ਇੰਟਰਨੈਸ਼ਨਲ ਡੈਸਕ : ਸਾਈਪ੍ਰਸ ਦੀ ਰਾਜਧਾਨੀ ਨਿਕੋਸੀਆ 'ਚ ਰੂਸੀ ਸਾਇੰਸ ਅਤੇ ਕਲਚਰ ਸੈਂਟਰ ਵਿੱਚ ਭਿਆਨਕ ਅੱਗ ਲੱਗ ਗਈ। ਬਿਲਡਿੰਗ 'ਚ ਮੋਲੋਟੋਵ ਕਾਕਟੇਲ ਸੁੱਟੇ ਜਾਣ ਤੋਂ ਬਾਅਦ ਇਹ ਅੱਗ ਲੱਗੀ। ਇਸ ਨੂੰ ਅੱਤਵਾਦੀ ਹਮਲਾ ਵੀ ਕਿਹਾ ਜਾ ਰਿਹਾ ਹੈ। ਦੁਪਹਿਰ ਦੇ ਸਮੇਂ ਇਹ ਅੱਗ ਲੱਗ ਗਈ। ਇਸ ਤੋਂ ਬਾਅਦ ਪੂਰੇ ਇਲਾਕੇ 'ਚ ਧੂੰਆਂ ਛਾ ਗਿਆ। ਮੋਲੋਟੋਵ ਕਾਕਟੇਲ ਨੂੰ ਪੈਟਰੋਲ ਬੰਬ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਕਿਡਨੀ ਫੇਲ੍ਹ ਹੋਣ ਕਾਰਨ ਮੌਤ ਦੇ ਕੰਢੇ 'ਤੇ ਸੀ ਔਰਤ, ਪਾਲਤੂ ਕੁੱਤੇ ਨੇ ਬਚਾ ਲਈ ਜਾਨ
ਸੈਂਟਰ ਹੈੱਡ ਅਲੀਨਾ ਰਾਡਚੇਂਕੋ ਨੇ ਦੱਸਿਆ ਕਿ ਦੁਪਹਿਰ ਕਰੀਬ ਡੇਢ ਵਜੇ ਅਸੀਂ 2 ਧਮਾਕਿਆਂ ਦੀ ਆਵਾਜ਼ ਸੁਣੀ। ਪਹਿਲਾਂ ਤਾਂ ਸਾਨੂੰ ਕੁਝ ਸਮਝ ਨਹੀਂ ਆਇਆ ਪਰ ਕੁਝ ਹੀ ਸਮੇਂ 'ਚ ਬਿਲਡਿੰਗ 'ਚ ਭਿਆਨਕ ਅੱਗ ਲੱਗ ਗਈ। ਉੱਥੇ ਮੌਜੂਦ ਲੋਕਾਂ ਮੁਤਾਬਕ ਇਮਾਰਤ 'ਚ ਕੋਈ ਚੀਜ਼ ਸੁੱਟੀ ਗਈ, ਜਿਸ ਤੋਂ ਬਾਅਦ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਹਮਲੇ ਨੇ ਇਮਾਰਤ ਦੇ ਉਸ ਹਿੱਸੇ ਨੂੰ ਨਿਸ਼ਾਨਾ ਬਣਾਇਆ, ਜਿੱਥੇ ਉਨ੍ਹਾਂ ਦਾ ਦਫ਼ਤਰ ਹੈ।
ਇਹ ਵੀ ਪੜ੍ਹੋ : ਹਾਲੈਂਡ ਦੀ ਨੈਸ਼ਨਲ ਸੋਸ਼ਲਿਸਟ ਪਾਰਟੀ ਨੇ ਗੁਰਸਿੱਖ ਜਸਵਿੰਦਰ ਸਿੰਘ ਨੂੰ ਸ਼ਹਿਰ Utrecht ਦਾ ਬਣਾਇਆ ਪ੍ਰਧਾਨ
