ਟੋਰਾਂਟੋ- ਕੈਨੇਡਾ ਨੂੰ ਮੋਡੇਰਨਾ ਕੋਰੋਨਾ ਵਾਇਰਸ ਵੈਕਸੀਨ ਦੀਆਂ 1,68,000 ਖੁਰਾਕਾਂ ਦੀ ਪਹਿਲੀ ਖੇਪ ਮਿਲ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾ ਜਹਾਜ਼ ਵਿਚੋਂ ਉਤਾਰੀ ਜਾ ਰਹੀ ਵੈਕਸੀਨ ਦੀ ਖੇਪ ਦੀ ਤਸਵੀਰ ਸਾਂਝੀ ਕੀਤੀ ਹੈ। ਕੈਨੇਡਾ ਦੀ ਰਾਸ਼ਟਰੀ ਸਿਹਤ ਏਜੰਸੀ ਨੇ ਦੇਸ਼ ਦੇ ਟੀਕਾਕਰਣ ਮੁਹਿੰਮ ਵਿਚ ਕੋਰੋਨਾਵਾਇਰਸ ਖ਼ਿਲਾਫ਼ ਆਧੁਨਿਕ ਵੈਕਸੀਨ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਨੂੰ ਫਾਈਜ਼ਰ ਵਲੋਂ ਤਿਆਰ ਕੋਰੋਨਾ ਵੈਕਸੀਨ ਦੀ ਪਹਿਲਾਂ ਖੇਪ ਮਿਲ ਚੁੱਕੀ ਹੈ ਤੇ ਨਰਸਾਂ, ਫਰੰਟ ਲਾਈਨ ਡਾਕਟਰਾਂ ਤੇ ਲਾਂਗ ਟਰਮ ਸਿਹਤ ਕੇਂਦਰਾਂ ਨੂੰ ਪਹਿਲ ਦੇ ਆਧਾਰ 'ਤੇ ਇਹ ਖੁਰਾਕ ਮਿਲ ਰਹੀ ਹੈ।
ਕੈਨੇਡਾ ਦੇ ਪੀ. ਐੱਮ. ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਰਾਦਾ ਹੈ ਕਿ ਨਵੇਂ ਸਾਲ ਦੇ ਅੱਧ ਤੱਕ ਉਸ ਦੇ ਦੇਸ਼ਵਾਸੀਆਂ ਨੂੰ ਟੀਕਾ ਮਿਲ ਜਾਵੇ। ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾ ਕਾਰਨ ਹੁਣ ਤੱਕ 5 ਲੱਖ ਤੋਂ ਵੱਧ ਲੋਕ ਸ਼ਿਕਾਰ ਬਣ ਚੁੱਕੇ ਹਨ ਜਦਕਿ 14,719 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਵਿਚ ਰੋਜ਼ਾਨਾ ਕੋਰੋਨਾ ਦੇ ਮਾਮਲੇ 6 ਹਜ਼ਾਰ ਤੋਂ ਵੱਧ ਦਰਜ ਹੋ ਰਹੇ ਹਨ, ਜਿਸ ਕਾਰਨ ਮਾਹਰਾਂ ਦੀ ਚਿੰਤਾ ਵੱਧਦੀ ਜਾ ਰਹੀ ਹੈ।
UK 'ਚ ਨਵੇਂ ਕੋਰੋਨਾ ਸਟ੍ਰੇਨ ਦੀ ਦਹਿਸ਼ਤ, USA ਨੇ ਲਾਈ ਇਹ ਪਾਬੰਦੀ
NEXT STORY