ਲੰਡਨ— ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਲੈਂਕੇਸਟਰ ਰੋਡ 'ਤੇ ਇਕ ਟਾਵਰ ਬਲਾਕ 'ਚ ਅੱਗ ਲੱਗਣ ਦੀ ਖਬਰ ਮਿਲੀ ਹੈ। ਇੱਥੇ ਫਾਇਰ ਬ੍ਰਿਗੇਡ ਦੀਆਂ 40 ਗੱਡੀਆਂ ਅਤੇ 200 ਫਾਇਰ ਫਾਈਟਰਜ਼ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ 27 ਮੰਜ਼ਲਾਂ ਇਮਾਰਤ ਅੰਦਰ ਬਹੁਤ ਸਾਰੇ ਲੋਕ ਫਸੇ ਹੋਏ ਹਨ। ਅੱਗ ਬਹੁਤ ਭਿਆਨਕ ਹੈ ਅਤੇ ਇਸੇ ਲਈ ਨੇੜਲੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਅਜੇ ਤਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।
ਤਾਜਾ ਜਾਣਕਾਰੀ ਮੁਤਾਬਕ ਕੁੱਝ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀ ਵਿਅਕਤੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਲੋਕਾਂ ਨੇ ਦੱਸਿਆ ਕਿ ਉਹ 100 ਮੀਟਰ ਦੀ ਦੂਰੀ 'ਤੇ ਖੜ੍ਹੇ ਸਨ ਪਰ ਉਹ ਇਮਾਰਤ 'ਚੋਂ ਨਿੱਕਲ ਰਹੀ ਸਵਾਹ ਨਾਲ ਭਰ ਗਏ। ਤਸਵੀਰਾਂ 'ਚ ਦੇਖਿਆ ਜਾ ਰਿਹਾ ਹੈ ਕਿ ਇਮਾਰਤ ਪੂਰੀ ਤਰ੍ਹਾਂ ਨਾਲ ਅੱਗ 'ਚ ਘਿਰੀ ਹੋਈ ਹੈ। ਦੇਖਣ ਵਾਲਿਆਂ ਨੇ ਦੱਸਿਆ ਸੀ ਕਿ ਇਮਾਰਤ 'ਚ ਫਸੇ ਲੋਕ ਖਿੜਕੀਆਂ ਰਾਹੀਂ ਮਦਦ ਮੰਗ ਰਹੇ ਸਨ। ਅਜੇ ਵੀ ਬਚਾਅ ਕੰਮ ਚੱਲ ਰਿਹਾ ਹੈ।
ਪੈਰਿਸ 'ਚ ਹੋਵੇਗਾ 'ਏਅਰ ਸ਼ੋਅ', ਕੈਨੇਡਾ ਸਰਕਾਰ ਖਰੀਦ ਸਕਦੀ ਹੈ ਲੜਾਕੂ ਜਹਾਜ਼
NEXT STORY