ਹਨੋਈ- ਵੀਅਤਨਾਮ ਵਿਚ ਇਸ ਮਹੀਨੇ ਹੜ੍ਹ, ਜ਼ਮੀਨ ਖਿਸਕਣ ਤੇ ਹੋਰ ਕੁਦਰਤੀ ਆਫ਼ਤਾਂ ਕਾਰਨ 114 ਲੋਕਾਂ ਦੀ ਮੌਤ ਹੋ ਗਈ ਤੇ ਹੋਰ 21 ਲੋਕ ਲਾਪਤਾ ਹਨ।
ਕੁਦਰਤੀ ਐਮਰਜੈਂਸੀ ਵਿਭਾਗ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਰੂਪ ਨਾਲ ਕਵਾਂਗ ਟਰਾਈ, ਥੁਆ ਥਿਏਨ ਹੁਊ ਅਤੇ ਕਵਾਂਗ ਨਾਂ ਦੇ ਸੂਬਿਆਂ ਵਿਚ ਬੁੱਧਵਾਰ ਤੱਕ 114 ਲੋਕਾਂ ਦੀ ਮੌਤ ਰਿਪੋਰਟ ਕੀਤੀ ਗਈ ਹੈ। ਕਮੇਟੀ ਦੀ ਰਿਪੋਰਟ ਮੁਤਾਬਕ ਕੱਲ ਸ਼ਾਮ 7 ਵਜੇ ਤਕ ਹਾ ਤਿਨਹ, ਕਵਾਂਗ ਬਿਨਹ ਅਤੇ ਕਵਾਂਗ ਤ੍ਰਿ ਸੂਬੇ ਦੇ ਤਕਰੀਬਨ 59,300 ਘਰਾਂ ਵਿਚੋਂ 2,06,800 ਲੋਕਾਂ ਨੂੰ ਕੱਢਿਆ ਗਿਆ।
ਵਿਭਾਗ ਨੇ ਦੱਸਿਆ ਕਿ ਹਾ ਤਿਨਹ ਤੇ ਕਵਾਂਗ ਬਿਨਹ ਦੇ ਤਕਰੀਬਨ 46,800 ਘਰ ਹੜ੍ਹ ਡੁੱਬ ਗਏ ਹਨ ਤੇ 6,91,100 ਤੋਂ ਵਧੇਰੇ ਪਸੂ ਤੇ ਮੁਰਗੀਆਂ ਮਾਰੀਆਂ ਗਈਆਂ ਜਾਂ ਹੜ੍ਹ ਵਿਚ ਰੁੜ੍ਹ ਗਈਆਂ। ਕਮੇਟੀ ਮੁਤਾਬਕ ਰਾਹਤ, ਬਚਾਅ ਤੇ ਮੁੜ ਨਿਵਾਸ ਦਾ ਕਾਰਜ ਜਾਰੀ ਹੈ।
ਪਾਕਿ : ਜਾਧਵ ਦੀ ਸਜ਼ਾ ਦੀ ਸਮੀਖਿਆ ਦੀ ਮੰਗ ਕਰਨ ਵਾਲੇ ਬਿੱਲ ਨੂੰ ਮਨਜ਼ੂਰੀ
NEXT STORY