ਕਾਹਿਰਾ-ਮਿਸਰ ਦੇ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਮਾਮਲਿਆਂ ਦੀ ਪਹਿਲੀ ਵਾਰ ਪੁਸ਼ਟੀ ਹੋਈ ਹੈ। ਦੇਸ਼ ਦੇ ਸਿਹਤ ਅਧਿਕਾਰੀਆਂ ਮੁਤਾਬਕ ਤਿੰਨ ਲੋਕਾਂ 'ਚ ਕੋਰੋਨਾ ਦੇ ਬੇਹਦ ਇਨਫੈਕਸ਼ਨ ਮੰਨੇ ਜਾਣ ਵਾਲੇ ਇਸ ਵੇਰੀਐਂਟ ਦਾ ਪਤਾ ਚੱਲਿਆ ਹੈ। ਮਿਸਰ ਦੇ ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰ ਦੱਸਿਆ ਕਿ ਕਾਹਿਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੁੱਲ 26 ਯਾਤਰੀ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ, ਜਿਨ੍ਹਾਂ 'ਚੋਂ ਤਿੰਨ ਯਾਤਰੀਆਂ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੀ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਇਟਲੀ ਦੇ ਮਿਲਾਨ 'ਚ ਆਇਆ ਭੂਚਾਲ, ਕੋਈ ਜਾਨੀ ਨੁਕਸਾਨ ਨਹੀਂ
ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਯਾਤਰੀ ਕਿਥੋਂ ਆਏ ਸਨ। ਸਿਹਤ ਮੰਤਰਾਲਾ ਮੁਤਾਬਕ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨਾਲ ਇਨਫੈਕਟਿਡ ਪਾਏ ਗਏ ਤਿੰਨ 'ਚੋਂ ਦੋ ਲੋਕਾਂ 'ਚ ਬੀਮਾਰੀ ਦਾ ਕੋਈ ਲੱਛਣ ਨਹੀਂ ਮਿਲਿਆ ਹੈ ਜਦਕਿ ਤੀਸਰੇ 'ਚ ਮਾਮੂਲੀ ਲੱਛਣ ਦੇਖੇ ਗਏ ਹਨ। ਸਥਾਨਕ ਮੀਡੀਆ ਮੁਤਾਬਕ ਤਿੰਨੋਂ ਯਾਤਰੀ ਦੱਖਣੀ ਅਫਰੀਕਾ ਤੋਂ ਆਏ ਸਨ।
ਇਹ ਵੀ ਪੜ੍ਹੋ : ਓਮੀਕ੍ਰੋਨ ਵੇਰੀਐਂਟ : ਯੂਰਪ 'ਚ ਯਾਤਰਾ ਪਾਬੰਦੀਆਂ ਕਾਰਨ ਸੈਰ-ਸਪਾਟਾ ਉਦਯੋਗ ਪ੍ਰਭਾਵਿਤ
ਮਿਸਰ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 900 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਜਦਕਿ ਇਸ ਦੌਰਾਨ 43 ਮਰੀਜ਼ਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨੂੰ ਬੇਹਦ ਇਨਫੈਕਸ਼ਨ ਅਤੇ ਖਤਰਨਾਕ ਮੰਨਿਆ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਵੀ ਇਸ ਨੂੰ ਲੈ ਕੇ ਚਿੰਤਾ ਜ਼ਾਹਿਰ ਕਰ ਚੁੱਕਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਟਲੀ ਦੇ ਮਿਲਾਨ 'ਚ ਆਇਆ ਭੂਚਾਲ, ਕੋਈ ਜਾਨੀ ਨੁਕਸਾਨ ਨਹੀਂ
NEXT STORY