ਲੰਡਨ - ਕਿਸੇ ਵੀ ਜੋੜੇ ਵਿਚਾਲੇ ਰਿਸ਼ਤਾ ਪਿਆਰ ਅਤੇ ਵਿਸ਼ਵਾਸ 'ਤੇ ਟਿਕਿਆ ਹੁੰਦਾ ਹੈ ਪਰ ਕਈ ਲੋਕਾਂ 'ਤੇ ਇਸ ਦੇ ਟੁੱਟਣ ਦਾ ਡਰ ਇੰਨਾ ਹਾਵੀ ਹੋ ਜਾਂਦਾ ਹੈ ਕਿ ਸਬੰਧਾਂ ਵਿਚ ਰੋਮਾਂਸ ਅਤੇ ਵਚਨਬੱਧਤਾ ਖਤਮ ਹੋ ਜਾਂਦੀ ਹੈ। ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਰਿਸ਼ਤਿਆਂ ਦੇ ਟੁੱਟਣ (ਬ੍ਰੇਕਅਪ) ਦੇ ਡਰੋਂ ਜੀਵਨ ਸਭ ਤੋਂ ਖੂਬਸੂਰਤ ਸ਼ਬਦ 'ਰੋਮਾਂਸ' ਤੋਂ ਦੂਰ ਹੋ ਜਾਂਦਾ ਹੈ। ਅਧਿਐਨ ਵਿਚ ਸ਼ਾਮਲ ਮੁਕਾਬਲੇਬਾਜ਼ਾਂ ਨੇ ਖੋਜਕਾਰਾਂ ਨੂੰ ਖੁਦ ਦੇ ਬਾਰੇ ਅਤੇ ਉਨ੍ਹਾਂ ਦੇ ਰਿਸ਼ਤੇ ਦੀ ਗਤੀਸ਼ੀਲਤਾ ਬਾਰੇ ਬੁਨਿਆਦੀ ਜਾਣਕਾਰੀ ਮੁਹੱਈਆ ਕਰਵਾਈ। ਇਟਲੀ ਦੇ ਵਿਟਾ-ਸੈਲਊਟ ਸਾਨ ਰਾਫੇਲੇ ਯੂਨੀਵਰਸਿਟੀ ਨੇ ਖੋਜ ਕੀਤੀ ਕਿ ਜਦੋਂ ਜੋੜੇ ਵਿਚਾਲੇ ਸਬੰਧ ਖਤਮ ਹੋਣ ਦਾ ਸ਼ੱਕ ਨਹੀਂ ਹੁੰਦਾ ਤਾਂ ਆਪਣੇ ਜੀਵਨ ਸਾਥੀ ਪ੍ਰਤੀ ਰੋਮਾਂਸ ਅਤੇ ਵਚਨਬੱਧਤਾ ਚੋਟੀ 'ਤੇ ਹੁੰਦੀ ਹੈ ਪਰ ਜਦੋਂ ਸਬੰਧ ਖਤਮ ਹੋਣ ਦਾ ਡਰ ਸਤਾਉਣ ਲੱਗਦਾ ਹੈ ਤਾਂ ਸਬੰਧਾਂ ਵਿਚ ਰੋਮਾਂਸ ਵੀ ਖਤਮ ਹੋਣ ਲੱਗਦਾ ਹੈ।
ਮਿਸੀਸਾਗਾ ਦੀ ਯੂਨੀਵਰਸਿਟੀ 'ਚ ਵਿਦਿਆਰਥਣ 'ਤੇ 'ਯੌਨ ਹਮਲਾ'
NEXT STORY