ਗੈਜੇਟ ਡੈਸਕ– ਸੋਸ਼ਲ ਮੀਡੀਆ ’ਤੇ ਆਏ ਦਿਨ ਕੁਝ ਨਾ ਕੁਝ ਅਜੀਬੋਗਰੀਬ ਚੀਜ਼ਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਕੁਝ ਫੇਸਬੁੱਕ ’ਤੇ ਵੀ ਵੇਖਣ ਨੂੰ ਮਿਲਿਆ ਹੈ। ਦਰਅਸਲ, ਫੇਸਬੁੱਕ ’ਤੇ ‘ਸੇਲੇਨ ਡੈਲਗਾਡੋ ਲੋਪੇਜ਼’ (Selene Delgado Lopez) ਨਾਂ ਦੇ ਇਕ ਰਹੱਸਮਈ ਅਕਾਊਂਟ ਦਾ ਪਤਾ ਲੱਗਾ ਹੈ। ਦੁਨੀਆ ਭਰ ਦੇ ਫੇਸਬੁੱਕ ਯੂਜ਼ਰਸ ਤੋਂ ਮਿਲੀ ਰਿਪੋਰਟ ਮੁਤਾਬਕ, Lopez ਨਾਂ ਦੀ ਇਹ ਜਨਾਨੀ ਫੇਸਬੁੱਕ ’ਤੇ ਕਈਲੋਕਾਂ ਦੀ ਫ੍ਰੈਂਡ ਲਿਸਟ ’ਚ ਆਪਣੇ ਆਪ ਜੁੜ ਗਈ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨੂੰ Unfriend ਨਹੀਂ ਕੀਤਾ ਜਾ ਸਕਦਾ।
ਕੌਣ ਹੈ Selene Delgado Lopez?
ਇਸ ਤੋਂ ਪਹਿਲਾਂ ਹਫ਼ਤੇ ’ਚ ਮਾਰਕ ਜ਼ੁਕਰਬਰਗ ਦੀ ਮਲਕੀਅਤ ਵਾਲੇ ਪਲੇਟਫਾਰਮ ਫੇਸਬੁੱਕ ਯੂਜ਼ਰਸ ਨੇ ਇਕ ਅਜੀਬ ਘਟਨਾ ਨੂੰ ਨੋਟਿਸ ਕੀਤਾ। ਉਨ੍ਹਾਂ ਸਾਰਿਆਂ ਦੀ ਪ੍ਰੋਫਾਈਲ ’ਚ ‘ਸੇਲੇਨ ਡੈਲਗਾਡੋ ਲੋਪੇਜ਼’ ਨਾਂ ਦੀ ਇਕ ਜਨਾਨੀ ਫ੍ਰੈਂਡ ਦੇ ਰੂਪ ’ਚ ਵਿਖਾਈ ਦਿੱਤੀ। ਇਸ ਫੇਸਬੁੱਕ ਅਕਾਊਂਟ ਦੀ ਪ੍ਰੋਫਾਈਲ ਫੋਟੋ ’ਚ ਇਕ ਮੁਸਕੁਰਾਉਂਦੀ ਹੋਈ ਜਨਾਨੀ ਵਿਖਾਈ ਦੇ ਰਹੀ ਹੈ, ਜਿਸ ਨੇ ਸੰਤਰੀ ਰੰਗ ਦਾ ਸਵੈਟਰ ਪਾਇਆ ਹੋਇਆ ਹੈ। ਉਸ ਦੀ ਪ੍ਰੋਫਾਈਲ ਫੋਟੋ ’ਤੇ ਲਿਖਿਆ ਹੈ ਕਿ ਉਹ ਮੈਕਸੀਕੋ ਦੇ ਲਿਓਨ ਸ਼ਹਿਰ ਦੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਉਸ ਦੀ ਪ੍ਰੋਫਾਈਲ ’ਤੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਪਰੇਸ਼ਾਨ ਯੂਜ਼ਰਸ ਲੋਪੇਜ਼ ਬਾਰੇ Reddit, Facebook ਅਤੇ Twitter ਵਰਗੇ ਪਲੇਟਫਾਰਮਾਂ ’ਤੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕੁਝ ਯੂਜ਼ਰਸ ਇਸ ਅਣਜਾਣ ‘ਦੋਸਤ’ ਨੂੰ ਅਨਫ੍ਰੈਂਡ ਕਰਨ ਦਾ ਤਰੀਕਾ ਵੀ ਲੱਭ ਰਹੇ ਹਨ।
ਕੀ Selene Delgado Lopez ਤੁਹਾਡੀ ਫੇਸਬੁੱਕ ਫ੍ਰੈਂਡ ਹੈ?
