ਜੋਹਾਨਿਸਬਰਗ(ਏ.ਐੱਫ.ਪੀ.)- ਦੱਖਣੀ ਅਫਰੀਕਾ ਦੀ ਪੁਲਸ ਨੇ ਵੀਰਵਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਸੀਨੀਅਰ ਸੰਸਦ ਮੈਂਬਰ ਤੇ ਸਾਬਕਾ ਸੁਰੱਖਿਆ ਮੰਤਰੀ ਨੂੰ ਗਿਰਫਤਾਰ ਕੀਤਾ। ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਦੇ ਸਾਥੀ ਬੋਂਗਾਨੀ ਬੋਂਗੋ 'ਤੇ ਸਰਕਾਰੀ ਕੰਪਨੀ ਐਸਕੋਮ ਮਾਮਲੇ ਵਿਚ ਵਕੀਲ ਨੂੰ ਰਿਸ਼ਵਤ ਦੇਣ ਦਾ ਇਲਜ਼ਾਮ ਹੈ।
ਪ੍ਰੋਸੀਕਿਊਸ਼ਨ ਬੁਲਾਰੇ ਐਰਿਕ ਨਤਾਬਾਜਾਲਿਲਾ ਨੇ ਸਰਕਾਰੀ ਨਿਊਜ਼ ਏਜੰਸੀ ਨੂੰ ਕੇਪਟਾਉਨ ਵਿਚ ਦੱਸਿਆ ਕਿ ਉਨ੍ਹਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਵਕੀਲ ਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ, ਜਿਸ ਤੋਂ ਪ੍ਰੋਸੀਕਿਊਸ਼ਨ ਨੇ ਇਨਕਾਰ ਕੀਤਾ ਹੈ। ਉਨ੍ਹਾਂ 'ਤੇ ਅਜੇ ਭ੍ਰਿਸ਼ਟਾਚਾਰ ਦਾ ਦੋਸ਼ ਹੈ। ਬੋਂਗੋ ਅਜੇ ਸੰਸਦ ਵਿਚ ਗ੍ਰਹਿ ਮਾਮਲੀਆਂ ਦੀ ਕਮੇਟੀ ਦੇ ਪ੍ਰਧਾਨ ਹਨ। ਉਨ੍ਹਾਂ ਨੂੰ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ 340 ਡਾਲਰ ਦੇ ਬਾਂਡ 'ਤੇ ਜ਼ਮਾਨਤ ਮਿਲ ਗਈ। ਉਨ੍ਹਾਂ ਨੂੰ 31 ਜਨਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ ।
37 ਹਜ਼ਾਰ ਫੁੱਟ ਦੀ ਉੱਚਾਈ 'ਤੇ ਜੋੜੇ ਨੇ ਰਚਾਇਆ ਵਿਆਹ, ਏਅਰਲਾਈਨ ਨੇ ਦਿੱਤਾ ਤੋਹਫਾ
NEXT STORY