ਕਾਬੁਲ (ਯੂ.ਐੱਨ.ਆਈ.): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸ਼ਨੀਵਾਰ ਨੂੰ ਹੋਏ ਇਕ ਧਮਾਕੇ ਵਿਚ ਇਕ ਸਾਬਕਾ ਮੀਡੀਆ ਕਰਮਚਾਰੀ ਦੀ ਮੌਤ ਹੋ ਗਈ। ਟੋਲੋ ਨਿਊਜ਼ ਨੇ ਅਫਗਾਨਿਸਤਾਨ ਸੁਤੰਤਰ ਪੱਤਰਕਾਰ ਸੰਘ ਦੇ ਮੈਂਬਰ ਹੁਜ਼ਾਤੁੱਲਾ ਮੁਜਾਦਾਦੀ ਦੇ ਹਵਾਲੇ ਨਾਲ ਕਿਹਾ ਕਿ ਏਰੀਆਨਾ ਨਿਊਜ਼ ਦੇ ਸਾਬਕਾ ਕਰਮਚਾਰੀ ਹਮੀਦ ਸੈਗਾਨੀ ਦੀ ਧਮਾਕੇ ਵਿਚ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਅਫਗਾਨ ਲੋਕ ਪੈਸਿਆਂ ਲਈ ਕਰ ਰਹੇ ਨਵਜੰਮੀਆਂ ਬੱਚੀਆਂ ਦਾ ਸੌਦਾ, ਯੂਨੀਸੈਫ ਨੇ ਜਤਾਈ ਚਿੰਤਾ
ਧਮਾਕੇ 'ਚ ਦੋ ਲੋਕ ਜ਼ਖਮੀ ਵੀ ਹੋਏ ਹਨ। ਮੁਜਾਦਾਦੀ ਨੇ ਕਿਹਾ,''ਦਸ਼ਤ-ਏ-ਬਾਰਚੀ ਦੇ ਮਹਿਤਾਬ ਕਲਾ ਖੇਤਰ ਵਿੱਚ ਹੋਏ ਧਮਾਕੇ ਵਿੱਚ ਸੈਗਾਨੀ ਦੀ ਮੌਤ ਹੋ ਗਈ।'' ਟੋਲੋ ਨਿਊਜ਼ ਮੁਤਾਬਕ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਇੱਕ ਵਾਹਨ ਵਿੱਚ ਅੱਗ ਲੱਗਣ ਕਾਰਨ ਧਮਾਕਾ ਹੋਇਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਰਾਹਤ ਦੀ ਖ਼ਬਰ, ਤੀਜੀ ਲਹਿਰ ਨਾਲ ਜੂਝ ਰਹੇ ਆਸਟ੍ਰੇਲੀਆ 'ਚ ਘਟੇ ਕੋਰੋਨਾ ਮਾਮਲੇ
NEXT STORY