ਨਿਊਯਾਰਕ (ਏਜੰਸੀ)- ਅਮਰੀਕਾ ਦੇ ਨਿਊਜਰਸੀ ਦੇ ਇੱਕ ਜੰਗਲ ਵਿੱਚ ਇੱਕ ਭਾਰਤੀ ਵਿਅਕਤੀ ਦਾ ਕਤਲ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ। ਓਸ਼ੀਅਨ ਕਾਉਂਟੀ ਦੇ ਸਰਕਾਰੀ ਵਕੀਲ ਬ੍ਰੈਡਲੇ ਬਿਲਹਿਮਰ ਅਤੇ ਨਿਊਜਰਸੀ ਪੁਲਸ ਦੇ ਕਰਨਲ ਪੈਟਰਿਕ ਕੈਲਹਾਨ ਮੁਤਾਬਕ ਇਨ੍ਹਾਂ ਦੋਸ਼ੀਆਂ ਵਿੱਚੋਂ ਆਖਰੀ ਦੋਸ਼ੀ ਸੰਦੀਪ ਕੁਮਾਰ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਬਾਰ 'ਚ ਦਾਖਲ ਹੋਏ ਹਥਿਆਰਬੰਦ ਵਿਅਕਤੀ, 5 ਲੋਕਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ
ਕੁਲਦੀਪ ਕੁਮਾਰ ਦੀ ਲਾਸ਼ 14 ਦਸੰਬਰ ਨੂੰ ਨਿਊਜਰਸੀ ਦੇ ਗ੍ਰੀਨਵੁੱਡ ਵਾਈਲਡ ਲਾਈਫ ਮੈਨੇਜਮੈਂਟ ਏਰੀਆ 'ਚ ਮਿਲੀ ਸੀ, ਜਿਸ ਦੇ ਸਰੀਰ 'ਤੇ ਗੋਲੀਆਂ ਦੇ ਨਿਸ਼ਾਨ ਸਨ। ਹਾਲਾਂਕਿ ਉਨ੍ਹਾਂ ਦੇ ਪਰਿਵਾਰ ਨੇ 26 ਅਕਤੂਬਰ ਨੂੰ ਉਨ੍ਹਾ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ, ਪਰ ਉਨ੍ਹਾਂ ਦੀ ਲਾਸ਼ ਕਰੀਬ 2 ਮਹੀਨਿਆਂ ਬਾਅਦ ਮਿਲੀ। ਸਰਕਾਰੀ ਵਕੀਲ ਦੇ ਦਫਤਰ ਨੇ ਦੱਸਿਆ ਕਿ ਕਤਲ 22 ਅਕਤੂਬਰ ਦੇ ਆਸ-ਪਾਸ ਹੋਇਆ ਸੀ ਅਤੇ ਲਾਸ਼ ਪੂਰੀ ਤਰ੍ਹਾਂ ਸੜ੍ਹ ਚੁੱਕੀ ਸੀ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਉਨ੍ਹਾਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ।
ਇਹ ਵੀ ਪੜ੍ਹੋ: ਲੱਕੜ ਦੀ ਬਣੀ ਇਮਾਰਤ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜ੍ਹ ਗਏ 8 ਲੋਕ
ਪ੍ਰੌਸੀਕਿਊਟਰ ਦੇ ਦਫਤਰ ਅਨੁਸਾਰ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਵਿੱਚ 5 ਦੋਸ਼ੀਆਂ ਨੂੰ ਇਸ ਕਤਲ ਨਾਲ ਜੋੜਿਆ ਗਿਆ। ਇਨ੍ਹਾਂ ਵਿੱਚੋਂ 4 ਮੁਲਜ਼ਮ ਇੰਡੀਆਨਾ ਸੂਬੇ ਦੇ ਗ੍ਰੀਨਵੁੱਡ ਦੇ ਰਹਿਣ ਵਾਲੇ ਹਨ। ਸੌਰਵ ਕੁਮਾਰ (23), ਗੌਰਵ ਸਿੰਘ (27), ਨਿਰਮਲ ਸਿੰਘ (30), ਗੁਰਦੀਪ ਸਿੰਘ (22) ਅਤੇ ਇੱਕ ਮੁਲਜ਼ਮ ਸੰਦੀਪ ਕੁਮਾਰ (34) ਨਿਊਯਾਰਕ ਦੇ ਓਜ਼ੋਨ ਪਾਰਕ ਦਾ ਰਹਿਣ ਵਾਲਾ ਹੈ। ਅਮਰੀਕੀ ਕਾਨੂੰਨ ਅਨੁਸਾਰ ਜਦੋਂ ਕਿਸੇ ਮੁਲਜ਼ਮ ਨੂੰ ਦੂਜੇ ਸੂਬੇ ਵਿੱਚ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਸਰਕਾਰੀ ਵਕੀਲਾਂ ਨੂੰ ਅਦਾਲਤ ਵਿੱਚ ਹਵਾਲਗੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ, ਜਿਸ ਵਿੱਚ ਗ੍ਰਿਫ਼ਤਾਰ ਵਿਅਕਤੀ ਹਵਾਲਗੀ ਦਾ ਵਿਰੋਧ ਕਰ ਸਕਦਾ ਹੈ।
ਇਹ ਵੀ ਪੜ੍ਹੋ: ਆ ਰਿਹੈ ਸਭ ਤੋਂ ਭਿਆਨਕ ਬਰਫੀਲਾ ਤੂਫਾਨ! ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Trudeau ਦੇ ਅਸਤੀਫੇ ਦੀ ਖ਼ਬਰ ਮਗਰੋਂ ਆਇਆ memes ਦਾ ਹੜ੍ਹ
NEXT STORY