ਕਰਾਚੀ (ਭਾਸ਼ਾ)–ਪਾਕਿਸਤਾਨ ਦੇ ਦੱਖਣੀ ਬੰਦਰਗਾਹ ਸ਼ਹਿਰ ਕਰਾਚੀ ਵਿਚ ਵੀਰਵਾਰ ਨੂੰ ਇਕ ਪਟਾਕਿਆਂ ਦੇ ਗੋਦਾਮ ਵਿਚ ਹੋਏ ਧਮਾਕੇ ’ਚ ਘੱਟੋ-ਘੱਟ 25 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਟੈਲੀਵਿਜ਼ਨ ਫੁਟੇਜ ਵਿਚ ਗੋਦਾਮ ਵਿਚੋਂ ਧੂੰਆਂ ਉੱਠਦਾ ਦਿਖਾਇਆ ਗਿਆ ਹੈ। ਚਸ਼ਮਦੀਦਾਂ ਦੇ ਅਨੁਸਾਰ ਨੇੜਲੀਆਂ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਲੋਕ ਘਬਰਾ ਕੇ ਮੌਕੇ ਤੋਂ ਭੱਜ ਗਏ। ਧਮਾਕੇ ਦਾ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਪਾਕਿਸਤਾਨ 'ਚ ਪਟਾਕਿਆਂ ਦੇ ਭੰਡਾਰਨ ਕੇਂਦਰ 'ਚ ਧਮਾਕਾ
NEXT STORY