Fact Check By Vishvas.News
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ 'ਚ ਪਾਇਆ ਕਿ ਲਾਸ ਏਂਜਲਸ ਦੇ ਜੰਗਲਾਂ 'ਚ ਲੱਗੀ ਅੱਗ ਦੇ ਦਾਅਵੇ ਨਾਲ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵਾਇਰਲ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਈ ਗਈ ਹੈ, ਜਿਸ ਨੂੰ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼) : ਅਮਰੀਕਾ ਦੇ ਲਾਸ ਏਂਜਲਸ 'ਚ ਲੱਗੀ ਭਿਆਨਕ ਅੱਗ ਨਾਲ ਜੋੜਦੇ ਹੋਏ ਦੋ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਏਅਰਪਲੇਨ ਅਤੇ ਡਰੋਨ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਹੈ, ਜਿੱਥੇ ਹਵਾਈ ਜਹਾਜ਼ ਅਤੇ ਡਰੋਨ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਈ ਗਈ ਹੈ, ਜਿਸ ਨੂੰ ਹੁਣ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਇੰਸਟਾਗ੍ਰਾਮ ਯੂਜ਼ਰ Shahnawazz Hussainn ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, ''ਲਾਸ ਏਂਜਲਸ ਵਿੱਚ ਲੱਗੀ ਅੱਗ ਨੂੰ ਇੰਨੇ ਜਹਾਜ਼ ਮਿਲ ਕੇ ਬੁਝਾ ਰਹੇ ਹਨ, ਪਰ ਬੁੱਝਣ ਦਾ ਨਾਂ ਨਹੀਂ ਲੈ ਰਹੀ ਹੈ।”
13 ਜਨਵਰੀ 2024 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਇਕ ਐਕਸ' ਯੂਜ਼ਰ Deepak Ravi ਨੇ ਲਿਖਿਆ ਹੈ, ‘'ਇਹ ਕੋਈ ਫਿਲਮ ਦਾ ਸੀਨ ਨਹੀਂ ਹੈ। ਇਹ ਲਾਸ ਏਂਜਲਸ ਸ਼ਹਿਰ ਹੈ ਜੋ ਇਨ੍ਹੀਂ ਦਿਨੀਂ ਕੁਦਰਤ ਦੀ ਮਾਰ ਦਾ ਝੱਲ ਰਿਹਾ ਹੈ। ਸ਼ਹਿਰ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਹਰ ਤਰ੍ਹਾਂ ਦੇ ਹਵਾਈ ਯਤਨ ਕੀਤੇ ਜਾ ਰਹੇ ਹਨ। ਕਈ ਰਿਹਾਇਸ਼ੀ ਇਲਾਕੇ ਅੱਗ ਦੀ ਲਪੇਟ ਵਿਚ ਆਉਣ ਨਾਲ ਖਾਕ ਹੋ ਗਏ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ।
ਪੜਤਾਲ
ਪਹਿਲਾ ਵੀਡੀਓ
ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ md_nejam_uddin_official ਨਾਂ ਦੇ ਇੱਕ ਇੰਸਟਾਗ੍ਰਾਮ ਅਕਾਊਂਟ 'ਤੇ ਮਿਲਿਆ। ਅਕਾਊਂਟ ਨੂੰ ਸਕੈਨ ਕਰਨ ‘ਤੇ ਅਸੀਂ ਪਾਇਆ ਕਿ ਯੂਜ਼ਰ ਨੇ ਪ੍ਰੋਫਾਈਲ ‘ਤੇ ਆਪਣੇ ਆਪ ਨੂੰ ਇੱਕ ਡਿਜੀਟਲ ਕ੍ਰੀਏਟਰ ਦੱਸਿਆ ਹੈ। ਯੂਜ਼ਰ ਦੇ ਅਕਾਊਂਟ ‘ਤੇ ਅਜਿਹੇ ਕਈ ਹੋਰ ਵੀਡੀਓ ਵੀ ਮੌਜੂਦ ਹਨ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵੀਡੀਓ ਦੇ ਕੀਫ੍ਰੇਮ ਨੂੰ ਏਆਈ ਦੀ ਮਦਦ ਨਾਲ ਬਣੇ ਮਲਟੀਮੀਡੀਆ ਦੀ ਜਾਂਚ ਕਰਨ ਵਾਲੇ ਟੂਲ ਦੀ ਮਦਦ ਨਾਲ ਸਰਚ ਕੀਤਾ। ਅਸੀਂ ਸਾਈਟ ਇੰਜਣ ਦੀ ਮਦਦ ਨਾਲ ਫੋਟੋ ਨੂੰ ਸਰਚ ਕੀਤਾ। ਇਸ ਟੂਲ ਨੇ ਤਸਵੀਰ ਨੂੰ 98 ਪ੍ਰਤੀਸ਼ਤ ਤੱਕ AI ਜਨਰੇਟਿਡ ਹੋਣ ਦੀ ਸੰਭਾਵਨਾ ਦੱਸੀ।
