ਲਾਹੌਰ (ਭਾਸ਼ਾ): ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਰੀਬੀ ਸਹਿਯੋਗੀ ਚੌਧਰੀ ਪਰਵੇਜ਼ ਇਲਾਹੀ ਨੂੰ ਵੀਰਵਾਰ ਨੂੰ ਇੱਥੇ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪਾਰਟੀ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਦਾਜ ਦੇ ਲੋਭੀ ਸਹੁਰਿਆਂ ਦਾ ਸ਼ਰਮਨਾਕ ਕਾਰਾ, ਰਿਸ਼ਤੇਦਾਰਾਂ ਸਾਹਮਣੇ ਕੀਤੀ ਘਿਨੌਣੀ ਕਰਤੂਤ ਜਾਣ ਰਹਿ ਜਾਓਗੇ ਹੈਰਾਨ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਟਵੀਟ ਕੀਤਾ, "ਇਹ ਬਹੁਤ ਸ਼ਰਮਨਾਕ ਹੈ। ਸਰਕਾਰ ਆਪਣੇ ਫ਼ਾਸ਼ੀਵਾਦੀ ਨੂੰ ਰੋਕ ਨਹੀਂ ਰਹੀ। ਦੇਸ਼ ਵਿਚ ਮਹਿੰਗਾਈ ਦਰ 38 ਫ਼ੀਸਦੀ ਤਕ ਪਹੁੰਚ ਗਈ ਹੈ ਤੇ ਉਨ੍ਹਾਂ ਦੀ ਪ੍ਰਤੀਕਿਰਿਆ ਇਹ ਹੈ ਕਿ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਵੇਜ਼ ਇਲਾਹੀ ਨੂੰ ਗ੍ਰਿਫ਼ਤਾਰ ਕਰ ਰਹੇ ਹਨ। ਬੇਹੱਦ ਹਾਸੋਹੀਣਾ ਹੈ!"
ਇਹ ਖ਼ਬਰ ਵੀ ਪੜ੍ਹੋ - ਕਈ ਦਹਾਕੇ ਪਹਿਲਾਂ ਪਿਤਾ ਨਾਲ ਕੀਤੇ ਵਾਅਦੇ ਨੂੰ ਅੱਜ ਵੀ ਨਿਭਾਅ ਰਹੇ ਨੇ ਸਚਿਨ ਤੇਂਦੁਲਕਰ, ਠੁਕਰਾ ਚੁੱਕੇ ਹਨ ਕਰੋੜਾਂ ਰੁਪਏ
ਰੋਜ਼ਾਨਾ ਅਖ਼ਬਾਰ ਡਾਨ ਦੀ ਰਿਪੋਰਟ ਵਿਚ ਇਲਾਹੀ ਦੇ ਬੁਲਾਰੇ ਇਕਬਾਲ ਚੌਧਰੀ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਆਪਣੇ ਘਰ ਤੋਂ ਬਾਹਰ ਨਿਕਲ ਰਹੇ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਫਰਾਂਸ : ਕੈਫੇ 'ਚ ਗੋਲ਼ੀਬਾਰੀ ਦੌਰਾਨ ਇਕ ਦੀ ਮੌਤ, 3 ਜ਼ਖ਼ਮੀ
NEXT STORY