਾ
NEXT STORY