ਅਸੀਂ ਕੀਫ੍ਰੇਮ ਨੂੰ ਇੱਕ ਹੋਰ ਟੂਲ ਡੀਕਾਪੀ ਨਾਲ ਵੀ ਸਰਚ ਕੀਤਾ। ਇਸ ਨੇ ਵੀ 98 ਫੀਸਦੀ ਤੱਕ ਏਆਈ ਜਨਰੇਟਿਡ ਹੋਣ ਦੀ ਸੰਭਾਵਨਾ ਦੱਸੀ ਹੈ।
ਦੂਜਾ ਵੀਡੀਓ
ਦੂਜੀ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਅਸੀਂ ਦੇਖਿਆ ਹੈ ਕਿ ਵੀਡੀਓ ਦਾ ਪਹਿਲਾ ਭਾਗ ਇੱਕੋ ਜਿਹਾ ਨਹੀਂ ਹੈ। ਸੜਕਾਂ 'ਤੇ ਕਾਰਾਂ ਦੀ ਆਵਾਜਾਈ ਕਾਫੀ ਅਜੀਬ ਹੈ। ਵਾਹਨ ਇੱਕ ਦੂਜੇ ਨਾਲ ਟਕਰਾ ਕੇ ਗਾਇਬ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਸਾਨੂੰ ਇਸਦੇ ਏਆਈ ਹੋਣ ਦਾ ਸ਼ੱਕ ਹੋਇਆ ਹੈ। ਅਸੀਂ ਵੀਡੀਓ ਦੇ ਕੀਫ੍ਰੇਮ ਕੱਢੇ ਅਤੇ ਉਨ੍ਹਾਂ ਨੂੰ ਟੂਲ ਦੀ ਮਦਦ ਨਾਲ ਸਰਚ ਕੀਤਾ। ਟੂਲ ਨੇ 98 ਫੀਸਦੀ ਤੱਕ ਏਆਈ ਜਨਰੇਟਿਡ ਹੋਣ ਦੀ ਸੰਭਾਵਨਾ ਜਤਾਈ ਹੈ।
ਵੀਡੀਓ ਦੇ ਦੂਜੇ ਭਾਗ ਦੀ ਸੱਚਾਈ ਜਾਣਨ ਲਈ ਅਸੀਂ ਕੀਫ੍ਰੇਮ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਦੂਜਾ ਵੀਡੀਓ 7 ਸਤੰਬਰ 2024 ਨੂੰ explorefurther.photography ਨਾਂ ਦੇ ਇੱਕ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਮਿਲਿਆ। ਉੱਥੇ, ਇਸੇ ਦਾ ਇੱਕ ਹੋਰ ਵੀਡੀਓ 12 ਸਤੰਬਰ 2024 ਨੂੰ ਅਪਲੋਡ ਹੋਇਆ ਮਿਲਿਆ।
ਆਜ ਤਕ ਦੀ ਵੈੱਬਸਾਈਟ 'ਤੇ 15 ਜਨਵਰੀ 2025 ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ, 7 ਜਨਵਰੀ ਦੇ ਆਸਪਾਸ ਲਾਸ ਏਂਜਲਸ ਦੇ ਜੰਗਲਾਂ ‘ਚ ਅੱਗ ਲੱਗੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਰਕਾਰ ਇਸ ‘ਤੇ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਅਜੇ ਤੱਕ ਇਹ ਗੱਲ ਸਾਹਮਣੇ ਨਹੀਂ ਆ ਪਾਈ ਹੈ ਕਿ ਜੰਗਲ 'ਚ ਅੱਗ ਕਿਵੇਂ ਲੱਗੀ। ਇਸ ਅੱਗ ਕਾਰਨ ਪਿਛਲੇ ਸੱਤ ਦਿਨਾਂ ਵਿੱਚ ਲਾਸ ਏਂਜਲਸ ਦੀ 40 ਹਜ਼ਾਰ ਏਕੜ ਦਾ ਹਿੱਸਾ ਸੜ ਕੇ ਸੁਆਹ ਹੋ ਚੁੱਕਿਆ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਏਆਈ ਮਾਹਰ ਅੰਸ਼ ਮਹਿਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀਡੀਓ ਨੂੰ ਡਿਜ਼ੀਟਲ ਤੌਰ 'ਤੇ ਬਣਾਇਆ ਦੱਸਿਆ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਤੇ ਖੁਦ ਨੂੰ ਦਿੱਲੀ ਦਾ ਨਿਵਾਸੀ ਦੱਸਿਆ ਹੈ।
ਨਤੀਜਾ : ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਲਾਸ ਏਂਜਲਸ ਦੇ ਜੰਗਲਾਂ ‘ਚ ਲੱਗੀ ਅੱਗ ਦੇ ਦਾਅਵੇ ਨਾਲ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵਾਇਰਲ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਈ ਗਈ ਹੈ, ਜਿਸ ਨੂੰ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas.News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਹਮਾਸ ਨੇ ਜਾਰੀ ਕੀਤੇ 4 ਹੋਰ ਇਜ਼ਰਾਈਲੀ ਬੰਧਕਾਂ ਦੇ ਨਾਂ, ਅੱਜ ਕੀਤੇ ਜਾਣਗੇ ਰਿਹਾਅ
NEXT STORY