ਗੁਰਦਾਸਪੁਰ (ਭਾਰਤ)/ਪਾਕਿਸਤਾਨ, (ਵਿਨੋਦ)- ਰਾਮ ਲੱਲਾ ਅਯੁੱਧਿਆ ਵਿਚ ਵਸ ਗਏ ਹਨ, ਜਿਸ ਦਾ ਭਾਰਤ ਹੀ ਨਹੀਂ, ਸਗੋਂ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਪ੍ਰਾਣ ਪ੍ਰਤਿਸ਼ਠਾ ਜਸ਼ਨ ਮਨਾਇਆ ਜਾ ਰਿਹਾ ਹੈ। ਹਿੰਦੂ ਭਾਈਚਾਰਾ ਮੰਦਰ ਦੇ ਨਿਰਮਾਣ ਤੋਂ ਖੁਸ਼ ਨਜ਼ਰ ਆ ਰਿਹਾ ਹੈ। ਸਰਹੱਦ ਪਾਰਲੇ ਸੂਤਰਾਂ ਮੁਤਾਬਕ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਵੀ ਸੋਮਵਾਰ (22 ਜਨਵਰੀ) ਨੂੰ ਅਯੁੱਧਿਆ ’ਚ ਰਾਮ ਮੰਦਰ ਦੀ ਸਥਾਪਨਾ ਦਾ ਜਸ਼ਨ ਮਨਾਇਆ।
ਇਹ ਵੀ ਪੜ੍ਹੋ : 'ਖੇਲੋ ਇੰਡੀਆ ਯੂਥ ਗੇਮਜ਼ ਚੇਨਈ' 'ਚ ਆਟੋ ਚਾਲਕ ਦਾ ਪੁੱਤਰ ਕਰੇਗਾ ਜਲੰਧਰ ਦੀ ਅਗਵਾਈ
ਉਸ ਨੇ ਸ਼ਰਧਾਲੂਆਂ ਲਈ ਮੰਦਰ ਦੇ ਖੁੱਲ੍ਹਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਦਾਨਿਸ਼ ਕਨੇਰੀਆ ਨੇ ਰਾਮ ਲੱਲਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਹੈ ਅਤੇ ਸਾਰਿਆਂ ਨੂੰ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਜਸ਼ਨ ਦੀ ਵਧਾਈ ਦਿੱਤੀ ਹੈ। ਇਸ ਵੀਡੀਓ ਦੀ ਕੈਪਸ਼ਨ ਵਿਚ ਕਨੇਰੀਆ ਨੇ ਲਿਖਿਆ, ‘‘ਵਧਾਈ ਹੋਵੇ, ਭਗਵਾਨ ਰਾਮ ਆ ਗਏ ਹਨ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਸਟ੍ਰੇਲੀਆ 'ਚ ਪੁਲਸ ਨੇ 30 ਟਨ ਸੋਨਾ ਕੀਤਾ ਜ਼ਬਤ, 20 ਲੋਕਾਂ 'ਤੇ ਲਗਾਏ ਦੋਸ਼
NEXT STORY