ਬ੍ਰਿਸਬੇਨ,(ਏਜੰਸੀ)— ਆਸਟ੍ਰੇਲੀਆ ਦੇ ਦੱਖਣੀ ਬ੍ਰਿਸਬੇਨ 'ਚ ਰਹਿਣ ਵਾਲੇ ਇਕ ਵਿਅਕਤੀ ਨੂੰ ਅਦਾਲਤ ਨੇ 12 ਸਾਲ ਦੀ ਸਜ਼ਾ ਸੁਣਾਈ ਹੈ। ਇਸੇ ਹਫਤੇ ਨਸ਼ੇ ਦੇ ਆਦੀ ਸ਼ੇਨ ਸਿੰਪਸਨ ਨੇ ਆਪਣੀ ਗਲਤੀ ਸਵਿਕਾਰ ਕਰ ਲਈ ਸੀ ਕਿ ਉਹ ਆਪਣੇ ਬੱਚੇ ਨੂੰ ਇਕੱਲਾ ਛੱਡ ਕੇ ਗਿਆ ਸੀ। ਉਸ ਨੇ ਦੱਸਿਆ ਕਿ ਮਈ 2007 ਨੂੰ ਉਹ ਆਪਣੇ 22 ਮਹੀਨਿਆਂ ਦੇ ਬੱਚੇ ਬੇਡਨ ਨੂੰ ਇਕ ਪਾਰਕ 'ਚ ਛੱਡ ਆਇਆ ਸੀ, ਜਿਸ ਤੋਂ ਬਾਅਦ ਉਹ ਮੁੜ ਕੇ ਕਦੇ ਮਿਲਿਆ ਹੀ ਨਹੀਂ। ਉਸ ਨੇ ਕਿਹਾ ਕਿ ਉਹ ਬੱਚੇ ਨੂੰ ਸੰਭਾਲਣ ਦਾ ਕੰਮ ਚੰਗਾ ਨਹੀਂ ਲੱਗਦਾ ਸੀ ਤੇ ਉਸ ਤੋਂ ਪਿੱਛਾ ਛੁਡਾਉਣ ਲਈ ਉਸ ਨੇ ਅਜਿਹਾ ਕੀਤਾ। ਦੋਸ਼ ਹੈ ਕਿ ਮਾਂ-ਬਾਪ ਬੱਚੇ ਬੇਡਨ ਨੂੰ ਸ਼ੈਤਾਨ ਦਾ ਬੱਚਾ ਮੰਨਦੇ ਸਨ।

ਵਕੀਲਾਂ ਦਾ ਕਹਿਣਾ ਹੈ ਕਿ ਸ਼ਾਇਦ ਬੱਚਾ ਪਾਰਕ ਦੇ ਨੇੜਲੀ ਨਦੀ ਵੱਲ ਚਲਾ ਗਿਆ ਹੋਵੇ ਅਤੇ ਉੱਥੇ ਹੀ ਡੁੱਬ ਗਿਆ ਹੋਵੇ। ਫਿਲਹਾਲ ਇਸ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਕਿ ਬੱਚੇ ਨਾਲ ਕੀ ਹੋਇਆ ਹੋਵੇਗਾ? ਅਦਾਲਤ 'ਚ ਪਿਤਾ ਨੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਪਾਰਕ 'ਚ ਕਿਸੇ ਦੇ ਪੁੱਜਣ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਗਈ ਹੋਵੇਗੀ। ਉਸ ਨੇ ਆਪਣਾ ਕਸੂਰ ਮੰਨਦਿਆਂ ਦੱਸਿਆ ਕਿ ਉਹ ਨਸ਼ੇ ਦਾ ਆਦੀ ਸੀ ਅਤੇ ਉਹ ਬੱਚੇ ਨੂੰ ਸਾਂਭਦਿਆਂ ਉਹ ਹੋਇਆ ਥੱਕ ਚੁੱਕਾ ਸੀ। ਇਸੇ ਲਈ ਉਹ
ਬੱਚੇ ਨੂੰ ਪਾਰਕ ਦੇ ਬੈਂਚ 'ਤੇ ਸੁੱਟ ਆਇਆ। ਜ਼ਿਕਰਯੋਗ ਹੈ ਕਿ ਬੇਡਨ ਦੀ ਮਾਂ ਡੀਨਾ ਕੂਲੀਨ ਨੂੰ ਵੀ 3 ਸਾਲਾਂ ਦੀ ਸਜ਼ਾ ਹੋਈ ਸੀ ਕਿਉਂਕਿ ਉਹ ਵੀ ਉਸ ਦੀ ਸਾਜ਼ਿਸ਼ ਦਾ ਹਿੱਸਾ ਸੀ । ਫਿਲਹਾਲ ਹੁਣ ਉਸ ਨੂੰ ਪੈਰੋਲ ਮਿਲ ਚੁੱਕੀ ਹੈ।
ਪਰਿਵਾਰ ਦੇ ਗੁਆਂਢ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਮਾਂ-ਬਾਪ ਬੱਚੇ ਨੂੰ ਸ਼ੈਤਾਨ ਦਾ ਬੱਚਾ ਸਮਝਦੇ ਸਨ ਅਤੇ ਇਸੇ ਲਈ ਉਸ ਨਾਲ ਬੁਰਾ ਵਿਵਹਾਰ ਕਰਦੇ ਸਨ। ਉਨ੍ਹਾਂ ਕਿਹਾ ਕਿ ਮਾਂ-ਬਾਪ ਬੱਚੇ ਦੇ ਕਮਰੇ ਦੀਆਂ ਖਿੜਕੀਆਂ-ਦਰਵਾਜ਼ੇ ਬੰਦ ਰੱਖਦੇ ਸਨ ਅਤੇ ਬੱਚੇ ਦਾ ਡਾਇਪਰ ਵੀ ਜਲਦੀ ਨਹੀਂ ਬਦਲਦੇ ਸਨ। ਇਸੇ ਕਾਰਨ ਬੱਚੇ ਤੋਂ ਇੰਨੀ ਬਦਬੂ ਆਉਂਦੀ ਸੀ ਕਿ ਕੋਈ ਕੋਲ ਦੀ ਲੰਘ ਵੀ ਨਹੀਂ ਸਕਦਾ ਸੀ।
ਆਸਟ੍ਰੇਲੀਆ : ਅੱਗ ਲੱਗਣ ਕਾਰਨ ਲੱਗਭਗ 40 ਕਾਰਾਂ ਸੜ ਕੇ ਸੁਆਹ
NEXT STORY