ਵਾਸ਼ਿੰਗਟਨ - ਵ੍ਹਾਈਟ ਹਾਊਸ 'ਚ ਸੀਨੀਅਰ ਸਲਾਹਕਾਰ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਆਖਿਆ ਹੈ ਕਿ ਉਨ੍ਹਾਂ ਦੇ ਪਿਤਾ ਡੋਨਾਲਡ ਟਰੰਪ ਨੇ ਉਸ ਨੂੰ ਵਿਸ਼ਵ ਬੈਂਕ ਪ੍ਰਮੁੱਖ ਦੀ ਨੌਕਰੀ ਕਰਨ ਦਾ ਆਫਰ ਦਿੱਤਾ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ। ਐਸੋਸੀਏਟੇਡ ਪ੍ਰੈੱਸ ਨੂੰ ਦਿੱਤੇ ਇਕ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ 'ਚ ਆਪਣੇ ਮੌਜੂਦਾ ਕੰਮ ਤੋਂ ਖੁਸ਼ ਹੈ ਅਤੇ ਗਲੋਬਲ ਵੂਮੈਂਸ ਇਨੀਸ਼ੇਇਟਿਵ ਦਾ ਪ੍ਰਚਾਰ ਕਰਨ ਲਈ ਅਫਰੀਕਾ ਜਾ ਰਹੀ ਹੈ।
ਇਸ ਤੋਂ ਪਹਿਲਾਂ ਜਾਰੀ ਬਿਆਨ 'ਚ ਟਰੰਪ ਨੇ ਸੁਯੰਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਦੇ ਰੂਪ 'ਚ ਉਨ੍ਹਾਂ ਦੇ ਕੰਮ ਦੀ ਤਰੀਫ ਵੀ ਕੀਤੀ ਸੀ। ਵਿਸ਼ਵ ਬੈਂਕ ਦੇ 189 ਰਾਸ਼ਟਰਾਂ 'ਚੋਂ ਪ੍ਰਮੁੱਖ ਨੂੰ ਚੁਣਨ ਦੀ ਪ੍ਰਕਿਰਿਆ 'ਚ ਇਵਾਂਕਾ ਟਰੰਪ ਵੀ ਸ਼ਾਮਲ ਸੀ। ਇਸ ਦੇ ਲਈ ਡੇਵਿਡ ਮਲਪਾਸ ਨੂੰ ਚੁਣਿਆ ਗਿਆ ਸੀ। ਡੇਵਿਡ ਮਲਪਾਸ ਨੇ ਕਿਹਾ ਸੀ ਕਿ ਉਹ ਆਪਣੇ ਕੰਮ ਨੂੰ ਚੰਗੇ ਤਰੀਕੇ ਨਾਲ ਕਰਨਗੇ। ਜਦੋਂ ਇਵਾਂਕਾ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦੇ ਪਿਤਾ ਨੇ ਕਿਸੇ ਹੋਰ ਉੱਚੇ ਅਹੁਦੇ ਲਈ ਵੀ ਉਨ੍ਹਾਂ ਨੂੰ ਕਿਹਾ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੋਹਾਂ ਵਿਚਾਲੇ ਦੀ ਗੱਲ ਹੈ।
ਇਡੋਨੇਸ਼ੀਆ ਚੋਣਾਂ 'ਚ ਵੋਟ ਪਾਉਣ ਪਹੁੰਚੇ Spiderman ਤੇ Captain America, ਦੇਖੋ ਤਸਵੀਰਾਂ
NEXT STORY