ਹਾਲਾਂਕਿ ਬਾਅਦ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਵਿੱਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਚਾਅ ਅਤੇ ਰਾਹਤ ਕਾਰਜਾਂ 'ਚ ਲੱਗੇ ਲੋਕਾਂ ਦੀ ਤਲਾਸ਼ੀ ਮੁਹਿੰਮ ਜਾਰੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਮਾਰਤ 'ਚ ਅਜੇ ਵੀ ਕੋਈ ਫਸਿਆ ਤਾਂ ਨਹੀਂ ਹੈ। ਰਾਡਚੇਂਕੋ ਨੇ ਕਿਹਾ ਕਿ ਇਹ ਹਮਲਾ ਇਸ ਲਈ ਵੀ ਹੋ ਸਕਦਾ ਹੈ ਕਿਉਂਕਿ ਇਸ ਕਲਚਰ ਸੈਂਟਰ ਵਿੱਚ ਰੂਸ ਪੱਖੀ ਕੰਮ ਹੁੰਦੇ ਹਨ। ਸਾਈਪ੍ਰਸ ਦੇ ਵੱਧ ਤੋਂ ਵੱਧ ਲੋਕ ਰੂਸ ਦਾ ਸਮਰਥਨ ਕਰ ਰਹੇ ਹਨ, ਇਸ ਲਈ ਸਾਨੂੰ ਵੀ ਇਸ ਤਰੀਕੇ ਨਾਲ ਚੁਣੌਤੀ ਦਿੱਤੀ ਗਈ ਹੈ। ਰਾਡਚੇਂਕੋ ਨੇ ਬਿਨਾਂ ਸਬੂਤਾਂ ਦੇ ਦਾਅਵਾ ਕੀਤਾ ਕਿ ਇਸ ਹਮਲੇ ਪਿੱਛੇ ਯੂਕ੍ਰੇਨ ਸਮਰਥਕ ਪ੍ਰਵਾਸੀ ਅਤੇ ਪੱਛਮੀ ਦੇਸ਼ਾਂ ਦੇ ਦੂਤਾਵਾਸ ਹੋ ਸਕਦੇ ਹਨ।
ਇਹ ਵੀ ਪੜ੍ਹੋ : ਇਟਲੀ ਦੀ ਆਜ਼ਾਦੀ 'ਚ 8500 ਸਿੱਖ ਫੌਜੀਆਂ ਨੇ ਦਿੱਤੀ ਸੀ ਸ਼ਹਾਦਤ : ਮੇਅਰ ਅਲੀਸਾਬੇਤਾ
ਇਹ ਸੈਂਟਰ ਨੂੰ 1978 ਵਿੱਚ ਬਣਾਇਆ ਗਿਆ ਸੀ। ਸਾਈਪ੍ਰਸ 'ਚ 18,000 ਤੋਂ ਵੱਧ ਰੂਸੀ ਅਤੇ 4,600 ਤੋਂ ਵੱਧ ਯੂਕ੍ਰੇਨ ਦੇ ਨਾਗਰਿਕ ਰਹਿੰਦੇ ਹਨ। ਪਿਛਲੇ ਸਾਲ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਯੂਕ੍ਰੇਨ ਦੇ 10,000 ਤੋਂ ਵੱਧ ਨਾਗਰਿਕ ਇੱਥੇ ਸ਼ਰਨ ਲੈ ਚੁੱਕੇ ਹਨ। ਸਾਈਪ੍ਰਸ ਯੂਰਪੀਅਨ ਯੂਨੀਅਨ ਦਾ ਮੈਂਬਰ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇਟਲੀ ਦੀ ਆਜ਼ਾਦੀ 'ਚ 8500 ਸਿੱਖ ਫੌਜੀਆਂ ਨੇ ਦਿੱਤੀ ਸੀ ਸ਼ਹਾਦਤ : ਮੇਅਰ ਅਲੀਸਾਬੇਤਾ
NEXT STORY