ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਂਗਲੀ ਦਿਖਾਉਣ ਵਾਲੀ ਮਹਿਲਾ ਨੇ ਵਰਜੀਨੀਆ ਲੋਕਲ ਆਫਿਸ ਦੀ ਚੋਣ ਵਿਚ ਜਿੱਤ ਹਾਸਲ ਕੀਤੀ ਹੈ। ਜੂਲੀ ਬ੍ਰਿਸਕਮਨ ਇਕ ਸਾਈਕਲਿਸਟ ਹੈ ਅਤੇ 2017 ਵਿਚ ਉਦੋਂ ਅਚਾਨਕ ਸੁਰਖੀਆਂ ਵਿਚ ਆ ਗਈ ਸੀ, ਜਦੋਂ ਉਨ੍ਹਾਂ ਨੇ ਟਰੰਪ ਦੇ ਲੰਘਦੇ ਹੋਏ ਕਾਫਲੇ ਨੂੰ ਉਂਗਲ ਦਿਖਾਈ ਸੀ। ਏ.ਐਫ.ਪੀ. ਨੇ ਇਸ ਘਟਨਾ ਦੀ ਤਸਵੀਰ ਲਈ ਸੀ ਅਤੇ ਦੇਖਦੇ-ਦੇਖਦੇ ਇਹ ਤਸਵੀਰ ਪੂਰੀ ਦੁਨੀਆ ਵਿਚ ਵਾਇਰਲ ਹੋ ਗਈ।
ਤਕਰੀਬਨ ਦੋ ਸਾਲ ਬਾਅਦ ਵਰਜੀਨੀਆ ਦੇ ਕੰਟਰੀ ਬੋਰਡ ਸੁਪਰਵਾਈਜ਼ਰ ਚੋਣਾਂ ਵਿਚ ਉਨ੍ਹਾਂ ਨੇ ਰਿਪਬਲੀਕਨ ਉਮੀਦਵਾਰ ਨੂੰ ਹਰਾਇਆ। ਜੂਲੀ 2017 ਵਿਚ ਯੂਨਾਈਟਿਡ ਸਟੇਟਸ ਗਵਰਨਮੈਂਟ ਵਿਚ ਮਾਰਕੀਟਿੰਗ ਐਨਾਲਿਸਟ ਦੇ ਅਹੁਦੇ 'ਤੇ ਕੰਮ ਕਰ ਰਹੀ ਸੀ ਪਰ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਟਰੰਪ ਦੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ
ਜੂਲੀ ਨੇ ਡੈਮੋਕ੍ਰੇਟ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਅਤੇ ਜਿਸ ਪਾਰਟੀ (ਰਿਪਬਲੀਕਨ) ਤੋਂ ਟਰੰਪ ਹੈ, ਉਸ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ। ਜੂਲੀ ਨੇ ਕਿਹਾ ਕਿ ਕੈਂਪੇਨ ਦੌਰਾਨ ਉਨ੍ਹਾਂ ਨੂੰ ਸਿਰਫ ਸਿੱਖਿਆ, ਔਰਤਾਂ ਦੇ ਅਧਿਕਾਰ, ਟਰਾਂਸਪੋਰਟੇਸ਼ਨ ਅਤੇ ਵਾਤਾਵਰਣ ਦੇ ਮੁੱਦੇ 'ਤੇ ਲੋਕਾਂ ਨਾਲ ਗੱਲ ਕੀਤੀ ਅਤੇ ਕਦੇ ਵੀ ਉਨ੍ਹਾਂ ਨੇ 2017 ਦੀ ਘਟਨਾ ਦਾ ਜ਼ਿਕਰ ਨਹੀਂ ਕੀਤਾ। ਨਤੀਜਾ ਸਭ ਦੇ ਸਾਹਮਣੇ ਹੈ।
NRI ਇਨ੍ਹਾਂ ਤਰੀਕਿਆਂ ਨਾਲ ਪਰਿਵਾਰ ਨੂੰ ਪੈਸੇ ਭੇਜਣ ਦੌਰਾਨ ਕਰ ਸਕਦੇ ਨੇ ਬਚਤ
NEXT STORY