ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) - ਯੂ.ਕੇ. ਵਿੱਚ ਇੱਕ ਅਜਿਹੇ ਵਿਅਕਤੀ ਨੂੰ ਜੇਲ੍ਹ ਭੇਜਿਆ ਗਿਆ ਹੈ, ਜਿਸ ਨੇ ਨਕਲੀ ਪੁਲਸ ਅਫਸਰ ਬਣ ਕੇ ਇੱਕ ਔਰਤ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿੱਚ ਕੰਬਰੀਆ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਦੀ ਵਰਦੀ ਪਾਏ ਹੋਏ 44 ਸਾਲਾ ਗੈਰੀ ਸ਼ੈਫਰਡ ਨੇ ਮੰਗਲਵਾਰ ਸ਼ਾਮ ਨੂੰ ਕਰੀਬ 6.30 ਵਜੇ ਬੈਰੋ ਦੇ ਇੱਕ ਕਾਰ ਪਾਰਕ ਵਿੱਚ ਇੱਕ ਔਰਤ ਦੇ ਕੋਲ ਪਹੁੰਚ ਕੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਨਸ਼ੀਲੇ ਪਦਾਰਥਾਂ ਦੇ ਲੈਣ-ਦੇਣ ਲਈ ਗ੍ਰਿਫਤਾਰ ਕਰ ਰਿਹਾ ਹੈ ਪਰ ਪੁਲਸ ਦੇ ਅਨੁਸਾਰ ਮਹਿਲਾ ਦੁਆਰਾ ਮਦਦ ਮੰਗਣ 'ਤੇ ਇੱਕ ਹੋਰ ਨਾਗਰਿਕ ਦੁਆਰਾ ਸ਼ੈਫਰਡ ਨਾਲ ਗੱਲਬਾਤ ਕਰਨ 'ਤੇ ਉਹ ਉੱਥੋਂ ਚਲਾ ਗਿਆ। ਇਸ ਮਾਮਲੇ ਵਿੱਚ ਬੈਰੋ ਦੇ ਐਬੇ ਰੋਡ ਦੇ ਰਹਿਣ ਵਾਲੇ ਸ਼ੈਫਰਡ ਨੂੰ ਵੀਰਵਾਰ ਨੂੰ ਬੈਰੋ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਇੱਕ ਨਕਲੀ ਪੁਲਸ ਅਫਸਰ ਬਣਨ ਲਈ ਦੋਸ਼ੀ ਮੰਨਿਆ ਗਿਆ।
ਪੁਲਸ ਅਨੁਸਾਰ ਸ਼ੈਫਰਡ ਨੇ ਸ਼ੁਰੂ ਵਿੱਚ ਗ੍ਰੀਨਗੇਟ ਕਾਰ ਪਾਰਕਿੰਗ ਦੇ ਖੇਤਰ ਵਿੱਚ ਹੋਣ ਤੋਂ ਇਨਕਾਰ ਕੀਤਾ ਪਰ ਆਪਣੀ ਦੂਜੀ ਪੁਲਸ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਉਸ ਦੀ ਕਾਰਵਾਈ ਇੱਕ ਮਜ਼ਾਕ ਸੀ। ਇਸ ਦੋਸ਼ ਲਈ ਉਸ ਨੂੰ 22 ਹਫਤਿਆਂ ਲਈ ਜੇਲ੍ਹ ਦੇ ਨਾਲ 85 ਪੌਂਡ ਦਾ ਜੁਰਮਾਨਾ ਲਗਾਇਆ ਗਿਆ ਅਤੇ 128 ਪੌਂਡ ਦੀ ਲਾਗਤ ਅਦਾ ਕਰਨ ਦਾ ਆਦੇਸ਼ ਵੀ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਾਊਥਾਲ : ਭਾਰਤੀ ਮੂਲ ਦੇ ਜਤਿੰਦਰ ਸਹੋਤਾ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਹੋਈ ਜੇਲ੍ਹ
NEXT STORY