ਅਜਿਹਾ ਨਹੀਂ ਹੈ। ਫੋਰਬਸ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਹ ਇਕ ਤਰ੍ਹਾਂ ਦਾ ‘ਫਰੋਡ’ ਹੈ ਅਤੇ ਇਹੀ ਕਾਰਨ ਹੈ ਕਿ ਉਸ ਨੂੰ ਕੋਈ ਅਨਫ੍ਰੈਂਡ ਨਹੀਂ ਕਰ ਪਾ ਰਿਹਾ। ਸਾਰਿਆਂ ਦੀ ਫ੍ਰੈਂਡ ਲਿਸਟ ’ਚ ਹੋਣ ਦੇ ਕਈ ਦਾਵਿਆਂ ਤੋਂ ਬਾਅਦ ਯੂਜ਼ਰਸ ਆਪਣੀ ਫੇਸਬੁੱਕ ਫ੍ਰੈਂਡ ਲਿਸਟ ’ਤੇ ਇਸ ਜਨਾਨੀ ਨੂੰ ਸਰਚ ਕਰਨ ਲੱਗੇ ਹਨ ਤਾਂ ਜੋ ਜਾਣਿਆ ਜਾ ਸਕੇ ਕਿ ਕੀ ਅਸਲ ’ਚ ਇਹ ਉਨ੍ਹਾਂ ਦੀ ਫ੍ਰੈਂਡ ਲਿਸਟ ’ਚ ਮੌਜੂਦ ਹੈ। ਅਜਿਹਾ ਕਰਨ ’ਤੇ ਯੂਜ਼ਰਸ ਨੂੰ ਉਸ ਦੇ ਅਕਾਊਂਟ ’ਤੇ ‘Add Friend’ ਦਾ ਆਪਸ਼ਨ ਨਹੀਂ ਵਿਖਾਈ ਦਿੱਤਾ।
ਹਾਲਾਂਕਿ ਇਹ ਵੀ ਵੇਖਿਆ ਗਿਆ ਹੈ ਕਿ ਕਿਸੇ ਤਰ੍ਹਾਂ ‘Page’ ਨਹੀਂ, ਸਗੋਂ ਕਿਸੇ ਸ਼ਖ਼ਸ ਦਾ ਹੀ ਅਕਾਊਂਟ ਹੈ ਜਿਸ ’ਤੇ ‘Add Friend’ ਦੀ ਬਜਾਏ ‘send message’ ਦਾ ਆਪਸ਼ਨ ਵਿਖਾਈ ਦੇ ਰਿਹਾ ਹੈ। ਇਸ ਮਾਮਲੇ ’ਚ ਹੋਏ ਕੁਝ ਖੋਜ ਤੋਂ ਪਤਾ ਲੱਗਾ ਹੈ ਕਿ ਲੋਪੇਜ਼ ਦੇ ਹਰ ਕਿਸੇ ਦੇ ਫ੍ਰੈਂਡ ਲਿਸਟ ’ਚ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਫੇਸਬੁੱਕ ’ਤੇ ਲੱਖਾਂ ਯੂਜ਼ਰਸ ਨੂੰ ਵੇਖਦੇ ਹੋਏ ਪਲੇਟਫਾਰਮ ’ਤੇ ਇਕ ਵਿਅਕਤੀ ਨੂੰ ਇਕ ਅਕਾਉਂਟ ’ਚ ਸਿਰਫ 5,000 ਫ੍ਰੈਂਡ ਐਡ ਕਰਨ ਦੀ ਮਨਜ਼ੂਰੀ ਹੈ।
Lopez ਨੂੰ ‘Add Friend’ ਕਿਉਂ ਨਹੀਂ ਕਰ ਪਾ ਰਹੇ ਲੋਕ?
