ਬੀਜਿੰਗ (ਭਾਸ਼ਾ)- ਦੱਖਣੀ-ਪੱਛਮੀ ਚੀਨ ਵਿੱਚ ਇੱਕ ਖਾਨ ਦੀ ਛੱਤ ਡਿੱਗਣ ਕਾਰਨ ਘੱਟੋ-ਘੱਟ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ। ਐਮਰਜੈਂਸੀ ਪ੍ਰਬੰਧਨ ਦੇ ਸੂਬਾਈ ਵਿਭਾਗ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸਵੇਰੇ ਸਿਚੁਆਨ ਸੂਬੇ 'ਚ ਇਕ ਖਾਨ 'ਚ ਵਾਪਰਿਆ। ਉਸ ਸਮੇਂ ਉੱਥੇ 25 ਮਜ਼ਦੂਰ ਮੌਜੂਦ ਸਨ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ ਘੁੰਮਣ ਜਾਣ ਦਾ ਸੁਨਹਿਰੀ ਮੌਕਾ, 'ਲੰਡਨ ਆਈ' ਦੇ ਰਿਹੈ ਫ੍ਰੀ ਟਿਕਟਾਂ
ਬਾਕੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੂਰੀ ਸਮਰੱਥਾ ਨਾਲ ਖੋਜ ਅਤੇ ਬਚਾਅ ਕਾਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਉੱਤਰੀ ਚੀਨ ਵਿੱਚ ਇੱਕ ਖਾਨ ਡਿੱਗ ਗਈ ਸੀ। ਹਾਦਸੇ ਤੋਂ ਬਾਅਦ ਤੋਂ 47 ਮਾਈਨਰ ਲਾਪਤਾ ਹਨ, ਜਿਨ੍ਹਾਂ ਦੇ ਜ਼ਿੰਦਾ ਲੱਭਣ ਦੀ ਸੰਭਾਵਨਾ ਘੱਟ ਹੁੰਦੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਮੂਲ ਦੀ ਦਰਸ਼ਨਾ ਪਟੇਲ ਦਾ ਐਲਾਨ, ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਲੜੇਗੀ ਚੋਣ
NEXT STORY