ਬ੍ਰੈਸਲਸ – ਯੂਰਪੀ ਸੰਸਦ ਦੇ ਪ੍ਰਧਾਨ ਐਂਟੋਨੀਓ ਤਾਜ਼ਾਨੀ ਨੇ ਐਤਵਾਰ ਨੂੰ ਆਖਿਆ ਕਿ ਯੂਰਪੀ ਸੰਸਦ ਬ੍ਰੈਗਜ਼ਿਟ ਤੋਂ ਪਿੱਛੇ ਹੱਟਣ ਦੇ ਸਮਝੌਤੇ ਦੇ ਪੱਖ ’ਚ ਜਨਵਰੀ ਜਾਂ ਫਰਵਰੀ ’ਚ ਮਤਦਾਨ ਕਰ ਸਕਦੀ ਹੈ। ਤਾਜ਼ਾਨੀ ਨੇ ਯੂਰਪੀ ਸੰਘ ਦੇ ਨੇਤਾਵਾਂ ਦੀ ਵਿਸ਼ੇਸ਼ ਬੈਠਕ ਤੋਂ ਪਹਿਲਾਂ ਕਿਹਾ ਕਿ ਮੈਂ ਆਸ਼ਾਵਾਦੀ ਬਣਨਾ ਚਾਹੁੰਦਾ ਹਾਂ। ਯੂਰਪੀ ਸੰਸਦ ਲਈ ਇਹ ਸਮਝੌਤਾ ਅਹਿਮ ਹੈ। ਅਸੀਂ ਲੋਕ ਦਸਬੰਰ ’ਚ ਇਸ ਮਸੌਦੇ ਦੇ ਪੱਖ ’ਚ ਵੋਟ ਦੇਵਾਗੇ ਅਤੇ ਬਾਅਦ ’ਚ ਜਨਵਰੀ ਜਾਂ ਫਰਵਰੀ ’ਚ ਇਸ ਸਮਝੌਤੇ ਦੇ ਪੱਖ ’ਚ ਵੋਟ ਦੇਣਗੇ।
ਬ੍ਰੈਸਲਸ ’ਚ ਹੋਣ ਵਾਲੇ ਸ਼ਿਖਰ ਸੰਮੇਲਨ ’ਚ ਯੂਰਪੀ ਸੰਘ ਦੇ ਨੇਤਾਵਾਂ ਤੋਂ ਬ੍ਰੈਗਜ਼ਿਟ ਤੋਂ ਪਿੱਛੇ ਹੱਟਣ ਦੇ ਸਮਝੌਤੇ ਨੂੰ ਸਮਰਥਨ ਦੇਣ ਦੀ ਉਮੀਦ ਹੈ ਅਤੇ ਭਵਿੱਖ ’ਚ ਯੂਰਪੀ ਸੰਘ-ਬਿਟ੍ਰੇਨ ਦੇ ਸਬੰਧਾਂ ਦੀ ਰੂਪ-ਰੇਖਾ ਤਿਆਰ ਕਰਨ ਵਾਲੇ ਮਸੌਦੇ ਦੇ ਸਿਆਸੀ ਐਲਾਨ ਨੂੰ ਸਵੀਕਾਰ ਕਰਨ ਦੀ ਉਮੀਦ ਕਰਦੇ ਹਨ।
ਨੈੱਟਵਰਕਿੰਗ ’ਚ ਪਿੱਛੇ ਰਹਿੰਦੀਅਾਂ ਹਨ ਔਰਤਾਂ : ਰਿਸਰਚ
NEXT STORY