ਕੁਝ ਫੇਸਬੁੱਕ ਯੂਜ਼ਰਸ ਆਪਣੀ ਪ੍ਰੋਫਾਈਲ ਨੂੰ ਐਡਿਟ ਕਰਕੇ ‘Add Friend’ ਦੇ ਆਪਸ਼ਨ ਨੂੰ friends of friends ਲਈ ਸੀਮਿਤ ਕਰ ਸਕਦੇ ਹਨ। ਅਜਿਹੇ ’ਚ ਜੇਕਰ ਤੁਸੀਂ ਕਿਸੇ ਦੇ ਕਾਮਨ ਫ੍ਰੈਂਡ ਨਹੀਂ ਹੋ ਅਤੇ ਤੁਸੀਂ ਕਿਸੇ ਅਜਿਹੀ ਪ੍ਰੋਫਾਈਲ ਨੂੰ ਫ੍ਰੈਂਡ ਰਿਕਵੈਸਟ ਭੇਜਣਾ ਚਾਹੁੰਦੇ ਹੋ ਤਾਂ ਤੁਹਨੂੰ ‘Add friend’ ਦੀ ਬਜਾਏ ‘Send Message’ ਦਾ ਆਪਸ਼ਨ ਮਿਲਦਾ ਹੈ। ਇਸ ਤੋਂ ਬਾਅਦ ਜੇਕਰ ਤੁਸੀਂ ਉਸ ਸ਼ਖ਼ਸ ਨੂੰ ਫ੍ਰੈਂਡ ਬਣਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਪਰਸਨਲ ਮੈਸੇਜ ਕਰਨਾ ਹੋਵੇਗਾ।
ਜਦੋਂ ਤੋਂ ਇਹ ਫਰੋਡ ਵਾਇਰਲ ਹੋਇਆ ਹੈ, ਹੁਣ ਤਕ ਲੋਪੇਜ਼ ਦੇ ਨਾਂ ਤੋਂ ਕਈ ਅਕਾਊਂਟ ਮੌਜੂਦ ਹਨ। ਹਾਲਾਂਕਿ, ਇਸ ਹੋਕਸ (ਧੋਖਾਧੜੀ) ਨੂੰ ਅਜੇ ਖ਼ਤਰਨਾਕ ਨਹੀਂ ਮੰਨਿਆ ਜਾ ਰਿਹਾ ਪਰ ਕਿਹਾ ਗਿਆ ਹੈ ਕਿ ਇੰਨੇ ਘੱਟ ਸਮੇਂ ’ਚ ਵਾਇਰਲ ਹੋਣਦੀ ਸਮਰੱਥਾ ਸਾਈਬਰ ਸੁਰੱਖਇਆ ਲਈ ਖ਼ਤਰਾ ਪੈਦਾ ਕਰਦੀ ਹੈ।
ਹੋ ਸਕਦਾ ਹੈ ਖ਼ਤਰਾ
ਉਂਝ ਤਾਂ ਲੋਪੇਜ਼ ਦੇ ਅਕਾਊਂਟ ’ਚ ਫਿਲਹਾਲ ਕੋਈ ਗੜਬੜੀ ਨਹੀਂ ਵਿਖਾਈ ਦੇ ਰਹੀ ਪਰ ਉਹ ਜਲਦ ਹੀ ਗਲਤ ਸੂਚਨਾ ਫੈਲਾਉਣਾ ਸ਼ੁਰੂ ਕਰ ਸਕਦਾ ਹੈ ਜਾਂ ਅਕਾਊਂਟ ’ਚ ਅਜਿਹੇ ਲਿੰਕ ਸ਼ਾਮਲ ਕਰ ਸਕਦੇ ਹਨ ਜੋ ਯੂਜ਼ਰਜ਼ ਨੂੰ ਇੰਟਰਨੈੱਟ ਸਕੈਮ ਰਾਹੀਂ ਪਰੇਸ਼ਾਨ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਇਹ ਤੁਹਾਡੇ ਪ੍ਰੋਫਾਈਲ ’ਚ ਮੌਜੂਦ ਹੈ ਤਾਂ ਮੁਮਕਿਨ ਹੈ ਕਿ ਇਸ ਰਾਹੀਂ ਕਿਸੇ ਤਰ੍ਹਾਂ ਦੀ ਜਾਸੂਰੀ ਕੀਤੀ ਜਾ ਰਹੀ ਹੋਵੇ।
Vodafone-Idea ਨੇ ਬਦਲਿਆ ਆਪਣਾ ਨਾਮ, ਹੁਣ ਇਹ ਹੋਵੇਗਾ ਕੰਪਨੀ ਦਾ ਨਵਾਂ ‘Logo’
NEXT STORY