ਵਾਸ਼ਿੰਗਟਨ - ਆਟੋ-ਪਾਇਲਟ ਡਰਾਈਵਰ ਮੋਡ 'ਤੇ ਲੱਗੀ ਟੈੱਸਲਾ ਦੀ ਇਕ ਇਲੈਕਟ੍ਰਿਕ ਕਾਰ ਟੈੱਕਸਾਸ ਦੇ ਸ਼ਹਿਰ ਹਿਊਸਟਨ ਵਿਚ ਦਰੱਖਤ ਨਾਲ ਟੱਕਰਾ ਗਈ। ਇਸ ਵਿਚ 2 ਲੋਕਾਂ ਦੀ ਮੌਤ ਹੋ ਦੀ ਵੀ ਜਾਣਕਾਰੀ ਹੈ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਡਰਾਈਵਰ ਸੀਟ 'ਤੇ ਬਿਨਾਂ ਕਿਸੇ ਡਰਾਈਵਰ ਦੇ ਇਹ 2019 ਮਾਡਲ ਟੈੱਸਲਾ ਮਾਡਲ ਐੱਸ. ਕਾਰ ਕਾਫੀ ਤੇਜ਼ ਰਫਤਾਰ ਨਾਲ ਜਾ ਰਹੀ ਸੀ।
ਇਹ ਵੀ ਪੜੋ - ਵੱਡੀ ਖਬਰ - UK ਨੇ ਭਾਰਤ ਤੋਂ ਆਉਣ ਵਾਲੇ ਲੋਕਾਂ 'ਤੇ ਲਾਈ ਪਾਬੰਦੀ

ਮੀਡੀਆ ਰਿਪੋਰਟ ਮੁਤਾਬਕ ਇਹ ਕਾਰ ਵੁਡਲੈਂਡਸ ਨੇੜੇ ਕਾਰਲਟਨ ਵੁਡਸ ਸਬ-ਡਿਵੀਜਨ ਵਿਚ ਇਕ ਦਰੱਖਤ ਨਾਲ ਜਾ ਟਕਰਾਈ। ਟਕਰਾਉਣ ਤੋਂ ਤੁਰੰਤ ਬਾਅਦ ਕਾਰ ਵਿਚ ਅੱਗ ਲੱਗ ਗਈ। ਇਸ 'ਤੇ ਕਾਬੂ ਪਾਉਣ ਲਈ ਸਥਾਨਕ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਮੌਕੇ 'ਤੇ ਪਹੁੰਚ ਕੇ 32000 ਗੈਲਨ (ਕਰੀਬ 1,21,133 ਲੀਟਰ) ਪਾਣੀ ਦੀ ਵਰਤੋਂ ਕਰ ਅੱਗ 'ਤੇ ਕਾਬੂ ਪਾਇਆ ਗਿਆ।
ਇਹ ਵੀ ਪੜੋ - ਲਾਕਡਾਊਨ ਖਤਮ ਹੁੰਦੇ ਹੀ ਲੋਕਾਂ ਨਾਲ ਰੈਸਤੋਰੈਂਟ ਹੋਏ ਫੁਲ, ਪੀ ਗਏ 28 ਲੱਖ ਲੀਟਰ 'ਬੀਅਰ'
ਮੰਨਿਆ ਜਾ ਰਿਹਾ ਹੈ ਕਿ ਟੈੱਸਲਾ ਦੀ ਇਹ ਕਾਰ ਇਕ ਪੁਲ ਤੋਂ ਮੁੜਣ ਵਿਚ ਅਸਫਲ ਰਹੀ ਜਿਸ ਤੋਂ ਬਾਅਦ ਇਕ ਦਰੱਖਤ ਨਾਲ ਜਾ ਟਕਰਾਈ। ਪੁਲਸ ਜਾਂਚ ਵਿਚ ਸੀਟਾ ਕੱਢਿਆ ਗਿਆ ਕਿ ਇਸ ਕਾਰ ਵਿਚ ਇਕ ਸ਼ਖਸ ਪਿੱਛੇ ਦੀ ਸੀਟ 'ਤੇ ਬੈਠਾ ਹੋਇਆ ਸੀ ਜਦਕਿ ਦੂਜਾ ਅੱਗੇ ਦੀ ਪੈਸੇਂਜਰ ਸੀਟਰ 'ਤੇ।
ਇਹ ਵੀ ਪੜੋ - ਆਨਲਾਈਨ ਸ਼ਾਪਿੰਗ : ਵਿਅਕਤੀ ਨੇ ਆਰਡਰ ਕੀਤੇ ਸਨ Apple ਤੇ ਘਰ ਪਹੁੰਚਿਆ I-Phone

ਸਥਾਨਕ ਪੁਲਸ ਦੇ ਕਾਂਸਟੇਬਲ ਮਾਰਕ ਹਰਮਨ ਦਾ ਆਖਣਾ ਹੈ ਕਿ ਜਾਂਚ ਵਿਚ ਇਹ ਵੀ ਸਾਫ ਹੋ ਗਿਆ ਹੈ ਕਿ ਕੋਈ ਵੀ ਕਾਰ ਨਹੀਂ ਚਲਾ ਰਿਹਾ ਸੀ। ਇਸ ਘਟਨਾ ਤੋਂ ਬਾਅਦ ਫੈਡਰਲ ਅਧਿਕਾਰੀਆਂ ਨੇ ਟੈੱਸਲਾ ਵਾਹਨਾਂ ਨਾਲ ਸਬੰਧਿਤ ਆਟੋ-ਪਾਇਲਟ ਡਰਾਈਵਰ ਮੋਡ ਅਤੇ ਇਸ ਨਾਲ ਜੁੜੇ ਜ਼ੋਖਮਾਂ ਲਈ ਟੈੱਸਲਾ ਕੰਪਨੀ ਦੀ ਆਲੋਚਨਾ ਕੀਤੀ ਹੈ।
ਇਹ ਵੀ ਪੜੋ - ਪਾਕਿ 'ਚ ਧਰਨਾ ਖਤਮ ਕਰਾਉਣ ਪਹੁੰਚੀ ਪੁਲਸ 'ਤੇ ਹੋਇਆ ਹਮਲਾ, 3 ਦੀ ਮੌਤ
ਅਮਰੀਕਾ 'ਚ ਹੁਣ ਬਾਲਗਾਂ ਨੂੰ ਵੀ ਲਾਈ ਜਾਵੇਗੀ 'ਕੋਰੋਨਾ ਵੈਕਸੀਨ', ਬਾਈਡੇਨ ਨੇ ਕੀਤਾ ਐਲਾਨ
NEXT STORY